ਤੀਜੀ ਤਿਮਾਹੀ ’ਚ ਆਵੇਗੀ ਲੀਟੈਕਸ ਡੀ.ਵੀ.ਆਈ.ਆਰ. ਸੇਵਾ

ਲੀਟੈਕਸ ਵੱਲੋਂ ਇੱਕ ਨਵੀਂ ਡਰਾਈਵਰ ਵਹੀਕਲ ਜਾਂਚ ਰਿਪੋਰਟ (ਡੀ.ਵੀ.ਆਈ.ਆਰ.) ਸੇਵਾ ਕੰਪਨੀ ਦੇ ਵਿਸ਼ੇਸ਼ ਫ਼ਲੀਟ ਮੈਨੇਜਮੈਂਟ ਸਲਿਊਸ਼ਨਜ਼ ਨਾਲ ਜੁੜਨ ਜਾ ਰਹੀ ਹੈ ਅਤੇ ਇਸ ਨੂੰ ਇਸ ਦੀ ਈ.ਐਲ.ਡੀ. ਸੇਵਾ ਦੇ ਹਿੱਸੇ ਵਜੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਵੱਖਰੀ ਪੇਸ਼ਕਸ਼ ਵਜੋਂ ਜੋੜਿਆ ਜਾ ਸਕਦਾ ਹੈ।

Lytx DVIR
(ਤਸਵੀਰ : ਲੀਟੈਕਸ)

ਰਸਮੀ ਰਿਕਾਰਡ ਪੁਸ਼ਟੀ ਕਰਦੇ ਹਨ ਕਿ ਡਰਾਈਵਰਾਂ ਨੇ ਸੜਕ ’ਤੇ ਚੱਲਣ ਤੋਂ ਪਹਿਲਾਂ ਗੱਡੀ ਦੀ ਜਾਂਚ ਕਰ ਲਈ ਹੈ।

ਪਹਿਲਾਂ ਤੋਂ ਹੀ ਲੀਟੈਕਸ ਪਲੇਟਫ਼ਾਰਮ ਦਾ ਪ੍ਰਯੋਗ ਕਰ ਰਹੇ ਫ਼ਲੀਟ ਮੈਨੇਜਰ ਹੁਣ ਇੱਕ ਵਿਸ਼ੇਸ਼ ਤੌਰ ’ਤੇ ਬਣਾਈ ਚੈੱਕਲਿਸਟ ਦਾ ਪ੍ਰਯੋਗ ਕਰ ਸਕਣਗੇ ਜਿਸ ਨੂੰ ਡਰਾਈਵਰ ਐਪ ਜਾਂ ਵੈੱਬ ਅਕਾਊਂਟ ਜ਼ਰੀਏ ਪ੍ਰਾਪਤ ਕੀਤਾ ਜਾ ਸਕਦਾ ਹੈ। ਚਿੰਤਾ ਦੇ ਖੇਤਰਾਂ ਦਾ ਹਿਸਾਬ ਰੱਖ ਕੇ ਮਕੈਨਿਕਾਂ ਜਾਂ ਫ਼ਲੀਟ ਮੈਨੇਜਰਾਂ ਨੂੰ ਦੱਸਿਆ ਜਾ ਸਕਦਾ ਹੈ।

ਇਸ ਦੌਰਾਨ ਡਰਾਈਵਰ ਰਿਪੋਰਟਾਂ ਨੂੰ ਬਿਹਤਰ ਬਣਾਉਣ ਲਈ ਤਸਵੀਰਾਂ ਜਾਂ ਤਿੰਨ ਸਕਿੰਟਾਂ ਤੱਕ ਦੀ ਵੀਡੀਓ ਅਪਲੋਡ ਕਰ ਸਕਣਗੇ ਅਤੇ ਮਕੈਨਿਕਾਂ ਨੂੰ ਸਮੱਸਿਆ ਦਾ ਬਿਹਤਰ ਵੇਰਵਾ ਦੇ ਸਕਣਗੇ।

ਇਹ ਸੇਵਾ 2022 ਦੀ ਤੀਜੀ ਤਿਮਾਹੀ ’ਚ ਮੁਹੱਈਆ ਹੋ ਜਾਵੇਗੀ।