ਟਰੱਕਿੰਗ ਐਚ.ਆਰ. ਕੈਨੇਡਾ ਦੀ ਤਨਖ਼ਾਹ ਸਬਸਿਡੀ ਪ੍ਰੋਗਰਾਮ ਬਦੌਲਤ ਗਰੁੱਪ ਗਿਲਬੋ ਨੂੰ ਮਿਲੇ ਸੱਤ ਮੁਲਾਜ਼ਮ

ਕੈਮਿਲ ਪਿੱਟ ਕਿਊਬੈੱਕ ਸਿਟੀ ਵਿੱਚ ਹੈੱਡਕੁਆਰਟਰ ਵਾਲੇ ਇੱਕ ਵੱਡੇ ਫ਼ਲੀਟ, ਗਰੁੱਪ ਗਿਲਬੋ ਲਈ ਸੀਨੀਅਰ ਮਨੁੱਖੀ ਸਰੋਤ ਸਲਾਹਕਾਰ ਹੈ। ਗਿਲਬੋ ਦੇ ਟਰੱਕਿੰਗ ਐਚ.ਆਰ. ਕੈਨੇਡਾ (ਟੀ.ਐਚ.ਆਰ.ਸੀ.) ’ਚ ਚੋਟੀ ਦੇ ਫ਼ਲੀਟ ਰੁਜ਼ਗਾਰਦਾਤਾਵਾਂ ਵਿੱਚੋਂ ਇੱਕ ਹੋਣ ਕਰਕੇ, ਉਹ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਡੂੰਘੀ ਦਿਲਚਸਪੀ ਲੈਂਦੀ ਹੈ।

ਇਸ ਤਰ੍ਹਾਂ ਉਸ ਨੂੰ ਕਰੀਅਰ ਐਕਸਪ੍ਰੈੱਸਵੇ ਦੀ ਪਹਿਲ ਬਾਰੇ ਪਤਾ ਲੱਗਾ। 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟਰੱਕਿੰਗ ਉਦਯੋਗ ਵਿੱਚ ਵੱਖ-ਵੱਖ ਅਹੁਦਿਆਂ ’ਤੇ ਭਰਤੀ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੇ ਪ੍ਰੋਗਰਾਮ ਬਾਰੇ ਪਿੱਟ ਕਹਿੰਦੀ ਹੈ, ‘‘ਮੈਂ ਦੇਖਿਆ ਕਿ ਇੱਕ ਤਨਖ਼ਾਹ ਸਬਸਿਡੀ ਸੀ ਜੋ ਸਾਡੇ ’ਤੇ ਲਾਗੂ ਹੋ ਸਕਦੀ ਹੈ।’’

ਗਿਲਬੋ ਦੇ ਮਾਮਲੇ ਵਿੱਚ, ਇਸ ਪ੍ਰੋਗਰਾਮ ਨੇ ਸੱਤ ਫੋਰਕਲਿਫਟ ਆਪਰੇਟਰਾਂ ਅਤੇ ਟਰੱਕ ਡਰਾਈਵਰਾਂ ਦੀ ਭਰਤੀ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ, ‘‘ਉਦਾਹਰਣ ਵਜੋਂ, ਜਦੋਂ ਅਸੀਂ ਇੱਕ ਫੋਰਕਲਿਫਟ ਆਪਰੇਟਰ ਨੂੰ ਨੌਕਰੀ ’ਤੇ ਰੱਖਿਆ, ਤਾਂ ਉਸਨੂੰ ਪ੍ਰਾਪਤ ਹੋਏ ਪਹਿਲੇ 15,000 ਡਾਲਰਾਂ ਦੀ ਅਦਾਇਗੀ ਟਰੱਕਿੰਗ ਐਚ.ਆਰ. ਕੈਨੇਡਾ ਵੱਲੋਂ ਕੀਤੀ ਗਈ।’’

