ਨੈਸ਼ਨਲ ਫ਼ਲੀਟ ਪ੍ਰੋਡਕਟਸ ਨੇ ਗੱਡੀ ‘ਤੇ ਲੱਗਾ ਹੱਥ ਧੋਣ ਦਾ ਸਟੇਸ਼ਨ ਪੇਸ਼ ਕੀਤਾ

ਨੈਸ਼ਨਲ ਫ਼ਲੀਟ ਪ੍ਰੋਡਕਟਸ ਨੇ ਪੋਰਟੇਬਲ ਅਤੇ ਵਹੀਕਲ-ਮਾਊਂਟਡ ਹੱਥ ਸਾਫ਼ ਕਰਨ ਵਾਲੇ ਸਟੇਸ਼ਨ ਪੇਸ਼ ਕੀਤੇ ਹਨ, ਜਿਸ ਨਾਲ ਪਾਣੀ ਅਤੇ ਹੈਂਡ ਸੈਨੇਟਾਈਜ਼ਰ ਨੂੰ ਕਿਸੇ ਵੀ ਥਾਂ ‘ਤੇ ਵਰਤੋਂ ‘ਚ ਲਿਆਂਦਾ ਜਾ ਸਕੇਗਾ। ਇਸ ਨੂੰ ਕਈ ਕਿਸਮ ਦੀਆਂ ਗੱਡੀਆਂ ‘ਤੇ ਲਾਇਆ ਜਾ ਸਕਦਾ ਹੈ।

ਕਾਲਾ ਜਾਂ ਅਲਪ-ਪਾਰਦਰਸ਼ੀ ਪਾਣੀ ਛੱਡਣ ਵਾਲਾ ਟੈਂਕ ਯੂ.ਐਸ. 6.5-ਗੈਲਨ ਅਤੇ 10-ਗੈਲਨ ਦੇ ਆਕਾਰ ‘ਚ ਆਉਂਦਾ ਹੈ ਅਤੇ ਇਹ ਯੂ.ਵੀ.-ਰੋਕਣ ਵਾਲੇ ਪੋਲੀਪ੍ਰੋਪਲੀਨ ਤੋਂ ਬਣਿਆ ਹੈ। ਇਸ ਦਾ ਢੱਕਣ ਸਾਬਣ ਛੱਡਣ ਵਾਲੀ ਮਸ਼ੀਨ ਦੇ ਰੂਪ ‘ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਸ ਨੂੰ ਜ਼ਰੂਰਤ ਅਨੁਸਾਰ ਵੱਖ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਵੱਖਰਾ ਢੱਕਣ ਵੀ ਮੌਜੂਦ ਹੈ।

ਪਾਣੀ ਦਾ ਵਹਾਅ ਇੱਕ ਪਾਸੇ ਲੱਗੇ ਸਪਰਿੰਗਦਾਰ ਡਟ ਨਾਲ ਕਾਬੂ ਕੀਤਾ ਜਾਂਦਾ ਹੈ।

ਇਹ ਗੱਡੀਆਂ ‘ਤੇ ਲਾਈਆਂ ਜਾ ਸਕਣ ਵਾਲੀਆਂ ਇਕਾਈਆਂ ਫ਼ਰੇਮ ਅਤੇ ਬਾਡੀ ਮਾਊਂਟਿੰਗ ਹਾਰਡਵੇਅਰ ਸਮੇਤ ਆਉਂਦੀਆਂ ਹਨ ਜਿਨ੍ਹਾਂ ਨੂੰ ਹੈਵੀ, ਮੀਡੀਅਮ ਅਤੇ ਲਾਇਟ-ਡਿਊਟੀ ਪਿਕਅੱਪ, ਵਰਕ ਟਰੱਕ, ਬਾਕਸ ਵੈਨ, ਖੇਤੀਬਾੜੀ ਅਤੇ ਉਸਾਰੀ ਉਪਕਰਨਾਂ, ਟਰੇਲਰਾਂ ਅਤੇ ਹੋਰ ਗੱਡੀਆਂ ‘ਤੇ ਲਗਾਇਆ ਜਾ ਸਕਦਾ ਹੈ।