ਟਰੱਕ ’ਚੋਂ 30 ਕਿੱਲੋ ਸ਼ੱਕੀ ਕੋਕੀਨ ਬਰਾਮਦ ਹੋਣ ਮਗਰੋਂ ਦੋ ’ਤੇ ਦੋਸ਼ ਆਇਦ
ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਵਿੰਡਸਰ, ਓਂਟਾਰੀਓ ’ਚ ਸਥਿਤ ਅੰਬੈਸਡਰ ਬ੍ਰਿਜ ਪੋਰਟ ਤੋਂ ਇੱਕ ਕਮਰਸ਼ੀਅਲ ਟਰੱਕ ਵਿੱਚੋਂ 30 ਕਿੱਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਹੈ।
1 ਅਗੱਸਤ ਨੂੰ ਇੱਕ ਗੱਡੀ ਕੈਨੇਡਾ ’ਚ ਦਾਖ਼ਲ ਹੋਈ ਅਤੇ ਉਸ ਨੂੰ ਦੋਹਰੀ ਜਾਂਚ ਲਈ ਭੇਜਿਆ ਗਿਆ। ਕੈਬ ਦੀ ਜਾਂਚ ਦੌਰਾਨ ਬਾਰਡਰ ਸਰਵੀਸਿਜ਼ ਅਫ਼ਸਰਾਂ ਨੂੰ ਸ਼ੱਕੀ ਕੋਕੀਨ ਦੇ 28 ਪੈਕੇਟਾਂ ਵਾਲਾ ਇੱਕ ਡਫ਼ਲ ਬੈਗ ਮਿਲਿਆ।

ਸੀ.ਬੀ.ਐਸ.ਏ. ਨੇ ਡਰਾਈਵਰ ਤੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸ਼ੱਕੀ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਹਨ। ਆਰ.ਸੀ.ਐਮ.ਪੀ. ਨੇ ਇਨ੍ਹਾਂ ਦੋਹਾਂ ਨੂੰ ਹਿਰਾਸਤ ’ਚ ਲੈਂਦਿਆਂ ਸਬੂਤਾਂ ਨੂੰ ਸਾਂਭ ਲਿਆ ਹੈ।
ਇਸ ਤੋਂ ਪਹਿਲਾਂ ਆਰ.ਸੀ.ਐਮ.ਪੀ. ਨੇ ਵਿਨੀਪੈੱਗ, ਮੇਨੀਟੋਬਾ ਦੇ ਦੋ ਵਸਨੀਕਾਂ ਨੂੰ ਤਸਕਰੀ ਦੇ ਮੰਤਵ ਨਾਲ ਕੋਕੀਨ ਦਾ ਆਯਾਤ ਕਰਨ ਅਤੇ ਆਪਣੇ ਕੋਲ ਰੱਖਣ ਦੇ ਦੋਸ਼ ਲਾਏ ਸਨ। ਇਨ੍ਹਾਂ ਦੀ ਅਦਾਲਤ ’ਚ ਅਗਲੀ ਪੇਸ਼ੀ 19 ਸਤੰਬਰ ਨੂੰ ਵਿੰਡਸਰ ’ਚ ਸਥਿਤ ਓਂਟਾਰੀਓ ਕੋਰਟ ਆਫ਼ ਜਸਟਿਸ ’ਚ ਹੈ। ਜਾਂਚ ਜਾਰੀ ਹੈ।