ਕੇ370 ਕੈਬਓਵਰ ‘ਚ ਮਿਲੇਗਾ ਨਵਾਂ ਬ੍ਰੇਕ ਪੈਕੇਜ, ਉੱਚ ਜੀ.ਸੀ.ਡਬਲਿਊ.ਆਰ.

ਕੇਨਵਰਥ ਨੇ ਆਪਣੇ ਕੇ370 ਮਾਡਲ ਲਈ 23,000-ਪਾਊਂਡ ਦਾ ਨਵਾਂ ਏਅਰਬ੍ਰੇਕ ਪੈਕੇਜ ਪੇਸ਼ ਕੀਤਾ ਹੈ।

ਟਰੱਕ ਦੇ ਮਾਨਕ 12,000-ਪਾਊਂਡ ਫ਼ਰੰਟ ਐਕਸਲ ਨਾਲ ਜੁੜ ਕੇ ਇਹ ਕੇ370 ਦੀ ਗਰੋਸ ਕੰਬੀਨੇਸ਼ਨ ਭਾਰ ਰੇਟਿੰਗ ਨੂੰ 35,000 ਪਾਊਂਡ ਤਕ ਕਰ ਦਿੰਦਾ ਹੈ।

ਪੈਕੇਜ ਅੰਦਰ ਡੈਨਾ ਐਸ23-172 ਜਾਂ ਐਸ23-172ਈ ਰੀਅਰ ਐਕਸਲ, 1710 ਡਰਾਈਵਲਾਈਨ, 22.5-ਇੰਚ ਟਾਇਰ, 16.5×7-ਇੰਚ ਬ੍ਰੇਕਾਂ, ਕਾਸਟ ਡਰੰਮ, ਹੱਬਸ ਅਤੇ ਸਲੈਕ ਅਡਜਸਟਰ ਲੱਗੇ ਹੋਏ ਹਨ। ਪੈਕੇਜ ਰੀਅਰ ਡਿਸਕ ਬ੍ਰੇਕਾਂ ਨਾਲ ਨਹੀਂ ਮਿਲਦਾ ਹੈ।

ਟਰੱਕ 6.7-ਲਿਟਰ ਪੈਕਾਰ ਪੀ.ਐਕਸ.-7 ਇੰਜਣ ਤੋਂ ਤਾਕਤ ਪ੍ਰਾਪਤ ਕਰਦਾ ਹੈ, ਜਿਸ ਨੂੰ 260 ਐਚ.ਪੀ. ਅਤੇ 660 ਪਾਊਂਡ-ਫ਼ੁੱਟ ਦੀ ਟੋਰਕ ਤਕ ਰੇਟ ਕੀਤਾ ਗਿਆ ਹੈ, ਅਤੇ ਇਹ ਮਾਨਕ 2100 ਐਚ.ਐਸ.ਐਲੀਸਨ 5-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਮਿਲਦਾ ਹੈ।