ਨੇਵੀਸਟਾਰ ਨੇ ਏ26 ਇੰਜਣ ਦੀ ਫ਼ਿਊਲ ਬੱਚਤ ਨੂੰ ਹੋਰ ਬਿਹਤਰ ਕੀਤਾ

Avatar photo

ਨੇਵੀਸਟਾਰ ਨੇ ਆਪਣੇ ਇੰਟਰਨੈਸ਼ਨਲ ਏ26 ਇੰਜਣ ’ਚ ਕਈ ਸੁਧਾਰ ਕੀਤੇ ਹਨ ਜਿਸ ਨਾਲ ਇਹ ਆਪਣੀ ਪਹਿਲੀ ਲਾਂਚਿੰਗ ਤੋਂ ਬਾਅਦ ਤੋਂ ਹੁਣ 10% ਜ਼ਿਆਦਾ ਫ਼ਿਊਲ ਬੱਚਤ ਦਿੰਦਾ ਹੈ।

ਨਵੇਂ ਸੁਧਾਰਾਂ ’ਚ – ਜੋ ਕਿ ਇੰਜਣ ਨੂੰ 4% ਬਿਹਤਰ ਬਣਾਉਂਦੇ ਹਨ –  ਦਹਿਨ ’ਚ ਸੁਧਾਰ, ਆਦਰਸ਼ ਇੰਜਣ ਤਾਪਮਾਨ, ਹਵਾ ਪ੍ਰਬੰਧਨ, ਅਤੇ ਜ਼ਿਆਦਾ ਹਾਰਸਪਾਵਰ ਆਊਟਪੁੱਟ ਸ਼ਾਮਲ ਹੈ।

ਸੰਪੀੜਨ ਅਨੁਪਾਤ 18.5:1 ਤੋਂ ਵੱਧ ਕੇ 20.5:1 ਹੋ ਗਿਆ ਹੈ, ਅਤੇ ਇਸ ’ਚ ਵੱਧ ਤੋਂ ਵੱਧ ਫ਼ਿਊਲ ਇੰਜੈਕਸ਼ਨ ਪਰੈਸ਼ਰ ਵੀ ਸ਼ਾਮਲ ਹੈ। ਸਿਲੰਡਰ ਹੈੱਡ ਕੂਲੈਂਟ ਪੈਸੇਜ ਨੂੰ ਪਾਣੀ ਦੇ ਪੰਪ ’ਚ ਪੈਰਾਸਾਈਟਿਕ ਨੁਕਸਾਨ ਘੱਟ ਕਰਨ ਲਈ ਬਣਾਇਆ ਗਿਆ ਹੈ, ਅਤੇ ਇਸ ’ਚ ਪਰਿਵਰਤਨਸ਼ੀਲ ਪਾਣੀ ਦਾ ਪੰਪ ਵੀ ਸ਼ਾਮਲ ਹੈ ਜੋ ਕਿ ਇਸ ਦੇ ਚੱਲਣ ਦੇ ਸਮੇਂ ਨੂੰ ਬਿਹਤਰ ਬਣਾਉਂਦਾ ਹੈ।

ਨੇਵੀਸਟਾਰ ਨੇ ਕਿਹਾ ਕਿ ਇਸ ਦੌਰਾਨ ਧੂੰਏ ਨੂੰ ਠੰਢਾ ਕਰਨ ਵਾਲਾ ਕੂਲਰ ਅਤੇ ਇਨਟੇਕ ਥਰੌਟਲ ਵਾਲਵ ਚਾਰਜ ਹਵਾ ਦੇ ਨਿਕਾਸ ਨੂੰ ਬਿਹਤਰ ਬਣਾਉਂਦਾ ਹੈ। ਇੱਕ ਪਰਿਵਰਤਨਸ਼ੀਲ ਜੀਓਮੈਟਰੀ ਟਰਬੋਚਾਰਜਰ ਵੱਖੋ-ਵੱਖ ਇੰਜਣ ਗਤੀ ਅਤੇ ਲੋਡ ’ਤੇ ਲੋੜੀਂਦਾ ਬੂਸਟ ਪਰੈਸ਼ਰ ਵੀ ਪਾਉਂਦੀ ਹੈ।

ਉੱਚ ਹਾਰਸਪਾਵਰ ਆਊਟਪੁੱਟ ਘੱਟ ਆਰ.ਪੀ.ਐਮ. ’ਤੇ ਚੱਲਣਾ ਮੁਮਕਿਨ ਕਰਦਾ ਹੈ।

13-ਲਿਟਰ ਏ26 MAN ਦੇ ਡੀ26 ਇੰਜਣ ਕਰੈਂਕਕੇਸ ’ਤੇ ਅਧਾਰਤ ਹੈ, ਅਤੇ 515 ਹਾਰਸ ਪਾਵਰ ਅਤੇ 1,850 ਪਾਊਂਡ-ਫ਼ੁੱਟ ਟੌਰਕ ਪ੍ਰਦਾਨ ਕਰਦਾ ਹੈ।

ਇੰਜਣ ਦੇ ਪਹਿਲੀ ਵਾਰੀ ਜਾਰੀ ਹੋਣ ਤੋਂ ਬਾਅਦ ਤੋਂ ਲੈ ਕੇ ਇਸ ਤੋਂ ਪਹਿਲੀਆਂ ਅਪਡੇਟਸ, ਜਿਵੇਂ ਕਿ ਅਨੁਕੂਲ ਇੰਜਣ ਅਤੇ ਟਰਾਂਸਮਿਸ਼ਨ ਕੈਲੀਬਰੇਸ਼ਨ ਨੂੰ ਈਟਨ ਇੰਡਿਊਰੈਂਸ ਟਰਾਂਸਮਿਸ਼ਨ ਨਾਲ ਜੋੜਨ, ਡਾਇਰੈਕਟ-ਡਰਾਇਵ 2.15 ਅਨੁਪਾਤ, ਏਅਰੋਡਾਇਨਾਮਿਕ ਵ੍ਹੀਲ ਕਵਰਿੰਗ ਕਰਕੇ ਇਸ ਦੀ ਫ਼ਿਊਲ ਬਚਤ ’ਚ 6% ਸੁਧਾਰ ਹੋਇਆ ਸੀ। (ਤਸਵੀਰ: ਨੇਵੀਸਟਾਰ)