ਸਬਸਿਡੀ ਪ੍ਰੋਗਰਾਮ ਦੇ ਟੀਚਿਆਂ ਵਿੱਚੋਂ ਇੱਕ ਹੈ ਨੌਜਵਾਨ ਕਾਮਿਆਂ ਦੀਆਂ ਰੁਜ਼ਗਾਰ ਸਥਿਤੀਆਂ ਵਿੱਚ ਸੁਧਾਰ ਕਰਨਾ। ਪਿੱਟ ਨੇ ਕਿਹਾ, ‘‘ਇਹ ਜਾਂ ਤਾਂ ਕਿਸੇ ਬੇਰੁਜ਼ਗਾਰ ਨੂੰ ਕੰਮ ’ਤੇ ਵਾਪਸ ਆਉਣ ਵਿਚ ਮੱਦਦ ਕਰਨਾ ਸੀ ਜਾਂ ਉਨ੍ਹਾਂ ਦੀ ਤਨਖਾਹ ਦੀਆਂ ਸਥਿਤੀਆਂ ਵਿਚ ਥੋੜ੍ਹਾ ਸੁਧਾਰ ਕਰਨਾ ਸੀ।’’ ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਗਰਾਮ ਦਾ ਪ੍ਰਬੰਧਨ ਕਰਨਾ ਬਹੁਤ ਆਸਾਨ ਸੀ।

‘‘ਸਾਈਨਅਪ ਕਰਨਾ ਬਹੁਤ, ਬਹੁਤ ਆਸਾਨ ਸੀ। ਮੈਂ ਇੱਕ ਫਾਰਮ ਭਰਿਆ, ਟੀ.ਐਚ.ਆਰ.ਸੀÊ ਦੇ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਨੇ ਮੈਨੂੰ ਸਭ ਕੁਝ ਸਮਝਾਇਆ ਅਤੇ ਮੈਂ ਦਾਖਲ ਹੋ ਗਈ। ਸਾਨੂੰ ਹਰ ਮਹੀਨੇ ਅਦਾਇਗੀ ਕੀਤੀ ਜਾਂਦੀ ਸੀ; ਇਹ ਇੱਕ ਬਹੁਤ ਹੀ ਆਸਾਨ ਪ੍ਰਕਿਰਿਆ ਸੀ।’’

ਇਹ ਤੱਥ ਕਿ ਮਜ਼ਦੂਰੀ ਸਬਸਿਡੀ ਪ੍ਰੋਗਰਾਮ, ਨਾ ਸਿਰਫ ਡਰਾਈਵਰਾਂ ’ਤੇ ਬਲਕਿ ਸਾਰੇ ਉਦਯੋਗਿਕ ਕਿੱਤਿਆਂ ’ਤੇ ਲਾਗੂ ਹੁੰਦਾ ਹੈ, ਗਿਲਬੋ ਦੇ ਮਨੁੱਖੀ ਸਰੋਤ ਪੇਸ਼ੇਵਰਾਂ ਦੇ ਅਨੁਸਾਰ ਬਹੁਤ ਢੁਕਵਾਂ ਹੈ।

ਉਨ੍ਹਾਂ ਕਿਹਾ, ‘‘ਸਾਰੇ ਕਾਰੋਬਾਰਾਂ ਵਿੱਚ ਮੁਲਾਜ਼ਮਾਂ ਦੀ ਕਮੀ ਹੈ।’’ ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਕੋਈ ਉਮੀਦਵਾਰ ਕਿਸੇ ਕੰਪਨੀ ਵਿੱਚ ਦਿਲਚਸਪੀ ਦਿਖਾਉਂਦਾ ਹੈ, ਤਾਂ ਤੁਹਾਨੂੰ ਉਨ੍ਹਾਂ ਨੂੰ ਨਾ ਗੁਆਉਣ ਲਈ ਬਹੁਤ ਸਰਗਰਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਕੋਈ ਵਿਅਕਤੀ ਸਵੇਰੇ 8:15 ਵਜੇ ਅਰਜ਼ੀ ਦਿੰਦਾ ਹੈ, ਜਦੋਂ ਉਨ੍ਹਾਂ ਨੂੰ ਦੁਪਹਿਰ 1:30 ਵਜੇ ਬੁਲਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਚਾਰ ਜਾਂ ਪੰਜ ਕੰਪਨੀਆਂ ਦੁਆਰਾ ਸੰਪਰਕ ਕੀਤਾ ਜਾ ਚੁੱਕਾ ਹੈ। ਇਹ ਅਸਲ ਵਿੱਚ ਬਹੁਤ ਤੇਜ਼ੀ ਨਾਲ ਹੁੰਦਾ ਹੈ।’’

