ਪਲੇਟਫ਼ਾਰਮ ਸਾਇੰਸ ਦੇ ਵਰਚੂਅਲ ਵਹੀਕਲ ਟੈਲੀਮੈਟਿਕਸ ਨੂੰ ਏਕੀਕ੍ਰਿਤ ਕਰੇਗਾ ਨੇਵੀਸਟਾਰ
ਨੇਵੀਸਟਾਰ ਨੇ ਐਲਾਨ ਕੀਤਾ ਹੈ ਕਿ ਇਹ ਪਲੇਟਫ਼ਾਰਮ ਸਾਇੰਸ ਦੇ ਵਰਚੂਅਲ ਵਹੀਕਲ ਟੈਲੀਮੈਟਿਕਸ ਪਲੇਟਫ਼ਾਰਮ ਨੂੰ ਏਕੀਕ੍ਰਿਤ ਕਰ ਰਿਹਾ ਹੈ ਜੋ ਕਿ ਫ਼ਲੀਟਸ ਨੂੰ ਟੈਲੀਮੈਟਿਕਸ, ਸਾਫ਼ਟਵੇਅਰ, ਰੀਅਲ-ਟਾਇਮ ਵਹੀਕਲ ਡਾਟਾ, ਅਤੇ ਤੀਜੀ-ਧਿਰ ਐਪਲੀਕੇਸ਼ਨਜ਼ ਨੂੰ ਸਿੱਧਾ ਗੱਡੀ ’ਚੋਂ ਹੀ ਪ੍ਰਯੋਗ ਕਰਨ ਦੀ ਇਜਾਜ਼ਤ ਦੇਵੇਗਾ।

ਇਸ ਨੂੰ ਗੱਡੀਆਂ ’ਚ ਲਗਾਉਣ ਦਾ ਕੰਮ 2023 ’ਚ ਸ਼ੁਰੂ ਹੋ ਜਾਵੇਗਾ। ਵਰਚੂਅਲ ਵਹੀਕਲ, ਫ਼ਲੀਟਸ ਨੂੰ ਸਾਫ਼ਟਵੇਅਰ ਅਤੇ ਐਪਸ ਨੂੰ ਨਵਾਂ ਹਾਰਡਵੇਅਰ ਲਾਉਣ ਦੀ ਜ਼ਰੂਰਤ ਤੋਂ ਬਗ਼ੈਰ ਹੀ ਪ੍ਰਯੋਗ ਕਰਨ ਦੀ ਸਹੂਲਤ ਦਿੰਦਾ ਹੈ।
ਵਰਚੂਅਲ ਵਹੀਕਲ ਜੋੜਨ ਨਾਲ ਨੇਵੀਸਟਾਰ ਨੂੰ ਆਪਣੀਆਂ ਕੁਨੈਕਟਡ ਸੇਵਾਵਾਂ ਪਲੇਟਫ਼ਾਰਮ ਆਨਕਮਾਂਡ ਕੁਨੈਕਸ਼ਨ ਦਾ ਵਿਸਤਾਰ ਕਰਨ ਦਾ ਮੌਕਾ ਮਿਲੇਗਾ, ਜੋ ਕਿ ਵੱਧ ਡਿਜੀਟਲ ਬਦਲ ਪ੍ਰਦਾਨ ਕਰਦਾ ਹੈ।