ਤਾਪਮਾਨ ਕਾਇਮ ਰੱਖਣ ਦਾ ਵਾਅਦਾ ਕਰਦੈ ਵਾਬਾਸ਼ ਐਕਿਊਥਰਮ

Avatar photo

ਵਾਬਾਸ਼ ਐਕਿਊਥਰਮ ਪ੍ਰੋਡਕਟ ਪੋਰਟਫ਼ੋਲਿਓ ਨਾਲ ਵਾਬਾਸ਼ ਗਰਮ ਅਤੇ ਠੰਢੇ ਲੋਡਸ ਦਾ ਪ੍ਰਬੰਧ ਕਰਨ ਦੇ ਤਰੀਕੇ ਨੂੰ ਬਿਹਤਰ ਬਣਾ ਰਿਹਾ ਹੈ।

ਨਵੇਂ ਬਰਾਂਡ ਵਾਲੀ ਇਸ ਲਾਈਨਅੱਪ ’ਚ ਸ਼ਾਮਲ ਹੈ ਈਕੋਨੈਕਸ ਸਮੇਤ ਐਕਿਊਥਰਮ ਰੈਫ਼ਰੀਜਿਰੇਟਡ ਵੈਨ ਟਰੇਲਰ, ਇੱਕ ਪ੍ਰੋਪਰਾਈਟਰੀ ਮੋਲਡਡ ਸਟਰੱਕਚਰਲ ਕੰਪੋਜ਼ਿਟ, ਨਾਲ ਹੀ ਰੈਫ਼ਰੀਜਿਰੇਟਡ ਫ਼ਰੇਟ ਡਿਲੀਵਰੀ ਬਾਡੀਜ਼ (ਈਕੋਨੈਕਸ ਦੇ ਨਾਲ ਜਾਂ ਬਗ਼ੈਰ), ਸੈਨੇਟਰੀ ਟੈਂਕ ਟਰੇਲਰ, ਅਤੇ ਰੈਫ਼ਰੀਜਿਰੇਟਡ ਕਾਰਗੋ ਵੈਨ ਇਨਸਰਟ।

Wabash Acutherm trailer
(ਤਸਵੀਰ: ਵਾਬਾਸ਼)

ਕੰਪਨੀ ਨੇ ਕਿਹਾ ਕਿ ਸੰਬੰਧਤ ਉਤਪਾਦ ਇੱਛੱਕ ਤਾਪਮਾਨ ਨੂੰ ਬਰਕਰਾਰ ਰੱਖਦੇ ਹਨ, ਭਾਵੇਂ ਅਮਲ ਜਾਂ ਵਾਤਾਵਰਣ ਦੇ ਹਾਲਾਤ ਕੁੱਝ ਵੀ ਹੋਣ। ਇਹ ਵੀ ਕਿਹਾ ਗਿਆ ਹੈ ਕਿ ਹਲਕਾ ਭਾਰ, ਥਰਮਲ ਲਾਭ, ਅਤੇ ਇੰਸੁਲੇਟਿੰਗ ਪ੍ਰਾਪਰਟੀਜ਼ ਨੂੰ ਢਾਂਚਾਗਤ ਅਖੰਡਤਾ ਨਾਲ ਸਮਝੌਤਾ ਕੀਤੇ ਬਗ਼ੈਰ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨਾਲ ਇਹ ਉਤਪਾਦ ਸਟੀਲ, ਐਲੂਮੀਨੀਅਮ ਅਤੇ ਲੱਕੜ ਨਾਲ ਬਣੀਆਂ ਪੇਸ਼ਕਸ਼ਾਂ ਦਾ ਆਦਰਸ਼ ਵਿਕਲਪ ਬਣ ਜਾਂਦਾ ਹੈ।

 

Avatar photo