ਬਾਰਡਰ ਏਜੰਸੀਆਂ ਨੇ ਇਨ-ਟਰਾਜ਼ਿਟ ਪ੍ਰਕਿਰਿਆਵਾਂ ’ਚ ਵਿਸਤਾਰ ਕੀਤਾ

ਸਰਹੱਦ ’ਤੇ ਤੈਨਾਤ ਅਧਿਕਾਰੀ ਆਰਜ਼ੀ ਇਨ-ਟਰਾਂਜ਼ਿਟ ਪ੍ਰਕਿਰਿਆਵਾਂ ਨੂੰ 31 ਮਾਰਚ ਤੱਕ ਚਾਲੂ ਰੱਖਣਗੇ, ਜਿਸ ਨਾਲ ਬੀ.ਸੀ. ’ਚ ਹੜ੍ਹਾਂ ਦੇ ਮੱਦੇਨਜ਼ਰ ਦਿੱਤੀ ਰੈਗੂਲੇਟਰੀ ਰਾਹਤ ’ਚ ਹੋਰ ਵਾਧਾ ਹੋਵੇਗਾ।

ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਅਤੇ ਯੂ.ਐਸ. ਕਸਟਮਜ਼ ਅਤੇ ਬਾਰਡਰ ਸੁਰੱਖਿਆ (ਸੀ.ਬੀ.ਪੀ.) ਵੱਲੋਂ ਕੀਤਾ ਐਲਾਨ ਯੂ.ਐਸ. ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ (ਐਫ਼.ਐਮ.ਸੀ.ਐਸ.ਏ.) ਦੇ ਇੱਕ ਫ਼ੈਸਲੇ ਤੋਂ ਬਾਅਦ ਆਇਆ ਹੈ ਜਿਸ ’ਚ ਹੜ੍ਹ ਰਾਹਤ ਛੋਟਾਂ ਨੂੰ 31 ਜਨਵਰੀ ਤੱਕ ਵਿਸਤਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਇੱਕ ਸੰਬੰਧਤ ਬੁਲੇਟਿਨ ’ਚ ਕਿਹਾ, ‘‘ਹਾਲਾਂਕਿ ਪ੍ਰੋਵਿੰਸ ਅੰਦਰ ਆਉਣ ਅਤੇ ਬਾਹਰ ਜਾਣ ਦੀ ਆਵਾਜਾਈ ਦਾ ਸਮਾਂ ਆਮ ਤੋਂ ਬਹੁਤ ਜ਼ਿਆਦਾ ਰਹਿੰਦਾ ਹੈ, ਆਰਜ਼ੀ ਪ੍ਰਕਿਰਿਆ ਕਰਕੇ ਹੋਣ ਵਾਲੀ ਦੇਰ ਨੂੰ ਘੱਟ ਤੋਂ ਘੱਟ ਰੱਖਣ ਅਤੇ ਸਟੋਰ ਦੀਆਂ ਸ਼ੈਲਫ਼ਾਂ ਨੂੰ ਭਰੀਆਂ ਰੱਖਣ ’ਚ ਬਹੁਤ ਮੱਦਦਗਾਰ ਸਾਬਤ ਹੋਈ ਹੈ, ਤਾਂ ਕਿ ਜ਼ਰੂਰਤ ਵੇਲੇ ਕਾਰੋਬਾਰਾਂ ਅਤੇ ਪਰਿਵਾਰਾਂ ਦੀ ਮੱਦਦ ਕੀਤੀ ਜਾ ਸਕੇ।’’

‘‘ਬੀ.ਸੀ. ’ਚ ਕੰਮ ਕਰਨ ਵਾਲੇ ਕੈਰੀਅਰ ਦੱਸ ਰਹੇ ਹਨ ਕਿ ਕਈ ਸੜਕਾਂ ’ਤੇ ਇਸ ਵੇਲੇ ਕਾਫ਼ੀ ਵੱਧ ਟਰੈਫ਼ਿਕ ਚਲ ਰਹੀ ਹੈ ਅਤੇ ਭਾਰ ਢੋਇਆ ਜਾ ਰਿਹਾ ਹੈ। ਇਸ ’ਚ ਸਖ਼ਤ ਠੰਢ ਨਾਲ ਹੋਰ ਵਾਧਾ ਹੋਇਆ ਹੈ, ਜੋ ਕਿ ਅਜਿਹੇ ਡਰਾਈਵਰਾਂ ਲਈ ਚੁਨੌਤੀ ਹੈ ਜੋ ਬੀ.ਸੀ. ਦੀਆਂ ਸੜਕਾਂ ਤੋਂ ਵਾਕਫ਼ ਨਹੀਂ ਹਨ।’’