ਡਰਾਈਵਵਾਈਜ਼ ਨਵੇਂ ਪ੍ਰੀਕਲੀਅਰ ਇਨਸਾਈਟਸ ਨਾਲ ਅੰਕੜੇ ਮੁਹੱਈਆ ਕਰਵਾਉਂਦੈ

ਡਰਾਈਵਵਾਈਜ਼ ਨੇ ਆਪਣੇ ਵੇ ਸਟੇਸ਼ਨ ਬਾਈਪਾਸ ਸਿਸਟਮ ’ਚ ਲਗਭਗ ਤੁਰੰਤ ਪ੍ਰਤੀਕਿਰਿਆ ਦੇਣ ਵਾਲੀ ਸੂਝ ਜੋੜ ਦਿੱਤੀ ਹੈ।

(ਤਸਵੀਰ: ਡਰਾਈਵਵਾਈਜ਼)

ਪ੍ਰੀਕਲੀਅਰ ਇਨਸਾਈਟਸ ਇੱਕ ਸੁਰੱਖਿਅਤ ਵੈੱਬ ਡੈਸ਼ਬੋਰਡ ਹੈ ਜੋ ਕਿ ਸਬਸਕ੍ਰਾਈਬਰਸ ਨੂੰ ਨਵੀਨਤਮ ਰਿਪੋਰਟਸ ਲਈ ਬਾਈਪਾਸ ਡਾਟਾ ਲੱਭਣ ਅਤੇ ਫ਼ਿਲਟਰ ਕਰਨ ਦੀ ਇਜਾਜ਼ਤ ਦਿੰਦਾ ਹੈ। ਇਨਸਾਈਟਸ ’ਚ ਸ਼ਾਮਲ ਹੋਣਗੀਆਂ ਬਾਈਪਾਸ ਦਰਾਂ, ਉਹ ਖੇਤਰ ਜਿੱਥੇ ਬਾਈਪਾਸ ਗ੍ਰਾਂਟ ਕੀਤੇ ਗਏ ਹਨ ਅਤੇ ਜਿੱਥੇ ਪੁੱਲ-ਇਨ ਵਾਪਰ ਰਹੇ ਹਨ।

ਇਹ ਫ਼ਲੀਟਸ ਨੂੰ ਉਨ੍ਹਾਂ ਦੀਆਂ ਲਾਗਤਾਂ ’ਚ ਬਚੱਤ ਕਰਨ ਅਤੇ ਉਤਸਰਜਨ ਘੱਟ ਕਰਨ ਦੀ ਵੀ ਇਜਾਜ਼ਤ ਦੇਵੇਗਾ। ਇਹ ਟੂਲ ਫ਼ਲੀਟ ਮੈਨੇਜਰਾਂ ਨੂੰ ਇਹ ਯਕੀਨੀ ਕਰਨ ਦੀ ਇਜਾਜ਼ਤ ਦਿੰਦਾ ਹੈ ਕਿ ਗੱਡੀਆਂ ਚੇਤਾਵਨੀਆਂ ਦੀ ਪਾਲਣਾ ਕਰ ਰਹੀਆਂ ਹਨ, ਤਾਂ ਕਿ ਫ਼ਾਲੋ-ਅੱਪ ਕੋਚਿੰਗ ਨੂੰ ਜ਼ਰੂਰਤ ਵੇਲੇ ਮੁਹੱਈਆ ਕਰਵਾਇਆ ਜਾ ਸਕੇ।