ਨੈਸ਼ਨਲ ਫ਼ਲੀਟ ਪ੍ਰੋਡਕਟਸ ਨੇ ਫ਼ੋਰਡ ਟਰਾਂਜ਼ਿਟ ਪ੍ਰਯੋਗਕਰਤਾਵਾਂ ਲਈ ਬਹੁਪਾਸੜ ਹੱਲ ਪ੍ਰਦਾਨ ਕੀਤੇ

Avatar photo

ਨੈਸ਼ਨਲ ਫ਼ਲੀਟ ਪ੍ਰੋਡਕਟਸ ਨੇ ਫ਼ੋਰਡ ਟਰਾਂਜ਼ਿਟ ਪ੍ਰਯੋਗਕਰਤਾਵਾਂ ਲਈ ਮੋੜ ਕੇ ਬੰਦ ਕੀਤੀ ਜਾ ਸਕਣ ਵਾਲੀ ਵੈਨ ਪੌੜੀ ਅਤੇ ਡੈੱਕ ਹੇਠਾਂ ਲੁਕਾਏ ਜਾ ਸਕਣ ਵਾਲਾ ਹਾਇਡ-ਏ-ਰੈਂਪ ਪੇਸ਼ ਕੀਤਾ ਹੈ।

(ਤਸਵੀਰ: ਨੈਸ਼ਨਲ ਫ਼ਲੀਟ ਪ੍ਰੋਡਕਟਸ)

ਵੈਨ ਪੌੜੀ ਕਾਰਗੋ ਵੈਨਾਂ ਅੰਦਰ ਅਤੇ ਬਾਹਰ ਨਿਕਲਣ ਦੀ ਸਹੂਲਤ ਪ੍ਰਦਾਨ ਕਰਦੀ ਹੈ ਅਤੇ ਹਾਇਡ-ਏ-ਰੈਂਪ ਵੈਨ ’ਚ ਦਾਖ਼ਲ ਹੋਣ ਲਈ ਆਪਣੇ ਏਕੀਕਿ੍ਰਤ ਡੈੱਕ ਖੋਲ ’ਚੋਂ ਖਿਸਕ ਕੇ ਬਾਹਰ ਆਉਂਦਾ ਹੈ। ਦੋਹਾਂ ਉਤਪਾਦਾਂ ਨੂੰ ਪਹਿਲਾਂ ਫ਼ੋਰਡ ਟਰਾਂਜ਼ਿਟ ਪਲੇਟਫ਼ਾਰਮ ਲਈ ਤਿਆਰ ਕੀਤਾ ਗਿਆ ਹੈ, ਜਿਸ ਦੇ ਸੰਸਕਰਣ ਹੋਰ ਮੇਕ ਅਤੇ ਮਾਡਲਾਂ ਲਈ ਵੀ ਆਉਣਗੇ।

22 ਇੰਚ ਚੌੜੀ ਐਲੂਮੀਨੀਅਮ ਦੀ ਮੁੜਨਯੋਗ ਤਿੰਨ ਪਾਏਦਾਨਾਂ ਵਾਲੀ ਵੈਨ ਪੌੜੀ ਦਾਖ਼ਲ ਹੋਣ ਅਤੇ ਬਾਹਰ ਜਾਣ ਦੀ ਥਾਂ ਦਿੰਦੀ ਹੈ। ਇਹ ਪੌੜੀ ਪਿਛਲੇ ਦਰਵਾਜ਼ੇ ’ਚ 8.5 ਇੰਚ ਦੀ ਥਾਂ ਅੰਦਰ ਹੀ ਸਿਮਟ ਜਾਂਦੀ ਹੈ।

ਹਾਇਡ-ਏ-ਰੈਂਪ ਦੀ ਇਕਾਈ ਰੂਪ ਡਰਿੱਲ-ਰਹਿਤ ਫ਼ਲੋਰ-ਮਾਊਂਟਿੰਗ ਫ਼ੋਰਡ ਟਰਾਂਜ਼ਿਟ ਦੇ ਮੌਜੂਦਾ ਫ਼ੈਕਟਰੀ ਐਂਕਰ ਬਿੰਦੂਆਂ ਦਾ ਪ੍ਰਯੋਗ ਕਰਦੀ ਹੈ ਅਤੇ ਇਸ ਦੀਆਂ ਵ੍ਹੀਲ ਕੰਧਾਂ ਵਿਚਕਾਰ ਸਮਾ ਜਾਂਦੀ ਹੈ। ਰੈਂਪ ਦਾ ਖੋਲ ਟਰਾਂਜ਼ਿਟ ਦੇ ਅਸਲ ਡੈੱਕ ਤੋਂ ਛੇ ਇੰਚ ਉੱਪਰ ਉੱਠਦਾ ਹੈ ਅਤੇ ਅਜਿਹੀ ਫ਼ਲੋਰ ਸਤ੍ਹਾ ਬਣ ਜਾਂਦਾ ਹੈ ਜੋ ਕਿ ਹੈਂਡ ਟਰੱਕਾਂ ਅਤੇ ਛੋਟੇ ਪਹੀਆਂ ਵਾਲੀਆਂ ਗੱਡੀਆਂ ’ਤੇ 2,500 ਪਾਊਂਡ ਤੱਕ ਦਾ ਲੋਡ ਸਮਾ ਸਕਦਾ ਹੈ।

ਰੈਂਪ ਅਤੇ ਇਸ ਦੇ ਖੋਲ ਦਾ ਕੁੱਲ ਭਾਰ 350 ਪਾਊਂਡ ਹੈ। 48 ਇੰਚ ਚੌੜੇ ਰੈਂਪ ਦੀ ਉੱਭਰਵੇਂ ਖਿਚਾਅ ਰਿੱਜ ਨਾਲ ਸਿਰੇ ਤੋਂ ਸਿਰੇ ਤੱਕ ਸਪਾਟ ਸਤ੍ਹਾ ਹੈ ਅਤੇ ਬਗ਼ੈਰ ਕਿਸੇ ਸਾਇਡ ਰੇਲ ਤੋਂ ਇਸ ਦੀ ਭਾਰ ਸਮਰੱਥਾ 2,500 ਪਾਊਂਡ ਹੈ। ਦੋਵੇਂ ਉਤਪਾਦ ਤਿੰਨ ਸਾਲਾਂ ਦੀ ਵਾਰੰਟੀ ਨਾਲ ਮਿਲਦੇ ਹਨ।