25 ਵਰਿਆਂ ਦੇ ਡੇਵਿਨ ਲਾਰਿਨ ਨੂੰ ਟੀ.ਐਚ.ਆਰ.ਸੀ. ਦੇ ਪ੍ਰੋਗਰਾਮ ਰਾਹੀਂ ਟਰੱਕ ਡਰਾਈਵਰ ਵਜੋਂ ਨੌਕਰੀ ’ਤੇ ਰੱਖਿਆ ਗਿਆ ਸੀ। ਚਾਰਲਸਬਰਗ ਸੀ.ਐਫ਼.ਟੀ.ਸੀ. ਦੇ ਸਿਖਲਾਈ ਕੇਂਦਰ ਵਿੱਚ ਸਫ਼ਲਤਾਪੂਰਵਕ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਹੁਣ ਉਸ ਕੋਲ ਸ਼੍ਰੇਣੀ 1 ਦਾ ਡਰਾਈਵਰ ਲਾਇਸੰਸ ਹੈ। ਸ਼ੁਰੂਆਤ ਵਿੱਚ ਸਿਖਲਾਈ ਲਈ ਇੱਕ ਤਜ਼ਰਬੇਕਾਰ ਡਰਾਈਵਰ ਨਾਲ ਜੋੜੀ ਬਣਾਏ ਜਾਣ ਤੋਂ ਬਾਅਦ, ਉਹ ਹੁਣ ਕਿਊਬੈੱਕ ਸਿਟੀ ਟਰਮੀਨਲ ਦੇ ਨੇੜੇ ਗਿਲਬੋ ਗ੍ਰਾਹਕਾਂ ਨੂੰ ਬਹੁਤ ਸਾਰੀਆਂ ਸਥਾਨਕ ਡਿਲੀਵਰੀਆਂ ਕਰਦਾ ਹੈ।

ਡੇਵਿਡ ਦੀ ਛੋਟੀ ਉਮਰ ਵਿੱਚ ਉਦਯੋਗ ਨਾਲ ਜਾਣ-ਪਛਾਣ ਹੋ ਗਈ ਸੀ ਕਿਉਂਕਿ ਉਸਦੇ ਪਿਤਾ, ਬੇਨੋਇਟ, 20 ਸਾਲਾਂ ਤੋਂ ਖੁਦ ਵੀ ਇੱਕ ਟਰੱਕ ਡਰਾਈਵਰ ਰਹੇ ਹਨ। ਜਦੋਂ ਉਹ ਬੱਚਾ ਸੀ ਤਾਂ ਉਸ ਦੇ ਪਿਤਾ ਉਸਨੂੰ ਮੇਨ ਦੀ ਟਰਿੱਪ ’ਤੇ ਵੀ ਲੈ ਗਏ ਸਨ।

