ਬੀ.ਸੀ. ਨੇ ਕੈਮਲੂਪਸ ਆਵਾਜਾਈ ਰਣਨੀਤੀ ਲਈ ਲੋਕਾਂ ਤੋਂ ਮੰਗੇ ਸੁਝਾਅ

ਬ੍ਰਿਟਿਸ਼ ਕੋਲੰਬੀਆ ਦਾ ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲਾ ਕੈਮਲੂਪਸ ਅਤੇ ਇਸ ਨਾਲ ਲਗਦੇ ਇਲਾਕਿਆਂ ’ਚ ਆਵਾਜਾਈ ਰਣਨੀਤੀ ਬਾਰੇ ਜਨਤਕ ਸੁਝਾਵਾਂ ਦੀ ਮੰਗ ਕਰ ਰਿਹਾ ਹੈ।

ਟਰਾਂਸ-ਕੈਨੇਡਾ ਹਾਈਵੇ ਅਤੇ ਯੈਲੋਹੈੱਡ ਹਾਈਵੇ 5 ਵਿਚਕਾਰ ਕੈਮਲੂਪਸ ਦਾ ਇਲਾਕਾ ਪ੍ਰਮੁੱਖ ਸੰਪਰਕ ਹੈ। ਸਥਾਨਕ ਆਵਾਜਾਈ ਲਈ ਇਸ ਦੇ ਮਹੱਤਵਪੂਰਨ ਹੋਣ ਦੇ ਨਾਲ ਹੀ, ਇਹ ਇਲਾਕਾ ਰਾਸ਼ਟਰੀ ਹਾਈਵੇ ਸਿਸਟਮ ਦਾ ਵੀ ਮਹੱਤਵਪੂਰਨ ਹਿੱਸਾ ਹੈ, ਜੋ ਕਿ ਪੂਰੇ ਦੇਸ਼ ਅੰਦਰ ਵਸਤਾਂ ਦੀ ਆਵਾਜਾਈ ’ਚ ਮੱਦਦ ਕਰਦਾ ਹੈ।

ਲੋਕ 26 ਅਗੱਸਤ ਤੋਂ 16 ਸਤੰਬਰ, 2022 ਤੱਕ https://engage.gov.bc.ca/kamloops-area-transportation-study/.’ਤੇ ਪ੍ਰਦਰਸ਼ਨੀ ਸਮੱਗਰੀ ਵੇਖ ਕੇ ਅਤੇ ਇੱਕ ਸਰਵੇ ’ਚ ਹਿੱਸਾ ਲੈ ਕੇ ਆਨਲਾਈਨ ਆਪਣੇ ਸੁਝਾਅ ਦੇ ਸਕਦੇ ਹਨ।

Picture of Kamloops road network
(ਤਸਵੀਰ: ਬ੍ਰਿਟਿਸ਼ ਕੋਲੰਬੀਆ ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲਾ)

ਰਣਨੀਤੀ ’ਚ ਸਥਾਨਕ ਅਤੇ ਫ਼ਸਟ ਨੇਸ਼ਨ ਸਰਕਾਰਾਂ, ਇੱਛੁਕ ਧਿਰਾਂ ਅਤੇ ਜਨਤਾ ਨਾਲ ਜੁੜਾਅ ਦੇ ਤਿੰਨ ਪੜਾਅ ਹੋਣਗੇ। ਜੁੜਾਅ ਦੇ ਪਹਿਲੇ ਦੌਰ ’ਚ ਮੰਤਰਾਲੇ ਨੂੰ ਇਹ ਸਮਝਣ ’ਚ ਮੱਦਦ ਮਿਲੇਗੀ ਕਿ ਕੈਮਲੂਪਸ ਇਲਾਕੇ ’ਚੋਂ ਲੰਘਣ ਵਾਲੇ ਲੋਕਾਂ ਲਈ ਕਿਹੜੀ ਗੱਲ ਮਹੱਤਵਪੂਰਨ ਹੋਵੇਗੀ ਅਤੇ ਇਸ ਨਾਲ ਭਵਿੱਖ ’ਚ ਹੋਣ ਵਾਲੇ ਸੰਪਰਕਾਂ ਲਈ ਵੀ ਮੱਦਦ ਮਿਲੇਗੀ।

ਰਣਨੀਤੀ ਬਣਾਏ ਜਾਣ ਵਾਲੇ ਖੇਤਰ ’ਚ ਸ਼ਾਮਲ ਹੈ ਕੈਮਲੂਪਸ ਸ਼ਹਿਰ ਅਤੇ ਟੇਕੁਮਲੂਪਸ ਸ਼ਵੈਪਮਕ ਸਵਾਪਮ ਦੀਆਂ ਹੱਦਾਂ ਅੰਦਰ ਪ੍ਰੋਵਿੰਸ਼ੀਅਲ ਆਵਾਜਾਈ ਨੈੱਟਵਰਕ। ਇਸ ’ਚ ਸ਼ਾਮਲ ਹੈ:

  • ਹਾਈਵੇ 1 ’ਤੇ ਐਫ਼ਟਨ ਇੰਟਰਚੇਂਜ ਅੰਡਰਪਾਸ ਤੋਂ ਲੈ ਕੇ ਪੱਛਮ ਤੱਕ, ਅਤੇ ਪੂਰਬ ’ਚ ਲਾਫ਼ਾਰਜ ਰੋਡ ਇੰਟਰਚੇਂਜ ਤੱਕ
  • ਹਾਈਵੇ 1 ਅਤੇ ਹਾਈਵੇ 5 ਦਾ ਯੈਲੋਹੈੱਡ ਇੰਟਰਚੇਂਜ
  • ਹਾਈਵੇ 5 ’ਤੇ ਯੈਲੋਹੈੱਡ ਇੰਟਰਚੇਂਜ ਤੋਂ ਲੈ ਕੇ ਹੈਫ਼ਲੀ ਕ੍ਰੀਕ ਵਿਖੇ ਪੁਰਾਣੇ ਹਾਈਵੇ 5 ਇੰਟਰਸੈਕਸ਼ਨ ਤੱਕ
  • ਅਤੇ ਹੋਰ ਪ੍ਰੋਵਿੰਸ਼ੀਅਲ ਸੜਕਾਂ, ਮੁਢਲਾ ਢਾਂਚਾ ਆਦਿ