ਟਾਲਮੈਨ ਗਰੁੱਪ ਨੇ ਰਸ਼ ਇੰਟਰਪ੍ਰਾਈਸਿਜ਼ ਨਾਲ ਮਿਲਾਇਆ ਹੱਥ

ਟਾਲਮੈਨ ਗਰੁੱਪ ਨੇ ਉੱਤਰੀ ਅਮਰੀਕਾ ‘ਚ ਕਾਰੋਬਾਰੀ ਗੱਡੀਆਂ ਦੇ ਸੱਭ ਤੋਂ ਵੱਡੇ ਨੈੱਟਵਰਕ ਰਸ਼ ਇੰਟਰਪ੍ਰਾਈਸਿਜ਼ ਨਾਲ ਮਿਲ ਕੇ ਨਵੇਂ ਜੁਆਇੰਟ ਵੈਂਚਰ ਦਾ ਐਲਾਨ ਕੀਤਾ ਹੈ।

ਦੋਵੇਂ ਕੰਪਨੀਆਂ ਨਵੇਂ ਜੁਆਇੰਟ ਵੈਂਚਰ ਦੇ 50% ਹਿੱਸੇ ਦੀਆਂ ਮਾਲਕ ਹੋਣਗੀਆਂ, ਜੋ ਕਿ ਟਾਲਮੈਨ ਗਰੁੱਪ ਦੇ ਕੈਨੇਡੀਅਨ ਕਾਰੋਬਾਰੀ ਗੱਡੀਆਂ ਦੀ ਡੀਲਰਸ਼ਿਪ ਦੇ ਨੈੱਟਵਰਕ ਨੂੰ ਚਲਾਏਗਾ।

ਟਾਲਮੈਨ ਗਰੁੱਪ ਦਾ ਨਵਾਂ ਨਾਂ ਰਸ਼ ਟਰੱਕ ਸੈਂਟਰਸ ਆਫ਼ ਕੈਨੇਡਾ ਹੋਵੇਗਾ, ਪਰ ਇਸ ਦੀ ਲੀਡਰਸ਼ਿਪ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਜੋਂ ਕੇਵਿਨ ਜੀ. ਟਾਲਮੈਨ ਅਤੇ ਪ੍ਰਧਾਨ ਵਜੋਂ ਰੋਜਰ ਪੋਇਰੀਅਰ ਕੋਲ ਹੀ ਰਹੇਗੀ।

ਟਾਲਮੈਨ ਨੇ ਇਸ ਮੌਕੇ ਕਿਹਾ, ”45 ਸਾਲਾਂ ਤੋਂ ਟਾਲਮੈਨ ਗਰੁੱਪ ਨੂੰ ਜਾਣਨ ਅਤੇ ਭਰੋਸਾ ਕਰਨ ਵਾਲੇ ਸਾਡੇ ਸਾਰੇ ਮੁਲਾਜ਼ਮਾਂ ਅਤੇ ਗ੍ਰਾਹਕਾਂ ਦੇ ਨੈੱਟਵਰਕ ਲਈ ਇਹ ਬਹੁਤ ਉਤਸ਼ਾਹਜਨਕ ਸਾਂਝੇਦਾਰੀ ਹੈ। ਇਹ ਸਾਂਝੇਦਾਰੀ ਸਾਨੂੰ ਉਦਯੋਗ ਦੀ ਮੋਹਰੀ ਤਕਨਾਲੋਜੀ ਤਕ ਵੱਡੀ ਪਹੁੰਚ ਦੇਵੇਗੀ ਜਿਸ ਨਾਲ ਸਾਡਾ ਗ੍ਰਾਹਕ ਸੇਵਾ ਤਜਰਬਾ ਬਹੁਤ ਵਧੇਗਾ।” ਉਨ੍ਹਾਂ ਅੱਗੇ ਕਿਹਾ, ”ਸਾਡੇ ਸਰਹੱਦ ਪਾਰ ਵਾਲੇ ਗ੍ਰਾਹਕ ਵੀ ਉੱਤਰ ਅਮਰੀਕਾ ‘ਚ ਸੱਭ ਤੋਂ ਵੱਡੀ ਕਮਰਸ਼ੀਅਲ ਡੀਲਰਸ਼ਿਪ ਤਕ ਪਹਿਲ ਦੇ ਆਧਾਰ ‘ਤੇ ਪਹੁੰਚ ਪ੍ਰਾਪਤ ਕਰਨ ਤੋਂ ਵੱਡੇ ਫ਼ਾਇਦੇ ‘ਚ ਰਹਿਣਗੇ। ਇਸ ਜੁਆਇੰਟ ਵੈਂਚਰ ਨੂੰ ਅਸੀਂ ਰਸ਼ ਇੰਟਰਪ੍ਰਾਈਸਿਜ਼ ਦੀ ਮਦਦ ਨਾਲ ਕੈਨੇਡਾ ‘ਚ ਆਪਣੀ ਵਿਕਾਸ ਰਣਨੀਤੀ ਨੂੰ ਗਤੀ ਦੇਣ ਦੇ ਮੰਚ ਵਜੋਂ ਵਰਤੋਂ ਕਰਨ ਦੀ ਉਮੀਦ ਕਰਦੇ ਹਾਂ।”