ਖੇਤਰ ਦਾ ਤਜ਼ਰਬਾ

ਫਿਰ ਵੀ, ਡੇਵਿਡ ਨੇ ਮੰਨਿਆ ਕਿ ਯਾਤਰੀ ਸੀਟ ’ਤੇ ਬੈਠਣਾ ਜਾਂ ਪੇਸ਼ੇਵਰ ਸਿਖਲਾਈ ਵਿਚ ਹੋਣਾ, ਨੌਕਰੀ ਦੌਰਾਨ ਹੋਏ ਤਜ਼ਰਬੇ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਨੇ ਰਿਵਰਸਿੰਗ ਮੈਨੁਵਰ ਦਾ ਹਵਾਲਾ ਦਿੱਤਾ ਜੋ ਕਿ ਸਥਾਨਕ ਟਰਾਂਸਪੋਰਟੇਸ਼ਨ ’ਚ ਆਮ ਹੀ ਹਨ। ਉਨ੍ਹਾਂ ਕਿਹਾ, ‘‘ਤੁਹਾਨੂੰ ਸਕੂਲ ’ਚ ਸਿੱਖੇ ਨਾਲੋਂ ਬਹੁਤ ਜ਼ਿਆਦਾ ਗੱਡੀ ਨੂੰ ਪਿੱਛੇ ਮੋੜਨਾ ਪੈਂਦਾ ਹੈ।’’

ਇਹੀ ਉਹ ਚੀਜ਼ ਹੈ ਜਿਸਦਾ ਪਿੱਟ ਛੋਟੀ ਉਮਰ ਦੇ ਕਰਮਚਾਰੀਆਂ ਨਾਲ ਸਬਰ ਰੱਖਣ ਦੀ ਗੱਲ ਕਰਨ ਦੌਰਾਨ ਜ਼ਿਕਰ ਕਰਦੀ ਹੈ, ਅਤੇ ਉਸ ਦੇ ਕਹਿਣ ਅਨੁਸਾਰ ਇਸ ਦਾ ਕਾਫ਼ੀ ਫ਼ਾਇਦਾ ਵੀ ਮਿਲਦਾ ਹੈ।

ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਸੱਚਮੁੱਚ ਸਾਡੇ ਕਾਰਪੋਰੇਟ ਸੱਭਿਆਚਾਰ ਵਿੱਚ ਢਾਲ ਸਕਦੇ ਹਾਂ; ਉਨ੍ਹਾਂ ਕੋਲ ਅਜੇ ਕੋਈ ਬੁਰੀਆਂ ਆਦਤਾਂ ਨਹੀਂ ਹਨ। ਕਦੇ-ਕਦੇ, ਕਿਸੇ ਹੋਰ ਕੰਪਨੀ ਵਿੱਚ 25 ਸਾਲਾਂ ਦਾ ਤਜ਼ਰਬਾ ਰੱਖਣ ਵਾਲੇ ਵਿਅਕਤੀ ਨਾਲੋਂ ਜੂਨੀਅਰ ਨੂੰ ਸਿਖਲਾਈ ਦੇਣਾ ਜ਼ਿਆਦਾ ਆਸਾਨ ਹੁੰਦਾ ਹੈ ਕਿਉਂਕਿ ਇੱਥੇ ਉਨ੍ਹਾਂ ਦੀਆਂ ਪੁਰਾਣੀਆਂ ਆਦਤਾਂ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ। ਤੁਹਾਨੂੰ ਸਿਰਫ਼ ਨਵਾਂ ਕੰਮ ਸਿਖਾਉਣ ਦੀ ਜ਼ਰੂਰਤ ਹੈ।’’

