ਕੌਂਟੀਨੈਂਟਲ ਸਿਲਵਰ ਲਾਈਨ ਰੇਡੀਓ ਨੇ ਜੋੜੀ ਸਮਾਰਟਫ਼ੋਨ ਸਹਾਇਤਾ

ਕੌਂਟੀਨੈਂਟਲ ਦੇ ਸਿਲਵਰ ਲਾਈਨ ਐਨਾਲੌਗ ਰੇਡੀਓ ਪ੍ਰਯੋਗਕਰਤਾ ਦੇ ਤਜ਼ਰਬੇ ਨੂੰ ਬਿਹਤਰ ਕਰਨ ਲਈ ਕਈ ਫ਼ੰਕਸ਼ਨ ਅਤੇ ਇਨਪੁਟ ’ਤੇ ਚਾਨਣਾ ਪਾ ਰਹੇ ਹਨ।

(ਤਸਵੀਰ: ਕੌਂਟੀਨੈਂਟਲ)

ਬਲੂਟੁੱਥ ਵਾਲੇ ਮਾਡਲ ਹੁਣ ਗੂਗਲ ਅਸਿਸਟੈਂਟ ਅਤੇ ਸੀਰੀ ਮੰਚਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਰੇਡੀਓ ’ਤੇ ਇੱਕ ਬਟਨ ਰਾਹੀਂ ਸਮਾਰਟਫ਼ੋਨ ਡਿਜੀਟਲ ਅਸਿਸਟੈਂਟ ਨੂੰ ਜੋੜਿਆ ਜਾ ਸਕਦਾ ਹੈ। ਇਨ੍ਹਾਂ ਮਾਡਲਾਂ ’ਚ ਹੈਂਡਸ-ਫ਼੍ਰੀ ਕਾਲ ਕਰਨ ਲਈ ਅੰਦਰੂਨੀ ਜਾਂ ਬਾਹਰੀ ਮਾਈਕ੍ਰੋਫ਼ੋਨ ਵੀ ਹਨ।

ਯੂ.ਐਸ.ਬੀ. ਅਤੇ ਸਹਾਇਕ ਇਨਪੁਟ ਵੀ ਹਨ, ਅਤੇ ਜੇਕਰ ਬਿਜਲੀ ਬੰਦ ਹੋ ਜਾਵੇ ਤਾਂ ਬੈਕਅੱਪ ਮੈਮੋਰੀ ਨਾਲ ਸੈਟਿੰਗਸ ਅਤੇ ਰੇਡੀਓ ਪ੍ਰੀ-ਸੈੱਟ ਨਹੀਂ ਗੁਆਚਣਗੇ।

ਵੈਦਰਬੈਂਡ ਚੇਤਾਵਨੀਆਂ ਡਰਾਈਵਰਾਂ ਨੂੰ ਮੌਸਮ ਦੇ ਸੰਭਾਵਤ ਖ਼ਰਾਬ ਹਾਲਾਤ ਬਾਰੇ ਸੂਚਿਤ ਕਰਦੀਆਂ ਹਨ।