ਜੀਓਟੈਬ, ਫ਼੍ਰੀ2ਮੂਵ ਮਿਲ ਕੇ ਪ੍ਰਦਾਨ ਕਰਨਗੇ ਸਟੇਲੈਂਟਿਸ ਲਈ ਏਕੀਕ੍ਰਿਤ ਟੈਲੀਮੈਟਿਕਸ ਸਲਿਊਸ਼ਨਜ਼

Avatar photo

ਜੀਓਟੈਬ ਨੇ ਵੀਰਵਾਰ ਨੂੰ ਫ਼੍ਰੀ2ਮੂਵ ਨਾਲ ਆਪਣੀ ਭਾਈਵਾਲੀ ਦਾ ਐਲਾਨ ਕੀਤਾ, ਜੋ ਕਿ ਸਟੇਲੈਂਟਿਸ ਦੀ ਫ਼ਲੀਟ, ਮੋਬੀਲਿਟੀ ਅਤੇ ਕੁਨੈਕਟਡ ਡਾਟਾ ਕੰਪਨੀ ਹੈ। ਜੀਓਟੈਬ ਦੀ ਯੋਜਨਾ ਸਟੇਲੈਂਟਿਸ ਬਰਾਂਡ ਦੀਆਂ ਗੱਡੀਆਂ ਲਈ ਏਕੀਕ੍ਰਿਤ ਸਲਿਊਸ਼ਨ ਪ੍ਰਦਾਨ ਕਰਨ ਦੀ ਹੈ ਜਿਨ੍ਹਾਂ ’ਚ ਰੈਮ, ਡੋਜ, ਜੀਪ ਅਤੇ ਕਰਾਈਸਲਰ ਸ਼ਾਮਲ ਹਨ।

(ਤਸਵੀਰ: ਸਟੇਲੈਂਟਿਸ)

ਵਰਕ ਟਰੱਕ ਵੀਕ 2022 ਦੌਰਾਨ ਐਲਾਨੀ ਗਈ ਇਹ ਭਾਈਵਾਲੀ ਸਟੇਲੈਂਟਿਸ ਗੱਡੀਆਂ ’ਚ ਹੀ ਜੋੜੇ ਗਏ ਟੈਲੀਮੈਟਿਕਸ ਦਾ ਪ੍ਰਯੋਗ, ਫ਼੍ਰੀ2ਮੂਵ ਦੇ ਸਰਵਰਾਂ ’ਤੇ ਪਏ ਗੱਡੀਆਂ ਦੇ ਅੰਕੜਿਆਂ ਨੂੰ, ਮਾਈਜੀਓਟੈਬ ਪਲੇਟਫ਼ਾਰਮ ’ਚ ਏਕੀਕ੍ਰਿਤ ਕਰਨ ਲਈ ਕਰੇਗੀ। ਫ਼ਲੀਟ ਮੈਨੇਜਰ ਇਸ ਦੀ ਮੱਦਦ ਨਾਲ ਰਿਪੋਰਟਾਂ ਤਿਆਰ ਕਰ ਸਕਦੇ ਹਨ ਅਤੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਤੇ ਮੋਬੀਲਿਟੀ ’ਚ ਸੁਧਾਰ ਲਈ ਪ੍ਰਮੁੱਖ ਮੀਟ੍ਰਿਕਸ ਮਾਪ ਸਕਦੇ ਹਨ।

ਜੀਓਟੈਬ ਵਿਖੇ ਕੁਨੈਕਟਡ ਕਾਰ ਡਿਵੈਲਪਮੈਂਟ ਦੇ ਐਸੋਸੀਏਟ ਵਾਇਸ-ਪ੍ਰੈਜ਼ੀਡੈਂਟ ਰੌਬ ਮਿੰਟਨ ਨੇ ਕਿਹਾ, ‘‘ਜੀਓਟੈਬ ਅਤੇ ਫ਼੍ਰੀ2ਮੂਵ ਦਾ ਟੀਚਾ ਇੱਕ ਹੀ ਹੈ, ਮੋਬੀਲਿਟੀ ਨੂੰ ਬਿਹਤਰ ਕਰਨਾ ਅਤੇ ਫ਼ਲੀਟ ਸਮਰੱਥਾ ਵਧਾਉਣਾ।’’

ਫ਼੍ਰੀ2ਮੂਵ ਉੱਤਰੀ ਅਮਰੀਕਾ ਦੇ ਜਨਰਲ ਮੈਨੇਜਰ ਬੈਂਜਾਮਿਨ ਮੇਲਾਰਡ ਨੇ ਕਿਹਾ, ‘‘ਫ਼੍ਰੀ2ਮੂਵ ਜੀਓਟੈਬ ਨਾਲ ਭਾਈਵਾਲੀ ਕਰ ਕੇ ਅੰਤਰ-ਸਥਾਪਿਤ ਟੈਲੀਮੈਟਿਕਸ ਸਲਿਊਸ਼ਨ ਰਾਹੀਂ ਬਿਹਤਰ ਫ਼ਲੀਟ ਮੈਨੇਜਮੈਂਟ ਮੁਹੱਈਆ ਕਰਵਾਉਣ ਲਈ ਉਤਸ਼ਾਹਿਤ ਹੈ।’’

ਇਸੇ ਸਾਲ ਜਾਰੀ ਹੋਣ ਜਾ ਰਹੀ ਇਹ ਸਲਿਊਸ਼ਨ ਬੇਸਿਕ ਜਾਂ ਪ੍ਰੀਮੀਅਮ ਕੁਨੈਕਟੀਵਿਟੀ ਪਲਾਨ ਰਾਹੀਂ ਮੌਜੂਦਾ ਯੋਗ ਕੁਨੈਕਟਡ ਸਟੇਲੈਂਟਿਸ ਬਰਾਂਡ ਦੀਆਂ ਗੱਡੀਆਂ ਨਾਲ ਸੰਗਤ ਹੋਵੇਗੀ ਜਿਨ੍ਹਾਂ ’ਚ 2018 ਦੇ ਚੋਣਵੇਂ ਅਤੇ ਇਸ ਤੋਂ ਨਵੇਂ ਮਾਡਲ ਅਤੇ 2022 ਦੇ ਸਾਰੇ ਅਤੇ ਇਸ ਤੋਂ ਨਵੇਂ ਮਾਡਲ ਸ਼ਾਮਲ ਹੋਣਗੇ।