ਮੌਕਾ ਦਿੱਤੇ ਜਾਣ ’ਤੇ, ਕਰੀਅਰ ਐਕਸਪ੍ਰੈਸਵੇ ਪ੍ਰੋਗਰਾਮਾਂ ਰਾਹੀਂ ਨਿਯੁਕਤ ਕੀਤੇ ਗਏ ਨੌਜਵਾਨ ਵੀ ਆਪਣੀ ਕੰਪਨੀ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ। ਉਦਾਹਰਨ ਲਈ, ਸਿਹਤ ਅਤੇ ਸੁਰੱਖਿਆ ਪ੍ਰਬੰਧਕ ਨੂੰ ਡੇਵਿਡ ਦਾ ਇਹ ਸੁਝਾਅ ਸੀ ਕਿ ਡਰਾਈਵਰਾਂ ਦੁਆਰਾ ਵਰਤੀਆਂ ਜਾਂਦੀਆਂ ਟੈਬਲੈੱਟਸ ਵਿੱਚ ਖ਼ਤਰਨਾਕ ਸਮੱਗਰੀਆਂ ਦੀ ਢੋਆ-ਢੁਆਈ ਲਈ ਇੱਕ ਚੈਕਲਿਸਟ ਰੱਖੀ ਜਾਵੇ, ਇਸ ਸੁਝਾਅ ਨੂੰ ਅਪਣਾਇਆ ਗਿਆ ਅਤੇ ਅਮਲ ਵਿੱਚ ਵੀ ਲਿਆਂਦਾ ਗਿਆ।

ਇੱਕ ਨੌਜਵਾਨ ਉਦਯੋਗ ਵਿੱਚ ਆਪਣੇ ਕਰੀਅਰ ਦੀ ਕਲਪਨਾ ਇੱਕ ਟਰੱਕ ਡਰਾਈਵਰ ਜਾਂ ਸ਼ਾਇਦ ਇੱਕ ਡਿਸਪੈਚਰ ਵਜੋਂ ਕਰਦਾ ਹੈ। ਉਹ ਕੰਪਨੀ ਦੇ ਅੰਦਰ ਆਪਣੀ ਤਰੱਕੀ ਬਾਰੇ ਕਹਿੰਦਾ ਹੈ, ‘‘ਜੇ ਮੈਂ ਅੱਗੇ ਵੱਧ ਸਕਦਾ ਹਾਂ, ਤਾਂ ਮੈਂ ਜ਼ਰੂਰ ਵਧਾਂਗਾ।’’

ਨੌਜਵਾਨਾਂ ਨੂੰ ਕਰੀਅਰ ਦੇ ਮਾਰਗ ਦੀ ਪੇਸ਼ਕਸ਼ ਕਰਨਾ ਉਨ੍ਹਾਂ ਲਾਭਾਂ ਵਿੱਚੋਂ ਇੱਕ ਹੈ ਜੋ ਗਿਲਬੋ ਦੇ ਸੀਨੀਅਰ ਮਨੁੱਖੀ ਸਰੋਤ ਸਲਾਹਕਾਰ ਟੀ.ਐਚ.ਆਰ.ਸੀ. ਦੇ ਤਨਖਾਹ ਸਬਸਿਡੀ ਪ੍ਰੋਗਰਾਮਾਂ ਵਿੱਚ ਵੇਖਦੇ ਹਨ।

ਅਤੇ ਸਿਰਫ਼ ਡਰਾਈਵਰਾਂ ਲਈ ਨਹੀਂ। ਰੂਟ ਪਲੈਨਰ ਕਿੱਤੇ ਦੀ ਉਦਾਹਰਨ ਦਿੰਦੇ ਹੋਏ ਪਿੱਟ ਨੇ ਕਿਹਾ, ‘‘ਫੋਰਕਲਿਫਟ ਆਪਰੇਟਰ ਟੀਮ ਲੀਡਰ ਅਤੇ ਅੰਤ ਵਿੱਚ ਫੋਰਮੈਨ ਬਣ ਸਕਦੇ ਹਨ, ਜਾਂ ਉਹ ਦਫ਼ਤਰੀ ਅਹੁਦਿਆਂ ’ਤੇ ਵੀ ਜਾ ਸਕਦੇ ਹਨ।’’