ਰਸ਼ ਇੰਟਰਪ੍ਰਾਈਸਿਜ਼ ਦੇ ਸੀ.ਈ.ਓ. ਅਤੇ ਪ੍ਰਧਾਨ ਡਬਲਿਯੂ.ਐਮ. ‘ਰਸਟੀ’ ਰਸ਼ ਨੇ ਕਿਹਾ, ”ਰਸ਼ ਇੰਟਰਪ੍ਰਾਈਸਿਜ਼ ਦਾ ਟਾਲਮੈਨ ਗਰੁੱਪ ਨਾਲ ਜੁਆਇੰਟ ਵੈਂਚਰ ਐਲਾਨ ਕਰਨ ‘ਚ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ।”

ਉਨ੍ਹਾਂ  ਕਿਹਾ, ”ਟਾਲਮੈਨ ਪਰਿਵਾਰ ਨੇ ਓਂਟਾਰੀਓ ‘ਚ ਮਾਣਮੱਤਾ ਇੰਟਰਨੈਸ਼ਨਲ ਟਰੱਕ ਡੀਲਰਸ਼ਿਪ ਨੈੱਟਵਰਕ ਬਣਾ ਲਿਆ ਹੈ, ਜਿਸ ਨੂੰ ਨਿਯਮਤ ਤੌਰ ‘ਤੇ ਉੱਤਰੀ ਅਮਰੀਕਾ ਦੇ ਇੰਟਰਨੈਸ਼ਨਲ ਟਰੱਕ ਡੀਲਰਸ਼ਿਪ ਗਰੁੱਪਾਂ ‘ਚ ਮਾਨਤਾ ਮਿਲਦੀ ਹੈ। ਸਾਨੂੰ ਉਮੀਦ ਹੈ ਕਿ ਇਹ ਜੁਆਇੰਟ ਵੈਂਚਰ ਰਸ਼ ਇੰਟਰਪ੍ਰਾਈਸਿਜ਼ ਵੱਲੋਂ ਵਿਕਸਤ ਕੀਤੇ ਉੱਨਤ ਆਪਰੇਟਿੰਗ ਸਿਸਟਮ ਨੂੰ ਟਾਲਮੈਨ ਗਰੁੱਪ ਦੀਆਂ ਅਮਲ ਸਮਰਥਾਵਾਂ ਨਾਲ ਮਿਲਾ ਕੇ ਗ੍ਰਾਹਕਾਂ ਨੂੰ ਬਿਹਤਰੀਨ ਸੇਵਾਵਾਂ ਮਿਲਣਗੀਆਂ।”