ਭਾਰੇ ਵਜ਼ਨਾਂ, ਮੁਸ਼ਕਲ ਰਾਹਾਂ ਲਈ ਐਂਡਿਓਰੰਟ ਐਕਸ.ਡੀ. ਅਤੇ ਐਕਸ.ਡੀ. ਪ੍ਰੋ ਟਰਾਂਸਮਿਸ਼ਨ

Avatar photo

ਈਟਨ ਕਮਿੰਸ ਆਟੋਮੇਟਡ ਟਰਾਂਸਮਿਸ਼ਨ ਤਕਨਾਲੋਜੀਆਂ ਨੇ ਆਪਣੇ ਐਂਡਿਓਰੰਟ ਐਕਸ.ਡੀ. ਅਤੇ ਐਕਸ.ਡੀ. ਪ੍ਰੋ ਆਟੋਮੇਟਡ ਟਰਾਂਸਮਿਸ਼ਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਰੀ ਕਰ ਦਿੱਤਾ ਹੈ, ਜੋ ਕਿ ਉੱਚ ਕੁੱਲ ਸੰਯੁਕਤ ਭਾਰ ਰੇਟਿੰਗ ਦਾ ਸਮਰਥਨ ਕਰਦਾ ਹੈ ਅਤੇ ਹਾਈਵੇ ’ਤੇ/ਪਰ੍ਹੇ ਮੁਸ਼ਕਲ ਅਮਲਾਂ ਦਾ ਸਮਰਥਨ ਕਰਦਾ ਹੈ।

ਐਂਡਿਓਰੰਟ ਐਕਸ.ਡੀ. ਡਬਲ ਅਤੇ ਟਿ੍ਰਪਲ ਆਨ-ਹਾਈਵੇ ਅਮਲਾਂ, ਅਤੇ ਡੰਪ ਤੇ ਲਾਗਿੰਗ ਟਰੱਕਾਂ ਵਰਗੇ ਮੁਸ਼ਕਲ ਕੰਮਾਂ ਲਈ ਹੈ। ਇਹ 1,650 ਤੋਂ 1,850 ਪਾਊਂਡ ਫ਼ੁੱਟ ਟੌਰਕ ਪ੍ਰਦਾਨ ਕਰਨ ਵਾਲੇ ਇੰਜਣਾਂ ਲਈ ਰੇਟਿੰਗ ਪ੍ਰਾਪਤ, ਅਤੇ ਹਾਈਵੇ ’ਤੇ ਅਮਲਾਂ ਲਈ ਕੁੱਲ ਸੰਯੁਕਤ ਭਾਰ ਰੇਟਿੰਗ 166,000 ਪਾਊਂਡ ਤੱਕ ਦੀ ਰੇਟਿੰਗ ਪ੍ਰਾਪਤ ਹੈ।

ਐਂਡਿਓਰੰਟ ਐਕਸ.ਡੀ. (ਤਸਵੀਰ: ਈਟਨ ਕਮਿੰਸ ਆਟੋਮੇਟਡ ਟਰਾਂਸਮਿਸ਼ਨ ਤਕਨਾਲੋਜੀਆਂ)

ਇਸ ਦੇ ਹਮਰੁਤਬਾ ਐਂਡਿਓਰੰਟ ਐਕਸ.ਡੀ. ਪ੍ਰੋ ਭਾਰੀਆਂ ਸੇਵਾਵਾਂ ਲਈ, ਦੀ ਅਸੀਮਤ ਕੁੱਲ ਸੰਯੁਕਤ ਭਾਰ ਰੇਟਿੰਗ ਹੈ। ਇਸ ਨੂੰ ਛੇ ਰਿਵਰਸ ਗਿਅਰਾਂ ਨਾਲ ਰੂਪ ਦਿੱਤਾ ਜਾ ਸਕਦਾ ਹੈ ਅਤੇ ਕਮਿੰਸ ਐਕਸ15 ਵਰਗੇ ਇੰਜਣਾਂ ਨਾਲ ਜੋੜਿਆ ਜਾ ਸਕਦਾ ਹੈ ਜਿਸ ਦੀ ਟੌਰਕ ਰੇਟਿੰਗ 1,650-2,050 ਪਾਊਂਡ ਫ਼ੁੱਟ ਹੈ।

ਐਂਡਿਓਰੰਟ ਐਕਸ.ਡੀ. ਦੀਆਂ ਵਿਸ਼ੇਸ਼ਤਾਵਾਂ ’ਚ ਸ਼ਾਮਲ ਹੈ ਉੱਚ ਇੰਜਣ ਟੌਰਕ ਲਈ ਹੈਲੀਕਲ ਗੀਅਰਿੰਗ ਅਤੇ ਵਿਸ਼ਾਲ ਬੀਅਰਿੰਗ ਨਾਲ ਦੋਹਰੇ ਕਾਊਂਟਰਸ਼ਾਫ਼ਟ ਡਿਜ਼ਾਈਨ। ਕੰਪਨੀ ਨੇ ਕਿਹਾ ਕਿ ਇੱਕ ਨਵਾਂ 18ਡੀ ਅਨੁਪਾਤ ਸੈੱਟ ਜਿਸ ਦਾ ਕੁੱਲ ਅਨੁਪਾਤ 20.5:1 ਹੈ, ’ਚ ਇੱਕਸਾਰ ਸ਼ਿਫ਼ਟ ਅਤੇ ਕਾਰਗੁਜ਼ਾਰੀ ਲਈ ਛੋਟੇ ਬਰਾਬਰ ਸਟੈੱਪ ਸ਼ਾਮਲ ਹਨ। ਅਤੇ ਟਰਾਂਸਮਿਸ਼ਨ ਮੁਕਾਬਲੇ ਦੇ ਅਲਟਰਾਸ਼ਿਫ਼ਟ ਪਲੱਸ ਮਾਡਲਾਂ ਤੋਂ 225 ਪਾਊਂਡ ਹਲਕੀ ਹੈ।