ਵਿੱਤੀ ਸਹਾਇਤਾ ਤੋਂ ਇਲਾਵਾ, ਉਹ ਕਹਿੰਦੇ ਹਨ ਕਿ ਕਰੀਅਰ ਐਕਸਪ੍ਰੈਸਵੇ ਪ੍ਰੋਗਰਾਮ ਨੌਜਵਾਨ ਕਰਮਚਾਰੀਆਂ ਤੱਕ ਪਹੁੰਚ ਦੀ ਸਹੂਲਤ ਦਿੰਦਾ ਹੈ, ਜੋ ਬਜ਼ੁਰਗ ਹੁੰਦੇ ਜਾ ਰਹੇ ਕਿਰਤਬਲ ਵਾਲੇ ਉਦਯੋਗ ਵਿੱਚ ਇੱਕ ਕੀਮਤੀ ਸੰਪੱਤੀ ਹੈ।

ਉਨ੍ਹਾਂ ਕਿਹਾ, ‘‘ਡਰਾਈਵਰਾਂ ਅਤੇ ਫੋਰਕਲਿਫਟ ਆਪਰੇਟਰਾਂ ਦੇ ਸੰਦਰਭ ਵਿੱਚ, ਇਹ ਅਸਲ ਵਿੱਚ ਅਗਲੀ ਪੀੜ੍ਹੀ ਹੈ ਜੋ ਅਸੀਂ ਦੇਖ ਰਹੇ ਹਾਂ। ਜੇਕਰ ਸਾਨੂੰ ਨੌਜਵਾਨਾਂ ਤੋਂ ਬਿਨਾਂ ਕੰਮ ਕਰਨਾ ਹੁੰਦਾ, ਤਾਂ ਸਾਡੇ ਕੋਲ ਅਸਲ ਵਿੱਚ ਲੋੜੀਂਦੇ ਕਰਮਚਾਰੀ ਨਹੀਂ ਹੁੰਦੇ।’’ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨੌਕਰੀ ’ਤੇ ਰੱਖਣ ਨਾਲ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਆਪਣੇ ਨਾਲ ਟਿਕਾਈ ਰੱਖਣ ਦੇ ਲਾਭ ਵੀ ਦੇਖਦੀ ਹੈ।

ਪਿੱਟ ਨੇ ਕਿਹਾ, ‘‘ਨੌਜਵਾਨ ਅਕਸਰ ਵਧੇਰੇ ਆਸਾਨੀ ਨਾਲ ਸਿੱਖਦੇ ਅਤੇ ਅਨੁਕੂਲ ਹੁੰਦੇ ਹਨ। ਉਨ੍ਹਾਂ ਵਿੱਚ ਚੰਗਾ ਕਰਨ ਅਤੇ ਸੁਧਾਰ ਕਰਨ ਦੀ ਇੱਛਾ ਹੁੰਦੀ ਹੈ। ਉਹ ਅਕਸਰ ਆਪਣੇ ਰੁਜ਼ਗਾਰਦਾਤਾ ਪ੍ਰਤੀ ਵਧੇਰੇ ਵਫ਼ਾਦਾਰ ਵੀ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਹੀ ਪਹਿਲਾ ਮੌਕਾ, ਸਿਖਲਾਈ ਅਤੇ ਸਭ ਕੁਝ ਦਿੱਤਾ ਹੁੰਦਾ ਹੈ। ਅਤੇ ਉਹ ਅਕਸਰ ਤਕਨਾਲੋਜੀ ਨੂੰ ਆਸਾਨੀ ਨਾਲ ਸਮਝਦੇ ਹਨ।’’

ਜਦੋਂ ਉਹ ਆਪਣੇ ਆਲੇ-ਦੁਆਲੇ ਦੇ ਉਦਯੋਗ ਨੂੰ ਵੇਖਦੀ ਹੈ, ਤਾਂ ਉਸਨੇ ਦੇਖਿਆ ਕਿ ਕਰੀਅਰ ਐਕਸਪ੍ਰੈਸਵੇ ਪ੍ਰੋਗਰਾਮਾਂ ਨੇ ਇੱਕ ਹਲਚਲ ਪੈਦਾ ਕੀਤੀ ਹੈ। ਪਿੱਟ ਨੇ ਕਿਹਾ, ‘‘ਇਹ ਇੱਕ ਬਹੁਤ ਮਸ਼ਹੂਰ ਗ੍ਰਾਂਟ ਰਹੀ ਹੈ।’’

