ਪਰਾਈਡ ਟਰੱਕ ਸੇਲਜ਼ ਨੇ ਰੇਜਾਈਨਾ ‘ਚ ਖੋਲ੍ਹੀ ਨਵੀਂ ਡੀਲਰਸ਼ਿਪ

ਪਰਾਈਡ ਟਰੱਕ ਸੇਲਜ਼ ਨੇ ਰੇਜਾਈਨਾ, ਸਸਕੈਚਵਨ ‘ਚ ਆਪਣੀ ਨਵੀਂ ਬ੍ਰਾਂਚ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਹ ਉੱਤਰੀ ਅਮਰੀਕਾ ‘ਚ ਇਸ ਦੀ 12ਵੀਂ ਅਤੇ ਪੱਛਮੀ ਕੈਨੇਡਾ ਖੇਤਰ ‘ਚ ਪੰਜਵੀਂ ਡੀਲਰਸ਼ਿਪ ਹੋਵੇਗੀ।

4600 ਵਿਕਟੋਰੀਆ ਐਵੀਨਿਊ ਈਸਟ ‘ਚ ਸਥਿਤ 10,000 ਵਰਗ ਫ਼ੁੱਟ ਦੀ ਰੇਜਾਈਨਾ ਫ਼ੈਸਿਲਿਟੀ 3 ਏਕੜ ਦੀ ਜ਼ਮੀਨ ‘ਤੇ ਫੈਲੀ ਹੋਈ ਹੈ। ਹਾਈਵੇ 1 ਦੇ ਨੇੜੇ ਹੋਣ ਕਰ ਕੇ ਇਹ ਟਰੱਕਰਸ ਅਤੇ ਫ਼ਲੀਟ ਮਾਲਕਾਂ ਲਈ ਆਦਰਸ਼ ਜਗ੍ਹਾ ਹੈ। ਇਸ ਜਗ੍ਹਾ ‘ਚ ਹਰ ਕੰਪਨੀ ਦੇ ਪੁਰਾਣੇ ਹੈਵੀ ਅਤੇ ਮੀਡੀਅਮ-ਡਿਊਟੀ ਟਰੱਕਾਂ ਅਤੇ ਟਰੇਲਰ ਖ਼ਰੀਦੇ ਜਾ ਸਕਣਗੇ ਅਤੇ ਇੱਥੇ ਹੀ ਆਨ-ਸਾਈਟ ਫ਼ਾਈਨਾਂਸਿੰਗ ਅਤੇ ਵਰੰਟੀ ਵੀ ਮਿਲੇਗੀ।

ਪਰਾਈਡ ਗਰੁੱਪ ਦੇ ਸੀ.ਈ.ਓ.ਅਤੇ ਪ੍ਰੈਜ਼ੀਡੈਂਟ ਸੈਮ ਜੌਹਲ ਨੇ ਕਿਹਾ, ”ਰੇਜਾਈਨਾ ਫ਼ੈਸਿਲਿਟੀ ਦੇ ਖੁੱਲ੍ਹਣ ਨਾਲ ਅਸੀਂ ਖ਼ਰੀਦਦਾਰਾਂ ਦੇ ਹੋਰ ਨੇੜੇ ਹੋ ਜਾਵਾਂਗੇ ਅਤੇ ਇਸੇ ਸਾਲ ਅਸੀਂ ਕਈ ਹੋਰ ਥਾਵਾਂ ਖੋਲ੍ਹ ਕੇ ਇਸ ਨੂੰ ਹੋਰ ਅੱਗੇ ਵਧਾਵਾਂਗੇ। ਇੱਥੇ ਸਾਡੇ ਗ੍ਰਾਹਕ ਬਿਹਤਰੀਨ ਸੇਵਾ, ਗ੍ਰਾਹਕ ਸੰਤੁਸ਼ਟੀ ਅਤੇ ਸੱਭ ਤੋਂ ਸਸਤੀ ਕੀਮਤ ਮਿਲਣ ਦੀ ਉਮੀਦ ਕਰ ਸਕਦੇ ਹਨ। ਅਸੀਂ ਰੇਜਾਈਨਾ ਅਤੇ ਇਸ ਪੂਰੇ ਖੇਤਰ ਦੇ ਗ੍ਰਾਹਕਾਂ ਦੀ ਸੇਵਾ ‘ਚ ਹਾਜ਼ਰ ਹਾਂ।”