ਟਰੇਲਰ ਦੇ ਵ੍ਹੀਲ-ਐਂਡ ਦੀ ਨਿਗਰਾਨੀ ਲਈ ਹੈਂਡਰਿਕਸਨ ਵਾਚਮੈਨ
ਹੈਂਡਰਿਕਸਨ ਟਰੇਲਰਾਂ ਲਈ ਵਾਚਮੈਨ ਵ੍ਹੀਲ-ਐਂਡ ਦੇ ਸੈਂਸਰ ਜਾਰੀ ਕਰ ਰਿਹਾ ਹੈ ਜੋ ਕਿ ਸੇਨਸਾਟਾ ਤਕਨਾਲੋਜੀਜ਼ ਵੱਲੋਂ ਵਿਕਸਤ ਵਹੀਕਲ ਏਰੀਆ ਨੈੱਟਵਰਕ ’ਤੇ ਚਲਦੇ ਹਨ।

ਸ਼ੁਰੂਆਤ ’ਚ ਇਹ ਟਰੇਲਰ ਟਾਇਰਾਂ ’ਚ ਹਵਾ ਦੇ ਦਬਾਅ ਬਾਰੇ ਅਤੇ ਪਹੀਆਂ ਦੇ ਤਾਪਮਾਨ ਬਾਰੇ ਅੰਕੜੇ ਨਸ਼ਰ ਕਰੇਗਾ, ਵੇਰਵੇ ਨੂੰ J1939 ਪ੍ਰੋਟੋਕਾਲ ਦਾ ਪ੍ਰਯੋਗ ਕਰ ਕੇ ਟਰੇਲਰ ਟੈਲੀਮੈਟਿਕਸ ਸਿਸਟਮ ਨਾਲ ਸਾਂਝਾ ਕੀਤਾ ਜਾਵੇਗਾ।
ਕੰਪਨੀ ਨੇ ਕਿਹਾ ਕਿ ਬੈਟਰੀ ਅਧਾਰਤ ਵ੍ਹੀਲ-ਐਂਡ ਸੈਂਸਰ, ਜੋ ਕਿ ਹੱਬਕੈਪ ’ਤੇ ਲਗਦੇ ਹਨ, ਇੱਕ ਗੇਟਵੇ ਮਾਡਿਊਲ ਨੂੰ ਵਾਇਰਲੈੱਸ ਆਰ.ਐਫ਼. ਸਿਗਨਲ ਭੇਜਦੇ ਹਨ ਜੋ ਟਰੇਲਰ ਦੇ ਸੰਚਾਰ ਹੱਬ ਵਜੋਂ ਕੰਮ ਕਰਦਾ ਹੈ। ਇੱਥੋਂ ਲੈ ਕੇ ਅੰਕੜੇ ਟਰੇਲਰ ਟੈਲੀਮੈਟਿਕਸ ਉਪਕਰਨ ਨੂੰ ਭੇਜੇ ਜਾਂਦੇ ਹਨ ਜੋ ਕਿ ਵੇਰਵਾ ਫ਼ਲੀਟ ਦੇ ਬੈਕਆਫ਼ਿਸ ਨੂੰ ਭੇਜਦਾ ਹੈ।
ਵਾਚਮੈਨ ਹੈਂਡਰਿਕਸਨ 2022 ਦੀ ਸ਼ੁਰੂਆਤ ਤੋਂ ਲੈ ਕੇ ਟਾਇਰਮੈਕਸ ਪ੍ਰੋ ਅਤੇ ਪ੍ਰੋ-LB ਟਾਇਰ ਪ੍ਰੈਸ਼ਰ ਕੰਟਰੋਲ ਸਿਸਟਮ ’ਤੇ ਵਿਕਲਪ ਦੇ ਰੂਪ ’ਚ ਮੌਜੂਦ ਰਹੇਗਾ।