ਪ੍ਰੋਪੇਨ ਦੀ ਸ਼ਕਤੀ ਨਾਲ ਮਿਲੇਗਾ ਕਮਿੰਸ ਬੀ6.7

ਪ੍ਰੋਪੇਨ ਸਿੱਖਿਆ ਅਤੇ ਖੋਜ ਕੌਂਸਲ (ਪੀ.ਈ.ਆਰ.ਸੀ.) ਦੇ ਮੁਲਾਂਕਣ ਤੋਂ ਬਾਅਦ ਕਮਿੰਸ ਪ੍ਰੋਪੇਨ-ਫ਼ਿਊਲ ਨਾਲ ਚੱਲਣ ਵਾਲਾ ਇੱਕ ਬੀ6.7 ਮੀਡੀਅਮ ਡਿਊਟੀ ਇੰਜਣ ਬਾਜ਼ਾਰ ’ਚ ਲਿਆਵੇਗਾ।

6.7 ਲੀਟਰ ਇੰਜਣ ਡੀਜ਼ਲ-ਵਰਗੀ ਕਾਰਗੁਜ਼ਾਰੀ ਅਤੇ ਟਿਕਾਊਪਨ ਦਾ ਵਾਅਦਾ ਕਰਦਾ ਹੈ ਅਤੇ ਇਸ ਦੀ ਪਾਵਰ ਰੇਟਿੰਗ 280-360 ਹਾਰਸ ਪਾਵਰ ਹੈ ਜਦਕਿ ਟੌਰਕ 600-860 ਪਾਊਂਡ-ਪ੍ਰਤੀ ਫ਼ੁੱਟ ਹੈ।

(ਤਸਵੀਰ: ਪੀ.ਈ.ਆਰ.ਸੀ.)

ਪੀ.ਈ.ਆਰ.ਸੀ. ਨੇ ਕਿਹਾ ਕਿ ਇਹ ਬਦਲ ਮੀਡੀਅਮ-ਡਿਊਟੀ ਟਰੱਕਾਂ, ਵੋਕੇਸ਼ਨਲ ਯੂਨਿਟਾਂ, ਸਕੂਲ ਬੱਸਾਂ, ਅਤੇ ਟਰਮੀਨਲ ਟਰੈਕਟਰਾਂ ਲਈ ਬਿਹਤਰੀਨ ਹੈ।

ਕਮਿੰਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਇੰਜਣ ਪ੍ਰੋਪੇਨ ਆਟੋਗੈਸ ਨਾਲ ਚੱਲਣ ਵਾਲੇ ਕਿਸੇ ਵੀ ਹੋਰ ਇੰਜਣ ਤੋਂ ਘੱਟ ਕਾਰਬਨ ਡਾਈਆਕਸਾਈਡ ਉਤਸਰਜਨ ਕਰੇਗਾ।

ਪੀ.ਈ.ਆਰ.ਸੀ. ਨੇ ਕਿਹਾ ਕਿ ਪ੍ਰੋਪੇਨ ਆਟੋਗੈਸ ਨੂੰ ਪ੍ਰਯੋਗ ਕਰਨ ਦੇ ਲਾਭਾਂ ’ਚ ਘੱਟ ਫ਼ਿਊਲ ਅਤੇ ਰੱਖ-ਰਖਾਅ ਲਾਗਤਾਂ ਸ਼ਾਮਲ ਹਨ।