ਟਰਾਈ ਟਰੱਕ ਸੈਂਟਰ ਬਣਿਆ ਹੀਨੋ ਦਾ ਇਸ ਸਾਲ ਲਈ ਸਰਬੋਤਮ ਡੀਲਰ

Avatar photo
(ਤਸਵੀਰ : ਹੀਨੋ ਮੋਟਰਸ ਕੈਨੇਡਾ)

ਟਰਾਈ ਟਰੱਕ ਸੈਂਟਰ ਨੂੰ ਇੱਕ ਵਾਰੀ ਫਿਰ ਹੀਨੋ ਦਾ 2019 ਦਾ ਸਰਬੋਤਮ ਡੀਲਰ ਐਲਾਨ ਕਰ ਦਿੱਤਾ ਗਿਆ ਹੈ।

ਇਸ ਨੇ 2014 ਤੋਂ 2017 ਤਕ ਹਰ ਸਾਲ ਇਹ ਪੁਰਸਕਾਰ ਜਿੱਤਿਆ ਹੈ।

ਹੀਨੋ ਕੈਨੇਡਾ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਟੋਨੀ ਕੇਲਡਾਰੋਨ ਨੇ ਕਿਹਾ, ”ਪਿਛਲੇ ਛੇ ਸਾਲਾਂ ‘ਚ ਪੰਜਵੀਂ ਵਾਰੀ ਇਸ ਡੀਲਰਸ਼ਿਪ ਦੇ ਪੁਰਸਕਾਰ ਜਿੱਤਣ ‘ਤੇ ਮੈਨੂੰ ਕੋਈ ਹੈਰਾਨੀ ਨਹੀਂ ਹੈ। ਉਨ੍ਹਾਂ ਦੀ ਪੂਰੀ ਟੀਮ ਗਾਹਕਾਂ ਨੂੰ ਵਿਕਰੀ, ਸਰਵਿਸ ਅਤੇ ਪਾਰਟਸ ਆਪਰੇਸ਼ਨਜ਼ ਲਈ ਬਿਹਤਰੀਨ ਸੇਵਾ ਦੇਣ ‘ਤੇ ਕੇਂਦਰਤ ਰਹਿੰਦੀ ਹੈ। ਅਸੀਂ ਆਪਣੇ ਪੂਰੇ ਡੀਲਰ ਨੈੱਟਵਰਕ ਤੋਂ ਇਹੀ ਉਮੀਦਾਂ ਰੱਖਦੇ ਹਾਂ ਅਤੇ ਟਰਾਈ ਟਰੱਕ ਸੈਂਟਰ ਇਸ ਦੀ ਪ੍ਰੇਰਨਾ ਹੈ।”

ਲਵਾਲ ਹੀਨੋ ਦੂਜੇ ਸਥਾਨ ‘ਤੇ ਰਿਹਾ, ਜਦਕਿ ਹੀਨੋ ਡਰੱਮੋਂਡਵਿਲੇ ਤੀਜੇ ਸਥਾਨ ‘ਤੇ ਆਇਆ।