ਪੈਂਸਕੇ ਐਪ ਦੀ ਨਵੀਂ ਵਿਸ਼ੇਸ਼ਤਾ ਨਾਲ ਸਮਾਜਕ ਦੂਰੀ ਕਾਇਮ ਰੱਖਣ ‘ਚ ਮਿਲੇਗੀ ਮੱਦਦ

ਪੈਂਸਕੇ ਟਰੱਕ ਲੀਜ਼ਿੰਗ ਆਪਣੀ ਪੈਂਸਕੇ ਡਰਾਈਵਰ ਮੋਬਾਈਲ ਐਪ ਬਣਾ ਰਹੀ ਹੈ ਜੋ ਰੀਮੋਟ ਸਰਵਿਸ ਚੈੱਕਇਨ ਸਮਰਥਾਵਾਂ ਨਾਲ ਲੈਸ ਹੋਵੇਗੀ।

ਕੰਪਨੀ ਨੇ ਕਿਹਾ ਹੈ ਕਿ ਇਸ ਦੀ ਨਵੀਂ ਵਿਸ਼ੇਸ਼ਤਾ ਨਾਲ ਕਮਰਸ਼ੀਅਲ ਡਰਾਈਵਰਾਂ ਨੂੰ ਜ਼ਿਆਦਾ ਸਹੂਲਤ ਅਤੇ ਰਫ਼ਤਾਰ ਮਿਲੇਗੀ, ਨਾਲ ਹੀ ਗੱਡੀ ਦੀ ਸਾਂਭ-ਸੰਭਾਲ ਅਤੇ ਮੁਰੰਮਤ ਲਈ ਰੀਮੋਟ ਚੈਕਇਨ ਦੀ ਸਹੂਲਤ ਨਾਲ ਸਮਾਜਕ ਦੂਰੀ ਕਾਇਮ ਰੱਖਣ ‘ਚ ਵੀ ਮੱਦਦ ਮਿਲੇਗੀ।

ਕੋਵਿਡ-19 ਤੋਂ ਬਚਾਅ ਦੇ ਉਪਾਅ ਵਜੋਂ ਇਹ ਹੋਰਨਾਂ ਪਹਿਲਾਂ ਦੇ ਨਾਲ ਮਿਲ ਕੇ ਕੰਮ ਕਰੇਗਾ ਜਿਵੇਂ ਗ੍ਰਾਹਕਾਂ ਨੂੰ ਪਾਰਕਿੰਗ ਅਤੇ ਪਿਕਅੱਪ ਖੇਤਰਾਂ ਤਕ ਸਿੱਧਾ ਪਹੁੰਚਾਉਣ ਲਈ ਜ਼ਿਆਦਾ ਸਟਾਫ਼ ਲਗਾਉਣਾ ਅਤੇ ਗੱਡੀਆਂ ਤੇ ਸਹੂਲਤਾਂ ਦੀ ਸਵੱਛਤਾ ਲਈ ਬਿਹਤਰ ਕੋਸ਼ਿਸ਼ਾਂ ਕਰਨਾ।

ਇਸ ਐਪ ਨੂੰ 2017 ‘ਚ ਜਾਰੀ ਕੀਤਾ ਗਿਆ ਸੀ ਅਤੇ ਇਸ ਨੂੰ ਕਿਰਾਏ ਦੀਆਂ ਗੱਡੀਆਂ ‘ਚ ਚਲਾਉਣ ਦੇ ਘੰਟੇ, ਪੈਂਸਕੇ ਦੀਆਂ ਫ਼ੈਸੇਲਿਟੀ ਅਤੇ ਟਰੱਕ ਸਟਾਪ ਦਾ ਪਤਾ ਕਰਨ, ਵਹੀਕਲ ਸਰਵਿਸ ਦੀਆਂ ਪਿਛਲੀਆਂ ਮਿਤੀਆਂ ਪਤਾ ਕਰਨ, ਫ਼ਿਊਲ ਦੀ ਰਸੀਦ ਨੂੰ ਡਿਜੀਟਲ ਤਰੀਕੇ ਨਾਲ ਜਮਾ ਕਰਵਾਉਣ, ਜਾਂ ਸੜਕ ਕਿਨਾਰੇ ਮਦਦ ਦੀ ਮੰਗ ਨੂੰ ਪੂਰਾ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ।