ਪੀਟਰਬਿਲਟ ਇਲੈਕਟ੍ਰਿਕ ਟਰੱਕ ਫ਼ਲੀਟ ਨੇ ਪੂਰਾ ਕੀਤਾ 40,000 ਮੀਲ ਦਾ ਸਫ਼ਰ

ਪੀਟਰਬਿਲਟ ਮਾਡਲ 579ਈ.ਵੀ.।

ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ ‘ਚ ਪੀਟਰਬਿਲਟ ਨੇ ਐਲਾਨ ਕੀਤਾ ਹੈ ਕਿ ਉਸ ਨੇ ਆਪਣੇ 16 ਬੈਟਰੀਆਂ ਵਾਲੇ ਇਲੈਕਟ੍ਰਿਕ ਗੱਡੀਆਂ (ਬੀ.ਈ.ਵੀ.) ਦੇ ਫ਼ਲੀਟ ਰਾਹੀਂ 40,000 ਮੀਲਾਂ ਦਾ ਸਫ਼ਰ ਤੈਅ ਕਰ ਲਿਆ ਹੈ।

ਪੈਕਾਰ ਦੇ ਉਪ-ਪ੍ਰੈਜ਼ੀਡੈਂਟ ਅਤੇ ਪੀਟਰਬਿਲਟ ਦੇ ਜਨਰਲ ਮੈਨੇਜਰ ਜੇਸਨ ਸਕੂਗ  ਨੇ ਕਿਹਾ, ”ਇਸ ਮੀਲ ਦੇ ਪੱਥਰ ਨਾਲ ਅਸੀਂ ਉਦਯੋਗ ‘ਚ ਮੋਢੀ ਰਹਿਣ ਦੀ ਆਪਣੀ ਭੂਮਿਕਾ ਨੂੰ ਹੋਰ ਅੱਗੇ ਵਧਾਇਆ ਹੈ। ਕਿਸੇ ਵੀ ਹੋਰ ਓ.ਈ.ਐਮ. ਦੇ ਬੀ.ਈ.ਵੀ. ਦੇ ਤਿੰਨ-ਤਿੰਨ ਮਾਡਲ ਗ੍ਰਾਹਕਾਂ ਕੋਲ ਨਹੀਂ ਹਨ, ਜੋ ਕਿ ਵੱਖੋ-ਵੱਖ ਅਮਲਾਂ ‘ਚ ਲੱਗੇ ਹੋਣ।”

ਪੀਟਰਬਿਲਟ 2020 ਦੀ ਚੌਥੀ ਤਿਮਾਹੀ ‘ਚ ਆਪਣੀਆਂ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਘੱਟ ਗਿਣਤੀ ‘ਚ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।

2019 ਦੇ ਅੰਤ ਤਕ, ਪੀਟਰਬਿਲਟ ਦੇ ਫ਼ਲੀਟ ‘ਚ ਮਾਡਲ 579ਈ.ਵੀ. ਸ਼ਾਮਲ ਹੈ ਜੋ ਕਿ ਡਰੇਆਜ ਅਤੇ ਰੀਜਨਲ ਹਾਅਲ ਅਮਲਾਂ ‘ਚ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਮਾਡਲ 520ਈ.ਵੀ. ਰਿਫ਼ੀਊਜ਼ ਅਮਲਾਂ ‘ਚ ਲੱਗਾ ਹੋਇਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਹੋਰ ਗੱਡੀਆਂ ਨੂੰ 2020 ਦੇ ਪਹਿਲੇ ਅੱਧ ‘ਚ ਡਰੇਆਜ, ਰੀਜਨਲ ਹੌਲ, ਮੀਡੀਅਮ ਡਿਊਟੀ ਪਿਕਅੱਪ ਅਤੇ ਡਿਲੀਵਰੀ ਅਮਲਾਂ ‘ਚ ਸੇਵਾ ਅਧੀਨ ਲਿਆਂਦਾ ਜਾਵੇਗਾ, ਜਿਸ ‘ਚ ਮਾਡਲ 220ਈ.ਵੀ. ਨੂੰ ਵੀ ਲਗਾਇਆ ਜਾਵੇਗਾ।