ਇੱਕ ਗੱਲ ਪੱਕੀ ਹੈ ਕਿ ਗਰੁੱਪ ਗਿਲਬੋ ਨੇ ਟੀ.ਐਚ.ਆਰ.ਸੀ. ਦੇ ਕਰੀਅਰ ਐਕਸਪ੍ਰੈਸਵੇ ਦੁਆਰਾ ਪੇਸ਼ ਕੀਤੇ ਪ੍ਰੋਗਰਾਮਾਂ ਦਾ ਲਾਭ ਲੈਣਾ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ। ਮਨੁੱਖੀ ਸਰੋਤ ਪੇਸ਼ੇਵਰ ਕਹਿੰਦੇ ਹਨ, ‘‘ਅਸੀਂ ਨੌਜਵਾਨ ਕਾਮਿਆਂ ਨੂੰ ਨੌਕਰੀ ’ਤੇ ਰੱਖਣ ਲਈ ਤਨਖ਼ਾਹ ਸਬਸਿਡੀ ਪ੍ਰੋਗਰਾਮ ਨੂੰ ਦੁਬਾਰਾ ਪ੍ਰਯੋਗ ਕਰਨ ਦਾ ਇਰਾਦਾ ਰੱਖਦੇ ਹਾਂ। ਅਸੀਂ ਨਿਸ਼ਚਤ ਤੌਰ ’ਤੇ ਇਸ ਨਾਲ ਅੱਗੇ ਵਧਣ ਜਾ ਰਹੇ ਹਾਂ।’’

ਖਾਸ ਤੌਰ ’ਤੇ ਇਸ ਕਾਰਨ ਕਿ ‘‘ਥੋੜ੍ਹੇ ਜਾਂ ਬਿਨਾਂ ਤਜ਼ਰਬੇ ਵਾਲੇ ਨੌਜਵਾਨਾਂ ਨੂੰ ਨੌਕਰੀ ’ਤੇ ਰੱਖਣ ਲਈ ਸਹਿ-ਕਰਮਚਾਰੀਆਂ, ਟ੍ਰੇਨਰਾਂ ਅਤੇ ਸੁਪਰਵਾਈਜ਼ਰਾਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ’’ ਪਿੱਟ ਕਹਿੰਦੇ ਹਨ ਕਿ ਟੀਮਵਰਕ ਰਾਹੀਂ ਹੀ ਕਿਸੇ ਦਾ ਇੱਥੇ ਜੀਅ ਲਾਇਆ ਜਾ ਸਕਦਾ ਹੈ।

ਇਹ ਟਰੱਕਿੰਗ ਐਚ.ਆਰ. ਕੈਨੇਡਾ ਦੇ ਕਰੀਅਰ ਐਕਸਪ੍ਰੈਸਵੇ ਪ੍ਰੋਗਰਾਮਾਂ ਦੇ ਟੀਚਿਆਂ ਵਿੱਚੋਂ ਇੱਕ ਹੈ।

ਯੂਥ ਪ੍ਰੋਗਰਾਮ ਲਈ ਰੁਜ਼ਗਾਰਦਾਤਾ ਤਨਖ਼ਾਹ ਸਹਾਇਤਾ ਬਾਰੇ ਹੋਰ ਜਾਣਨ ਲਈ, ਅਤੇ ਤੁਸੀਂ ਵੀ ਇਸ ਮੌਕੇ ਤੋਂ ਕਿਵੇਂ ਲਾਭ ਲੈ ਸਕਦੇ ਹੋ, ਕਿ੍ਰਪਾ ਕਰਕੇ ਟੀ.ਐਚ.ਆਰ.ਸੀ. ਕੈਰੀਅਰ ਐਕਸਪ੍ਰੈਸਵੇਅ ਜਾਂ team@truckinghr.com ’ਤੇ ਈ-ਮੇਲ ਕਰੋ।