ਇਨਪੁਟ ਸ਼ਾਫ਼ਟ ਨਾਲ ਚੱਲਣ ਵਾਲਾ ਪਾਵਰ ਟੇਕਆਫ਼ (ਪੀ.ਟੀ.ਓ.) ਸਿਸਟਮ ਅੱਠ-ਬੋਲਟ ਹੇਠਲੇ ਮਾਊਂਟ ਤੱਕ ਅਤੇ ਚਾਰ-ਬੋਲਟ ਪਿਛਲੇ ਮਾਊਂਟ ਤੱਕ ਪਾਵਰ ਪਹੁੰਚਾਉਂਦਾ ਹੈ ਜੋ ਕਿ ਟਰਾਂਮਿਸ਼ਨ ਗੀਅਰ ਤੋਂ ਵੱਖ ਵੀ ਚੱਲ ਸਕਦਾ ਹੈ। ਕੰਪਨੀ ਨੇ ਕਿਹਾ ਕਿ ਚਾਰ ਬੋਲਟ ਵਾਲੇ ਪਿਛਲੇ ਮਾਊਂਟ ’ਚ ਦਬਾਅ ਵਾਲਾ ਲਿਊਬ ਪੋਰਟ ਅਤੇ ਵੱਡੀ ਕੇਂਦਰੀ ਦੂਰੀ ਹੁੰਦੀ ਹੈ, ਜੋ ਕਿ ਹੇਠਲੇ ਮਾਊਂਟਡ ਪੀ.ਟੀ.ਓ. ਲਈ ਥਾਂ ਨਾ ਹੋਣ ’ਤੇ ਬਦਲ ਪ੍ਰਦਾਨ ਕਰਦੀ ਹੈ। ਕੁੱਲ ਪੀ.ਟੀ.ਓ. ਸਮਰੱਥਾ 160 ਐਚ.ਪੀ. ਜਾਂ 610 ਪਾਊਂਡ ਫ਼ੁੱਟ ਟੌਰਕ ਹੈ।

ਟਰਾਂਸਮਿਸ਼ਨ ਦਾ ਪ੍ਰੀਸੀਜ਼ਨ ਲੁਬਰੀਕੈਂਟ ਸਿਸਟਮ ਹੁਣ ਅਲਟਰਾ ਸ਼ਿਫ਼ਟ ਪਲੱਸ ਤੋਂ 2% ਵੱਧ ਫ਼ਿਊਲ ਬੱਚਤ ਦਾ ਵਾਅਦਾ ਕਰਦਾ ਹੈ। ਅੰਦਰੂਨੀ ਤੇਲ ਤਾਪਮਾਨ ਅਤੇ ਤਰਲ ਪਦਾਰਥਾਂ ਦੀ ਨਿਗਰਾਨੀ ਰੱਖਣ ਵਾਲੀਆਂ ਸੈਂਸਰਾਂ ਵਰਗੀਆਂ ਸਮਾਰਟ ਵਿਸ਼ੇਸ਼ਤਾਵਾਂ ਕਿਸੇ ਨੁਕਸਾਨ ਤੋਂ ਬਚਾਉਣ ’ਚ ਮੱਦਦ ਕਰਦੀਆਂ ਹਨ।

110,000 ਪਾਊਂਡ ਤੋਂ ਹੇਠਾਂ ਚੱਲਣ ਵਾਲੇ ਟਰੱਕਾਂ ਨੂੰ ਟਰਾਂਸਮਿਸ਼ਨ ਕੂਲਰ ਦੀ ਜ਼ਰੂਰਤ ਨਹੀਂ ਪਵੇਗੀ, ਜਦਕਿ ਰੱਖ-ਰਖਾਅ ਦਾ ਅੰਤਰਾਲ 800,000 ਕਿੱਲੋਮੀਟਰ ਦਾ ਹੋਵੇਗਾ।

ਨਵੇਂ ‘ਕਾਰਗੁਜ਼ਾਰੀ ਟੀਚੇ’ ਇਸ ਦੌਰਾਨ ਟਰਾਂਸਮਿਸ਼ਨ ਸ਼ਿਫ਼ਟ ਪੁਆਇੰਟ ਅਤੇ ਕਲੱਚ ਬਿਹਤਰ ਕਰਨ ਲਈ ਸਾਫ਼ਟਵੇਅਰ ਦਾ ਪ੍ਰਯੋਗ ਕਰਦੇ ਹਨ।

ਐਂਡਿਓਰੰਟ ਐਕਸ.ਡੀ. ਪ੍ਰੋ ਮਾਡਲ ਈਟਨ ਦੇ ