ਪੀ.ਐਮ.ਟੀ.ਸੀ. ਨੇ ਸਾਲਾਨਾ ਕਾਨਫ਼ਰੰਸ ਦੇ ਏਜੰਡਾ ਤੋਂ ਪਰਦਾ ਚੁੱਕਿਆ

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਨੇ ਆਪਣੀ 2022 ਸਾਲਾਨਾ ਕਾਨਫ਼ਰੰਸ ਲਈ ਏਜੰਡੇ ਤੋਂ ਪਰਦਾ ਚੁੱਕ ਲਿਆ ਹੈ – ਜੋ ਕਿ 2019 ਤੋਂ ਬਾਅਦ ਸੰਗਠਨ ਦੀ ਪਹਿਲੀ ਵਿਅਕਤੀਗਤ ਰੂਪ ’ਚ ਹੋਣ ਵਾਲੀ ਕਾਨਫ਼ਰੰਸ ਹੋਵੇਗੀ।

ਨਿਆਗਰਾ ਫ਼ਾਲਸ, ਓਂਟਾਰੀਓ ਵਿਖੇ ਕਰਾਊਨ ਪਲਾਜ਼ਾ-ਫ਼ਾਲਸਵਿਊ ’ਚ ਕਰਵਾਈ ਜਾਣ ਵਾਲੀ ਇਹ ਕਾਨਫ਼ਰੰਸ 8 ਜੂਨ ਨੂੰ ਸਾਲਾਨਾ ਆਮ ਮੀਟਿੰਗ ਨਾਲ ਸ਼ੁਰੂ ਹੋਵੇਗੀ ਅਤੇ 10 ਜੂਨ ਤੱਕ ਚੱਲੇਗੀ।

ਵਿਸ਼ਾਲ ਵਿੱਦਿਅਕ ਪ੍ਰੋਗਰਾਮ ’ਚ ਆਵਾਜਾਈ ਕਾਨੂੰਨ, ਅਮਰੀਕੀ ਰੈਗੂਲੇਸ਼ਨ, ਇਲੈਕਟਿ੍ਰਕ ਟਰੱਕ, ਟਰੱਕਿੰਗ ਜ਼ੋਖ਼ਮ ਮਾਪ, ਬਦਲਵੇਂ ਫ਼ਿਊਲ, ਡਰੱਗ ਅਤੇ ਅਲਕੋਹਲ ਜਾਂਚ, ਮਨੁੱਖੀ ਅਧਿਕਾਰ ਅਤੇ ਸਿਹਤ ਤੇ ਸੁਰੱਖਿਆ, ਜ਼ੋਖ਼ਮ ਪ੍ਰਬੰਧਨ, ਵੀਡੀਓ-ਅਧਾਰਤ ਟੈਲੀਮੈਟਿਕਸ ’ਤੇ ਅਪਡੇਟ ਸ਼ਾਮਲ ਹੋਣਗੇ। ਸਾਲਾਨਾ ਨਿਜੀ ਫ਼ਲੀਟ ਬੈਂਚਮਾਰਕਿੰਗ ਸਰਵੇ ਦੇ ਨਤੀਜੇ ਵੀ ਜਾਰੀ ਕੀਤੇ ਜਾਣਗੇ।

ਪੁਰਸਕਾਰਾਂ ਮੌਕੇ ਫ਼ਲੀਟ ਗ੍ਰਾਫ਼ਿਕਸ, ਫ਼ਲੀਟ ਸੁਰੱਖਿਆ, ਇੱਕ ਪ੍ਰਮੁੱਖ ਡਿਸਪੈਚਰ, ਅਤੇ ਪੇਸ਼ੇਵਰ ਡਰਾਈਵਰਾਂ ਲਈ ਇੱਕ ਹਾਲ ਆਫ਼ ਫ਼ੇਮ ਲਈ ਸਨਮਾਨ ਵੀ  ਦਿੱਤੇ ਜਾਣਗੇ।