ਕੈਰੀਅਰ ਟਰਾਂਸੀਕੋਲਡ ਇਕਾਈਆਂ ’ਤੇ ਹੁਣ ਟੈਲੀਮੈਟਿਕਸ ਮਾਨਕ ਤੌਰ ’ਤੇ ਮਿਲਣਗੇ

Avatar photo

ਕੈਰੀਅਰ ਟਰਾਂਸੀਕੋਲਡ ਆਪਣੀਆਂ ਸਭ ਤੋਂ ਮਸ਼ਹੂਰ ਰੈਫ਼ਰੀਜਿਰੇਸ਼ਨ ਇਕਾਈਆਂ – ਐਕਸ4 ਅਤੇ ਵੈਕਟਰ 8,000 ਸੀਰੀਜ਼ ਇਕਾਈਆਂ ’ਚ ਟੈਲੀਮੈਟਿਕਸ ਨੂੰ ਮਾਨਕ ਵਿਸ਼ੇਸ਼ਤਾ ਬਣਾ ਰਿਹਾ ਹੈ।

ਸੰਬੰਧਤ ਵੈੱਬ-ਅਧਾਰਤ ਇੰਟਰਫ਼ੇਸ ਇਹ ਯਕੀਨੀ ਕਰਦਾ ਹੈ ਕਿ ਕੋਲਡ ਚੇਨ ਅਸਾਸੇ ਹਮੇਸ਼ਾ ਇੱਕ ਸੈਂਟਰਲ ਡਾਟਾ ਸਟ੍ਰੀਮ ਰਾਹੀਂ ਦ੍ਰਿਸ਼ਮਾਨ ਰਹਿਣ, ਜੋ ਕਿ ਟਰੇਲਰ ਦੇ ਤਾਪਮਾਨ, ਲੋਕੇਸ਼ਨਾਂ ਅਤੇ ਮੂਵਮੈਂਟ ਬਾਰੇ ਜਾਣਕਾਰੀ ਦੇਣਗੇ। ਅਤੇ ਪਲੇਟਫ਼ਾਰਮ ਨੂੰ ਦੂਰ ਬੈਠਿਆਂ ਰੀਫ਼ਰ ਦੀਆਂ ਸੈਟਿੰਗਸ ਬਦਲਣ ਲਈ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ।

(ਤਸਵੀਰ: ਕੈਰੀਅਰ ਟਰਾਂਸੀਕੋਲਡ)

ਬਣਤਰ ਅਤੇ ਸਰਵਿਸ ਪਲਾਨ ਦੇ ਆਧਾਰ ’ਤੇ, ਟੈਲੀਮੈਟਿਕਸ ਨੂੰ ਤਾਪਮਾਨ, ਕਾਰਗੁਜ਼ਾਰੀ, ਫ਼ਿਊਲ ਅਤੇ ਡੋਰ ਸਵਿੱਚਾਂ ਦੀ ਨਿਗਰਾਨੀ ਲਈ ਵਰਤਿਆ ਜਾ ਸਕਦਾ ਹੈ। ਜਦੋਂ ਟਰੇਲਰ ਜੀਓਫ਼ੈਂਸਿੰਗ ਖੇਤਰਾਂ ਦੇ ਅੰਦਰ ਅਤੇ ਬਾਹਰ ਜਾਂਦਾ ਹੈ ਤਾਂ ਆਟੋਮੈਟਿਕ ਨੋਟੀਫ਼ਿਕੇਸ਼ਨ ਜਾਰੀ ਕੀਤੇ ਜਾ ਸਕਦੇ ਹਨ, ਜਦਕਿ ਦੂਰ ਬੈਠਿਆਂ ਹੀ ਸੈੱਟਪੁਆਇੰਟ, ਟਰਿੱਪ ਤੋਂ ਪਹਿਲਾਂ ਦੀਆਂ ਜਾਂਚਾਂ, ਹੈਂਡਸ-ਫ਼੍ਰੀ ਟਰੇਲਰ ਪ੍ਰੀ-ਕੂਲਿੰਗ, ਅਤੇ ਹੋਰ ਬਹੁਤ ਕੁੱਝ ਲਈ ਵਾਇਰਲੈੱਸ ਡਾਟਾ ਟਰਾਂਸਫ਼ਰ ਮੌਜੂਦ ਹਨ। ਜੇਕਰ ਕੋਈ ਯੂਨਿਟ ਦੇ ਸਰਵਿਸ ’ਚ ਹੋਣ ਦੌਰਾਨ ਕੋਈ ਚੇਤਾਵਨੀ ਦੀ ਹਾਲਤ ਪੈਦਾ ਹੁੰਦੀ ਹੈ ਤਾਂ ਤੁਰੰਤ ਚੌਕਸੀ ਜਾਰੀ ਕੀਤੀ ਜਾ ਸਕਦੀ ਹੈ।

ਤਿੰਨ ਪਲਾਨ ਮੌਜੂਦ ਹਨ- ਇਕੱਲਿਆਂ ਨਿਗਰਾਨੀ; ਦੋ-ਤਰਫ਼ਾ ਨਿਗਰਾਨੀ ਅਤੇ ਕੰਟਰੋਲ; ਅਤੇ ਨਿਗਰਾਨੀ ਤੇ ਬਿਹਤਰ ਕੰਟਰੋਲ, ਜੋ ਕਿ ਡਾਟਾ ਡਾਊਨਲੋਡ ਅਤੇ ਰਿਮੋਟ ਸਾਫ਼ਟਵੇਅਰ ਅਪਡੇਟ ਦੀਆਂ ਸਮਰਥਾਵਾਂ ਜੋੜਦਾ ਹੈ।

ਮਾਨਕ ਹਾਰਡਵੇਅਰ ’ਚ ਸ਼ਾਮਲ ਹੈ 4ਜੀ ਐਲ.ਟੀ.ਈ. ਸੰਚਾਰ ਮਾਡਿਊਲ, ਐਂਟੀਨਾ ਅਤੇ ਤਾਰਾਂ। ਵਿਕਲਪਾਂ ’ਚ ਸ਼ਾਮਲ ਹਨ ਫ਼ਿਊਲ ਸੈਂਸਰ, ਤਾਪਮਾਨ ਦੀ ਸੂਹ ਲੈਣਾ, ਦਰਵਾਜ਼ੇ ਦੇ ਸਵਿੱਚ, ਅਤੇ ਸੋਲਰ ਪੈਨਲ।