ਦਿਨ ਅਤੇ ਰਾਤ ਦੋਵੇਂ ਸਮੇਂ ਬਿਹਤਰ ਦ੍ਰਿਸ਼ ਵਿਖਾਉਣਗੇ ਗਾਰਮਿਨ ਵਾਇਰਲੈੱਸ ਬੈਕਅੱਪ ਕੈਮਰੇ

Avatar photo

ਗਾਰਮਿਨ ਦੇ ਬੀ.ਸੀ. 50 ਅਤੇ ਨਾਇਟ ਵਿਜ਼ਨ ਵਾਲੇ ਬੀ.ਸੀ. 50 ਵਾਇਰਲੈੱਸ ਬੈਕਅੱਪ ਕੈਮਰਿਆਂ ਰਾਹੀਂ ਵੇਖੇ ਜਾ ਸਕਣ ਵਾਲੇ ਦ੍ਰਿਸ਼ ਹੁਣ ਸਿਰਫ਼ ਰਵਾਇਤੀ ਮਿਰਰ ਤੱਕ ਸੀਮਤ ਨਹੀਂ ਰਹਿਣਗੇ।

Garmin backup cameras
(ਤਸਵੀਰ: ਗਾਰਮਿਨ)

ਨਾਇਟ ਵਿਜ਼ਨ ਸਮੇਤ ਬੀ.ਸੀ. 50 ਕੰਪਨੀ ਦੀ ਨਾਈਟਗਲੋ ਤਕਨਾਲੋਜੀ ਸਮੇਤ ਮਿਲਦੇ ਹਨ ਜੋ ਕਿ ਇੱਕ ਗੱਡੀ ਦੇ ਪਿੱਛੇ 20 ਫ਼ੁੱਟ ਤੱਕ ਦੀ ਥਾਂ ਨੂੰ ਰੌਸ਼ਨ ਕਰ ਸਕਦੇ ਹਨ। ਇਹ ਬਹੁਤ ਸਾਰੇ ਗਾਰਮਿਨ ਜੀ.ਪੀ.ਐਸ. ਨੇਵੀਗੇਸ਼ਨ ਡਿਵਾਇਸਿਜ਼, ਜਿਵੇਂ dezl OTR610/710/810/1010 ਨਾਲ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ।

ਹਾਈ-ਡੈਫ਼ੀਨੇਸ਼ਨ ਇਮੇਜ 160-ਡਿਗਰੀ ਚੌੜਾ ਦ੍ਰਿਸ਼ ਪ੍ਰਦਾਨ ਕਰਦੀ ਹੈ, ਅਤੇ ਕੈਮਰਾ ਆਈ.ਪੀ.67 ਮੌਸਮ-ਰੋਧੀ ਖੋਲ ’ਚ ਸੁਰੱਖਿਅਤ ਹੈ।

ਖ਼ਰੀਦਦਾਰ ਇਸ ਦਾ 50-ਫ਼ੁੱਟ ਵਿਸਤਾਰਿਤ ਤਾਰ ਵਾਲਾ ਵਿਕਲਪ ਵੀ ਖ਼ਰੀਦ ਸਕਦੇ ਹਨ ਜੋ ਕਿ ਵਾਇਰਲੈੱਸ ਟਰਾਂਸਮਿਸ਼ਨ ਦੀ ਰੇਂਜ ਨੂੰ 100 ਫ਼ੁੱਟ ਤੱਕ ਵਧਾ ਸਕਦਾ ਹੈ।

 

Avatar photo