ਕੈਨੇਡਾ ਕਾਰਟੇਜ ਨੇ ਬਰੈਂਪਟਨ ‘ਚ ਖੋਲ੍ਹਿਆ ਨਵਾਂ ਫ਼ੁਲਫ਼ਿਲਮੈਂਟ ਸੈਂਟਰ

ਕੈਨੇਡਾ ਕਾਰਟੇਜ ਲੋਜਿਸਟਿਕਸ ਸਲਿਊਸ਼ਨਜ਼ (ਸੀ.ਸੀ.ਐਲ.ਐਸ.) ਨੇ 300,000 ਵਰਗ ਫ਼ੁੱਟ ਦੇ ਨਵੇਂ ਫ਼ੁਲਫ਼ਿਲਮੈਂਟ ਸੈਂਟਰ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ ਜੋ ਕਿ ਇਸ ਦੇ ਵਧ ਰਹੇ ਈ-ਕਾਮਰਸ ਕਾਰੋਬਾਰ ‘ਚ ਮੱਦਦਗਾਰ ਸਾਬਤ ਹੋਵੇਗਾ।
ਇਹ ਸਹੂਲਤ ਬਰੈਂਪਟਨ, ਓਂਟਾਰੀਓ ‘ਚ 250 ਫ਼ਰਸਟ ਗਲਫ਼ ਬੁਲੇਵਾਰਡ ਵਿਖੇ ਸਥਿਤ ਹੈ ਅਤੇ ਇਸ ਦੀ ਪਹੁੰਚ ਅਮਰੀਕਾ ਅਤੇ ਕੈਨੇਡਾ ਦੋਹਾਂ ਬਾਜ਼ਾਰਾਂ ਤਕ ਹੋਵੇਗੀ। ਇਸ ‘ਚ 42 ਡੌਕ ਡੋਰ ਹਨ ਅਤੇ ਇਹ ਇਸ ਮਹੀਨੇ ਤੋਂ ਲੈ ਕੇ ਪੜਾਅਵਾਰ ਢੰਗ ਨਾਲ 2020 ਦੇ ਅੰਤ ਤਕ ਖੁੱਲ੍ਹਣਗੇ।
ਸੀ.ਸੀ.ਐਲ.ਐਸ. ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਸਕੌਟ ਲੇਨ ਨੇ ਕਿਹਾ, ”ਅਸੀਂ ਬਰੈਂਪਟਨ, ਓਂਟਾਰੀਓ ‘ਚ ਆਪਣੇ ਨਵੇਂ ਟਿਕਾਣੇ ਦੇ ਖੁੱਲ੍ਹਣ ‘ਤੇ ਬਹੁਤ ਉਤਸ਼ਾਹਿਤ ਹਾਂ। ਅਸੀਂ ਇਸ ਰਾਹੀਂ ਵੱਡੀ ਗਿਣਤੀ ‘ਚ ਗ੍ਰਾਹਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਉਮੀਦ ਕਰਦੇ ਹਾਂ ਜੋ ਕਿ ਇਸ ਨਵੇਂ ਟਿਕਾਣੇ ਦੇ ਖੁੱਲ੍ਹਣ ਨਾਲ ਸਹੂਲਤ ਅਤੇ ਆਸਾਨ ਪਹੁੰਚ ਪ੍ਰਾਪਤ ਕਰ ਸਕਣਗੇ।”
ਨਵਾਂ ਫ਼ੁਲਫ਼ਿਲਮੈਂਟ ਸੈਂਟਰ ਸੀ.ਸੀ.ਐਲ.ਐਸ. ਦਾ ਪੂਰਬੀ ਕੈਨੇਡਾ ‘ਚ ਤੀਜਾ ਕੇਂਦਰ ਹੈ।
ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ: ਵਸਤ ਨਿਰਮਾਣ ਲਈ 100,000 ਵਰਗ ਫ਼ੁੱਟ ਦੀ ਥਾਂ ਏਅਰ ਕੰਡੀਸ਼ਨਿੰਗ ਸਮੇਤ, ਤੁਰੰਤ ਪ੍ਰਤੀਕਿਰਿਆ ਸਪਰਿੰਕਲਰ, ਬਿਜਲੀ ਦੀ ਬੱਚਤ ਲਈ ਐਲ.ਈ.ਡੀ. ਵੇਅਰਹਾਊਸ ਲਾਈਟਿੰਗ, ਦੋ ਡਰਾਈਵ-ਇਨ ਡੋਰ, ਸੁਰਿੱਖਿਆ ਕੈਮਰਿਆਂ ਦੇ ਨਾਲ ਲੈਸ ਗੇਟਡ ਯਾਰਡ ਅਤੇ 40 ਟਰੇਲਰਾਂ ਲਈ ਪਾਰਕਿੰਗ ਦੀ ਥਾਂ।
ਕੈਨੇਡਾ ਕਾਰਟੇਜ ਦੇ ਹੁਣ ਕੈਨੇਡਾ ‘ਚ 12 ਟਰਮੀਨਲ ਅਤੇ ਸੱਤ ਫ਼ੁਲਫ਼ਿਲਮੈਂਟ ਸੈਂਟਰ ਹਨ, ਨਾਲ ਹੀ ਕੈਨੇਡਾ/ਅਮਰੀਕਾ ਸਰਹੱਦ ਦੇ ਆਸ-ਪਾਸ ਕਰਾਸ ਬਾਰਡਰ ਫ਼ਰੇਟ ਇੱਕ ਥਾਂ ਜੋੜਨ ਲਈ ਭਾਈਵਾਲ ਵੀ ਹਨ।