ਡੀ.ਟੀ.ਐਨ.ਏ. ਨੇ ਫ਼ੈਕਟਰੀ ਸਥਾਪਤ ਲੀਟੈਕਸ ਕੈਮਰਾ ਮਾਡਿਊਲ ਦੀ ਪੇਸ਼ਕਸ਼ ਕੀਤੀ

ਫ਼ਰੇਟਲਾਈਨਰ ਅਤੇ ਵੈਸਟਰਨ ਸਟਾਰ ਟਰੱਕਾਂ ’ਚ ਜ਼ੋਖ਼ਮ ਘੱਟ ਕਰਨ ਵਾਲੀ ਤਕਨਾਲੋਜੀ ਸਥਾਪਤ ਕਰਨ ’ਚ ਤੇਜ਼ੀ ਲਿਆਉਣ ਲਈ ਡਾਇਮਲਰ ਟਰੱਕ ਨਾਰਥ ਅਮਰੀਕਾ (ਡੀ.ਟੀ.ਐਨ.ਏ.) ਦੀ ਯੋਜਨਾ ਵੀਡੀਓ ਟੈਲੀਮੈਟਿਕਸ ਹੱਲ ਪ੍ਰਦਾਨ ਕਰਨ ਵਾਲੇ ਲੀਟੈਕਸ ਦੇ ਫ਼ੈਕਟਰੀ ਸਥਾਪਤ ਦੋਹਰੇ ਕੈਮਰਾ ਮਾਡਿਊਲ ਨੂੰ ਲਾਉਣ ਦੀ ਹੈ। ਇਹ ਸੜਕ ਅਤੇ ਡਰਾਈਵਰ-ਫ਼ੇਸਿੰਗ ਡਿਜੀਟਲ ਵੀਡੀਓ ਰਿਕਾਰਡਿੰਗ ਦੋਹਾਂ ਦੇ ਸਮਰੱਥ ਹੈ।

ਵੀਡੀਓ ਰਿਕਾਰਡ ਕਰਨ ਤੋਂ ਇਲਾਵਾ ਦੋਹਰਾ ਕੈਮਰਾ ਸਿਸਟਮ ਮਸ਼ੀਨ ਵਿਜ਼ਨ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਐਮ.ਵੀ.+ਏ.ਆਈ.) ਤਕਨਾਲੋਜੀ ਅਤੇ ਲੀਟੈਕਸ ਵੀਡੀਓ ਸੁਰੱਖਿਆ ਪੇਸ਼ਕਸ਼ਾਂ ਵੀ ਪ੍ਰਦਾਨ ਕਰਦਾ ਹੈ।

ਲੀਟੈਕਸ ਸਿਸਟਮ ਐਕਟਿਵ ਸੇਫ਼ਟੀ ਸਿਸਟਮਜ਼ ਦੇ ਨਾਲ ਕੰਮ ਕਰਦਾ ਹੈ, ਜੋ ਕਿ ਡੀ.ਟੀ.ਐਨ.ਏ. ਵੱਲੋਂ ਨਿਰਮਿਤ ਟਰੱਕਾਂ ’ਤੇ ਵਿਕਲਪ ਵਜੋਂ ਮੌਜੂਦ ਹੈ ਅਤੇ ਕੰਪਨੀ ਵੱਲੋਂ ਮੁਹੱਈਆ ਹੋਰ ਕੈਮਰਾ ਵਿਕਲਪਾਂ ਦੀ ਮੱਦਦ ਕਰਦਾ ਹੈ। ਸਿਸਟਮ ਦਾ ਪ੍ਰਯੋਗ ਕਰਨ ਅਤੇ ਵੀਡੀਓ ਫ਼ੁਟੇਜ ਪ੍ਰਾਪਤ ਕਰਨ ਲਈ ਲੀਟੈਕਸ ਦੇ ਸਬਸਕ੍ਰਿਪਸ਼ਨ ਦੀ ਲੋੜ ਪੈਂਦੀ ਹੈ।

ਲੀਟੈਕਸ ਦੇ ਦੋਹਰੇ ਕੈਮਰਾ ਵਿਕਲਪ ਲਈ ਆਰਡਰ ਇਸ ਪਤਝੜ ਦੇ ਮੌਸਮ ’ਚ ਸ਼ੁਰੂ ਹੋ ਜਾਣਗੇ, ਅਤੇ ਫ਼ਰੇਟਲਾਈਨਰ ਕਾਸਕੇਡੀਆ ਲਈ ਲੀਟੈਕਸ ਵਾਲੇ ਪਹਿਲੇ ਟਰੱਕ ਦਾ ਉਤਪਾਦਨ ਫ਼ਰਵਰੀ 2023 ’ਚ ਸ਼ੁਰੂ ਹੋ ਜਾਵੇਗਾ ਜਦਕਿ ਵੈਸਟਰਨ ਸਟਾਰ ਐਕਸ-ਸੀਰੀਜ਼ ਲਾਈਨ ਦੇ 47ਐਕਸ, 49ਐਕਸ ਅਤੇ 57ਐਕਸ ਮਾਡਲਾਂ ਲਈ ਉਤਪਾਦਨ ਮਾਰਚ 2023 ’ਚ ਸ਼ੁਰੂ ਹੋਵੇਗਾ।