ਪੈਕਾਰ ਪੇਸ਼ ਕਰੇਗਾ ਕਮਿੰਸ X15N ਕੁਦਰਤੀ ਗੈਸ ਇੰਜਣ

ਕਮਿੰਸ ਦਾ X15N ਕੁਦਰਤੀ ਗੈਸ ਇੰਜਣ, ਜੋ ਕਿ 500 ਐਚ.ਪੀ. ਪ੍ਰਦਾਨ ਕਰਦੇ ਹਨ, ਹੁਣ ਕੇਨਵਰਥ ਅਤੇ ਪੀਟਰਬਿਲਟ ਟਰੱਕਾਂ ’ਚ ਲਗਾਉਣ ਲਈ ਮੌਜੂਦ ਹੋ ਜਾਣਗੇ।

ਨਵਿਆਉਣਯੋਗ ਕੁਦਰਤੀ ਗੈਸ ’ਤੇ ਚਲਦਿਆਂ, ਜਿਸ ਨੂੰ ਆਰ.ਐਨ.ਜੀ. ਜਾਂ ਬਾਇਓਮੀਥੇਨ ਵੀ ਕਿਹਾ ਜਾਂਦਾ ਹੈ, ਇਹ ਇੰਜਣ ਗ੍ਰੀਨਹਾਊਸ ਉਤਸਰਜਨ ਨੂੰ 90% ਜਾਂ ਇਸ ਤੋਂ ਵੀ ਵੱਧ ਤੱਕ ਘੱਟ ਕਰਨ ਦਾ ਵਾਅਦਾ ਕਰਦਾ ਹੈ – ਅਤੇ ਫ਼ਿਊਲ ਦਾ ਉਤਪਾਦਨ ਕਰਨ ਲਈ ਪ੍ਰਯੋਗ ਕੀਤੇ ਬਾਇਓ-ਸਰੋਤ ਜਾਂ ਫ਼ਾਲਤੂ ਫ਼ੂਡਸਟਾਕ ਦੇ ਆਧਾਰ ’ਤੇ ਇਹ ਕਾਰਬਨ-ਨੈਗੇਟਿਵ ਵੀ ਹੋ ਸਕਦਾ ਹੈ।

Showing Cummins X15N natural gas engines
(ਤਸਵੀਰ: ਕਮਿੰਸ)

ਇਹ ਇੰਜਣ ਐਨ.ਓ.ਐਕਸ. ਦੇ ਪੱਧਰ ਛੱਡਣ ’ਚ 2024 ਈ.ਪੀ.ਏ. ਅਤੇ ਸੀ.ਏ.ਆਰ.ਬੀ. ਮਾਨਕਾਂ ਤੋਂ ਵੀ ਘੱਟ ਹੋ ਸਕਦਾ ਹੈ।

X15N ਇੰਜਣ 1850 ਪਾਊਂਡ ਫ਼ੁੱਟ ਦੀ ਸਿਖਰ ਟੌਰਕ ਅਤੇ ਪ੍ਰਦਾਨ ਕਰਦਾ ਹੈ, ਅਤੇ ਈਟਨ-ਕਮਿੰਸ ਆਟੋਮੇਟਡ ਟਰਾਂਸਮਿਸ਼ਨ ਤਕਨਾਲੋਜੀਆਂ ਐਚ.ਡੀ. ਅਤੇ ਐਕਸ.ਡੀ. ਟਰਾਂਸਮਿਸ਼ਨ ਨਾਲ ਜੋੜੇ ਜਾਣ ’ਤੇ ਵੱਧ ਤੋਂ ਵੱਧ ਪਰਫ਼ਾਰਮੈਂਸ ਪ੍ਰਦਾਨ ਕਰਦਾ ਹੈ।