ਨਵੇਂ ਮਨੁੱਖੀ ਸਰੋਤ ਸੁਝਾਵਾਂ ਨੂੰ ਟ੍ਹੋਵੇਗਾ ਟੀ.ਐਚ.ਆਰ.ਸੀ. ਪੈਨਲ

Avatar photo

ਟਰੱਕਿੰਗ ਐਚ.ਆਰ. ਕੈਨੇਡਾ (ਟੀ.ਐਚ.ਆਰ.ਸੀ.) ਨੇ ਇੱਕ ਉਦਯੋਗ ਸਲਾਹਕਾਰ ਗਰੁੱਪ ਜਾਰੀ ਕੀਤਾ ਹੈ ਜੋ ਕਿ ਮਨੁੱਖੀ ਸਰੋਤਾਂ ਦੁਆਲੇ ਨਵੀਂ ਅਤੇ ਤਾਜ਼ਾ ਪਹੁੰਚ ਅਪਨਾਉਣ ’ਚ ਯੋਗਦਾਨ ਦੇਣ ਲਈ ਸਮਰਪਿਤ ਹੋਵੇਗਾ।

ਰਾਸ਼ਟਰੀ ਐਚ.ਆਰ. ਟਰਾਂਸਫ਼ਰਮੇਟਿਵ ਚੇਂਜ ਗਰੁੱਪ ’ਚ ਦੇਸ਼ ਭਰ ’ਚੋਂ ਉਦਯੋਗ ਦੇ 25 ਪ੍ਰਤੀਨਿਧੀ ਸ਼ਾਮਲ ਹੋਣਗੇ ਅਤੇ ਉਹ ਰਣਨੀਤਕ ਸਲਾਹਕਾਰਾਂ ਨਾਲ ਮਿਲ ਕੇ ਨਵੇਂ ਸੁਝਾਅ ਅਤੇ ਹੱਲ ਲੱਭਣ ਲਈ ਕੰਮ ਕਰਨਗੇ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਤਾਜ਼ਾ ਲੇਬਰ ਮਾਰਕੀਟ ਸੂਚਨਾ ਦਰਸਾਉਂਦੀ ਹੈ ਕਿ ਟਰਾਂਸਪੋਰਟ ਟਰੱਕ ਡਰਾਈਵਰਾਂ ਲਈ ਕੁੱਲ ਖ਼ਾਲੀ ਆਸਾਮੀਆਂ 2021 ਦੀ ਤੀਜੀ ਤਿਮਾਹੀ ਲਈ 22,990 ਤੱਕ ਵੱਧ ਗਈਆਂ ਹਨ, ਜੋ ਕਿ 2021 ਦੀ ਦੂਜੀ ਤਿਮਾਹੀ ਤੋਂ 20% ਵੱਧ ਹਨ।

ਟੀ.ਐਚ.ਆਰ.ਸੀ. ਰੁਜ਼ਗਾਰਦਾਤਾ ਸਰਵੇ ਰਾਹੀਂ, ਇਹ ਪਤਾ ਲੱਗਾ ਕਿ 75% ਦੇ ਲਗਭਗ ਰੁਜ਼ਗਾਰਦਾਤਾ ਨਵੇਂ ਡਰਾਈਵਰਾਂ ਦੀ ਭਰਤੀ ਨੂੰ ਕਾਰੋਬਾਰ ਕਰਨ ’ਚ ਵੱਡੀ ਚੁਨੌਤੀ ਮੰਨਦੇ ਹਨ ਅਤੇ 40% ਗ਼ੈਰ-ਡਰਾਈਵਿੰਗ ਪੇਸ਼ਿਆਂ ’ਚ ਭਰਤੀ ਨੂੰ ਵੱਧ ਰਹੀ ਅਤੇ ਵੱਡੀ ਕਾਰੋਬਾਰੀ ਚੁਨੌਤੀ ਮੰਨਦੇ ਹਨ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ‘‘ਅਸੀਂ ਨਵੇਂ ਖ਼ਿਆਲਾਂ ਅਤੇ ਤਾਜ਼ਾ ਪਹੁੰਚ ’ਤੇ ਕੇਂਦਰਤ ਗੱਲਬਾਤ ਕਰਨ ਲਈ ਉਤਸ਼ਾਹਿਤ ਹਾਂ, ਜੋ ਕਿ ਰੁਜ਼ਗਾਰਦਾਤਾਵਾਂ ਨੂੰ ਆਪਣੀ ਵਰਕਫ਼ੋਰਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਮੱਦਦ ਲਈ ਟਰੱਕਿੰਗ ਐਚ.ਆਰ. ਕੈਨੇਡਾ ਦੇ ਚਲ ਰਹੇ ਕੰਮ ਦੀ ਜਾਣਕਾਰੀ ਦੇਣ ’ਚ ਮੱਦਦ ਕਰੇਗਾ। ਇਹ ਸਾਫ਼ ਹੈ ਕਿ ਨਵੀਂ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ।’’

ਕਾਰਵਾਈ ਯੋਜਨਾ ਦੀ ਪਛਾਣ ਕਰਨ ਲਈ ਗਰੁੱਪ ਦੀ ਬੈਠਕ 2 ਫ਼ਰਵਰੀ ਨੂੰ ਹੋਵੇਗੀ।