ਥਰਮੋ ਕਿੰਗ ਨੇ ਐਪ ਨੂੰ ਕੀਤਾ ਅਪਗ੍ਰੇਡ, ਏਕੀਕ੍ਰਿਤ

ਥਰਮੋ ਕਿੰਗ ਨੇ ਆਪਣੇ ਕੁਨੈਕਟਡਸੂਈਟ ਟੈਲੀਮੈਟਿਕਸ ਪੋਰਟਫ਼ੋਲਿਓ ਦਾ ਥਰਮੋਕਿੰਗ ਕੁਨੈਕਟ ਐਪ ਅਤੇ ਨਵੀਂਆਂ ਤੀਜੀ-ਧਿਰ ਭਾਈਵਾਲੀਆਂ ਨਾਲ ਵਿਸਤਾਰ ਕੀਤਾ ਹੈ। ਇਸ ਨਾਲ ਟਰੈਕਕਿੰਗ ਦੇ ਤਾਪਮਾਨ ਅਤੇ ਐਸੇਟ ਮੈਨੇਜਮੈਂਟ ਸਿਸਟਮਜ਼ ਨੂੰ ਪਾਰਟਨਰ ਪਲੇਟਫ਼ਾਰਮਾਂ ’ਚ ਏਕੀਕ੍ਰਿਤ ਕੀਤਾ ਜਾ ਸਕਦਾ ਹੈ।

Thermo King connected solutions
(ਤਸਵੀਰ: ਥਰਮੋਕਿੰਗ)

ਕੁਨੈਕਟਰ ਐਪ ਨੂੰ ਆਈ.ਓ.ਐਸ. ਅਤੇ ਐਂਡਰੋਇਡ ਲਈ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਹ ਛੇਤੀ ਹੀ ਸੇਵਾਮੁਕਤ ਹੋਣ ਜਾ ਰਹੇ ਥਰਮੋਕਿੰਗ ਰੀਫ਼ਰ ਅਤੇ ਨੋਟੀਫ਼ਾਈ ਐਪ ਦੀ ਥਾਂ ਲਵੇਗਾ।

ਟਰੈਕਕਿੰਗ ਦੇ ਸਬਸਕ੍ਰਾਈਬਰਸ ਇਸ ਐਪ ਨੂੰ ਰੀਫ਼ਰ ਦਾ ਆਪਰੇਸ਼ਨਲ, ਲੋਕੇਸ਼ਨ ਅਤੇ ਸਟੇਟਸ ਡਾਟਾ, ਡਾਇਨਾਮਿਕ ਨੋਟੀਫ਼ਿਕੇਸ਼ਨ ਅਲਰਟ, ਅਤੇ ਕਿਸੇ ਥਰਮੋਕਿੰਗ ਡੀਲਰ ਲੋਕੇਟਰ ਨੂੰ ਐਸ.ਓ.ਐਸ. ਫ਼ੰਕਸ਼ਨ ਨਾਲ ਪ੍ਰਾਪਤ ਕਰਨ ਲਈ ਪ੍ਰਯੋਗ ਕਰ ਸਕਦੇ ਹਨ। ਪ੍ਰਯੋਗਕਰਤਾ ਅਲਾਰਮ ਨੂੰ ਵੇਖ ਅਤੇ ਕਲੀਅਰ ਵੀ ਕਰ ਸਕਦੇ ਹਨ, ਦੋ-ਪਾਸੜ ਕਮਾਂਡ ਭੇਜ ਸਕਦੇ ਹਨ, ਕਿਸੇ ਰੀਫ਼ਰ ਨੂੰ ਬਲੂਟੁੱਥ ’ਤੇ ਜੋੜ ਸਕਦੇ ਹਨ, ਅਤੇ ਕੁਇਕ-ਸਟਾਰਟ ਗਾਈਡ, ਅਲਾਰਮ ਕੋਡ ਸ਼ੀਟ, ਅਤੇ ਪ੍ਰਯੋਗਕਰਤਾ ਮੈਨੂਅਲ ਨੂੰ ਪ੍ਰਾਪਤ ਕਰ ਸਕਦੇ ਹਨ।

ਗ਼ੈਰ-ਟਰੈਕਕਿੰਗ ਪ੍ਰਯੋਗਕਰਤਾ ਵੀ ਡੀਲਰ ਲੋਕੇਟਰ ਅਤੇ ਐਸ.ਓ.ਐਸ. ਫ਼ੰਕਸ਼ਨ ਸਮੇਤ ਥਰਮੋਕਿੰਗ ਪ੍ਰੋਡਕਟ ਮੈਨੂਅਲ ਅਤੇ ਗਾਈਡਸ ਦਾ ਪ੍ਰਯੋਗ ਕਰ ਸਕਦੇ ਹਨ।

ਕੰਪਨੀ ਨੇ ਕਿਹਾ ਕਿ ਟਰੈਕਕਿੰਗ ਟੈਲੀਮੈਟਿਕਸ ਉਪਕਰਨ ’ਚ ਇਸ ਦੇ ਪਾਰਟਨਰ ਸਿਸਟਮਾਂ ਦੀ ਵਧਦੀ ਜਾ ਰਹੀ ਸੂਚੀ ਵੀ ਏਕੀਕ੍ਰਿਤ ਹੋ ਜਾਵੇਗੀ, ਜੋ ਕਿ ਥਰਮੋਕਿੰਗ ਦੀਆਂ ਪੂਰਵਵਰਤੀ ਟਰੇਲਰ ਇਕਾਈਆਂ ’ਚ 2018 ਤੋਂ ਮਾਨਕ ਰਹੀ ਹੈ। ਹੋਰ ਕਿਸੇ ਹਾਰਡਵੇਅਰ ਦੀ ਜ਼ਰੂਰਤ ਨਹੀਂ ਹੈ।