ਕੋਬਰਾ ਨੇ ਆਪਣੇ ਉਤਪਾਦਾਂ ’ਚ ਨਿੱਕਾ ਸੀ.ਬੀ. ਜੋੜਿਆ

Avatar photo

ਕੋਬਰਾ ਦਾ ਸੀ.ਬੀ. ਲਾਈਨਅੱਪ ਹੁਣ ਥੋੜ੍ਹਾ ਜਿਹਾ ਵੱਡਾ ਹੋ ਗਿਆ ਹੈ, ਕੰਪਨੀ ਨੇ ਇਸ ’ਚ ਆਪਣਾ ਸਭ ਤੋਂ ਛੋਟਾ ਪੂਰੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਸੀ.ਬੀ. ਰੇਡੀਓ ਜੋੜਿਆ ਹੈ।

(ਤਸਵੀਰ: ਕੋਬਰਾ)

ਕੰਪਨੀ ਨੇ ਕਿਹਾ ਕਿ 19 ਮਿਨੀ ਵਰਕ ਟਰੱਕਸ ਵਰਗੀਆਂ ਛੋਟੀਆਂ ਥਾਵਾਂ ਲਈ ਬਿਹਤਰੀਨ ਰਹਿੰਦਾ ਹੈ, ਅਤੇ ਇਸ ’ਚ ਵੱਖੋ-ਵੱਖ ਕਿਸਮ ਦੀਆਂ ਗੱਡੀਆਂ ਲਈ ਕਈ ਮਾਊਂਟਿੰਗ ਵਿਕਲਪ ਮੌਜੂਦ ਹਨ। ਇਸ ਨਾਲ ਕਮਜ਼ੋਰ ਸੈੱਲ ਸਰਵਿਸ ਵਾਲੇ ਖੇਤਰਾਂ ’ਚ ਕੰਮ ਕਰ ਰਹੇ ਕਾਰੋਬਾਰਾਂ ਨੂੰ ਨਵਾਂ ਸੰਚਾਰ ਬਦਲ ਮਿਲ ਜਾਂਦਾ ਹੈ।

19 ਮਿਨੀ ਦਾ ਫ਼ੁੱਲ-ਰੇਂਜ ਮਾਈਕ੍ਰੋਫ਼ੋਨ ਬਾਹਰੀ ਸਪੀਕਰ ਸਮਰਥਾਵਾਂ ਨਾਲ ਇੱਕ ਅਜਿਹੀ ਇਕਾਈ ’ਚ ਲੈਸ ਹੈ ਜੋ ਕਿ 40 ਸੀ.ਬੀ. ਤੋਂ ਵੱਧ ਚੈਨਲਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ।

ਕੰਪਨੀ ਵੱਲੋਂ ਪੇਸ਼ ਹੋਰ ਸੀ.ਬੀ. ਰੇਡੀਓ ’ਚ ਕੋਬਰਾ AI DX IV, ਹੈਂਡਹੈਲਡ HH RT 50 ਰੋਡ ਟਰਿੱਪ, ਅਤੇ HH 50 WXST ਸ਼ਾਮਲ ਹਨ।