ਪੂਰਾ ਥਰਮੋ ਕਿੰਗ ਪੋਰਟਫ਼ੋਲਿਓ R452A ਰੈਫ਼ਰੀਜਿਰੈਂਟ ’ਚ ਤਬਦੀਲ

Avatar photo

ਥਰਮੋ ਕਿੰਗ ਵੱਲੋਂ ਅਧਿਕਾਰਕ ਤੌਰ ’ਤੇ ਆਪਣੇ ਸਾਰੇ ਟਰੱਕਾਂ ਅਤੇ ਟਰੇਲਰ ਯੂਨਿਟਾਂ ’ਚ ਘੱਟ ਗਲੋਬਲ ਵਾਰਮਿੰਗ ਪੋਟੈਂਸ਼ੀਅਲ (ਜੀ.ਡਬਲਿਊ.ਪੀ.) ਵਾਲੇ ਰੈਫ਼ਰੀਜਿਰੈਂਟ ਦਾ ਪ੍ਰਯੋਗ ਸ਼ੁਰੂ ਹੋ ਗਿਆ ਹੈ।

(ਤਸਵੀਰ: ਥਰਮੋ ਕਿੰਗ)

ਮਾਨਕ ਰੈਫ਼ਰੀਜਿਰੈਂਟ ਆਪਣੇ ਪਿਛਲੇ ਫ਼ਾਰਮੂਲੇ ਮੁਕਾਬਲੇ ਕਾਰਬਨ ਫ਼ੁੱਟਪਿ੍ਰੰਟ ਨੂੰ ਅੱਧਾ ਕਰ ਦਿੰਦਾ ਹੈ।

ਥਰਮੋਕਿੰਗ ਦੇ ਪ੍ਰੀਸੀਡੈਂਟ ਟਰੇਲਰ ਪੋਰਟਫ਼ੋਲਿਓ ਦੀ ਅਗਲੀ ਪੀੜ੍ਹੀ ਇਸ ਮਹੀਨੇ ਘੱਟ-ਜੀ.ਡਬਲਿਊ.ਪੀ. ਵਾਲੇ R452A ਰੈਫ਼ਰੀਜਿਰੈਂਟ ’ਚ ਤਬਦੀਲ ਹੋ ਜਾਵੇਗੀ, ਅਤੇ ਨਵੇਂ ਰੈਫ਼ਰੀਜਿਰੈਂਟ ਨਾਲ ਮਾਨਕ ਟਰੱਕ ਉਤਪਾਦ ਇਸ ਸਾਲ ਦੇ ਅੱਧ ਤੱਕ ਆਉਣਾ ਸ਼ੁਰੂ ਹੋ ਜਾਣਗੇ। ਨਵੀਂਆਂ ਇਕਾਈਆਂ ਹੁਣ R404A ਦਾ ਪ੍ਰਯੋਗ ਨਹੀਂ ਕਰਨਗੀਆਂ।

ਥਰਮੋ ਕਿੰਗ R452A  ਨੂੰ ਚੋਣਵੇਂ ਉੱਤਰੀ ਅਮਰੀਕੀ ਉਤਪਾਦਾਂ ’ਚ ਕਈ ਸਾਲਾਂ ਤੋਂ ਪ੍ਰਯੋਗ ਕਰਦਾ ਆ ਰਿਹਾ ਹੈ।

ਇਹ ਤਬਦੀਲੀ ਕੈਲੇਫ਼ੋਰਨੀਆ ਏਅਰ ਰਿਸੋਰਸ ਬੋਰਡ (ਸੀ.ਏ.ਆਰ.ਬੀ.) ਦੇ ਨਿਯਮ ਤੋਂ ਇੱਕ ਸਾਲ ਪਹਿਲਾਂ ਆਈ ਹੈ ਜਿਸ ਅਧੀਨ ਟਰਾਂਸਪੋਰਟ ਰੈਫ਼ਰੀਜਿਰੇਸ਼ਨ ਇਕਾਈਆਂ ਨੂੰ 2,200 ਜਾਂ ਘੱਟ ਜੀ.ਡਬਲਿਊ.ਪੀ. ਵਾਲੇ ਰੈਫ਼ਰੀਜਿਰੈਂਟ ਦਾ ਪ੍ਰਯੋਗ ਕਰਨ ਦੀ ਇਜਾਜ਼ਤ ਹੋਵੇਗੀ।

ਥਰਮੋ ਕਿੰਗ ਅਮੈਰਿਕਾਸ ਦੇ ਪ੍ਰੈਜ਼ੀਡੈਂਟ ਕੇਰਿਨ ਡੀ ਬੋਲਡ ਨੇ ਕਿਹਾ, ‘‘ਸਾਡੀ ਕੰਪਨੀ ਦੀ ਸਾਰੀ ਰਣਨੀਤੀ ਨਿਰੰਤਰਤਾ ’ਤੇ ਟਿਕੀ ਹੋਈ ਹੈ, ਅਤੇ ਅਸੀਂ ਗ੍ਰਾਹਕਾਂ ਨੂੰ ਨਵੀਨ ਹੱਲ ਦੇਣ ਲਈ ਸਮਰਪਿਤ ਹਾਂ ਜੋ ਕਿ ਉਨ੍ਹਾਂ ਦੀਆਂ ਕਾਰਵਾਈਆਂ ਦੀ ਕੀਮਤ ਵਧਾਉਂਦੇ ਹਨ ਅਤੇ ਸਾਡੇ ਸਮਾਜ ਲਈ ਬਿਹਤਰ ਹਨ। ਸਾਡੇ ਟਰੇਲਰ ਅਤੇ ਟਰੱਕ ਇਕਾਈਆਂ ’ਚ ਬਿਹਤਰੀਆਂ ਰੈਫ਼ਰੀਜਿਰੇਟਿਡ ਫ਼ਲੀਟਸ ਨੂੰ ਕਾਰਬਨਰਹਿਤ ਕਰਨ ਲਈ ਮਹੱਤਵਪੂਰਨ ਹਨ ਜੋ ਕਿ ਜੀਵਨ-ਟਿਕਾਊ ਕਾਰਗੋ ਡਿਲੀਵਰ ਕਰਦੇ ਹਨ, ਜਿਨ੍ਹਾਂ ’ਚ ਪੂਰੀ ਦੁਨੀਆਂ ਦੇ ਲੋਕਾਂ ਲਈ ਭੋਜਨ ਅਤੇ ਦਵਾਈਆਂ ਸ਼ਾਮਲ ਹਨ।’’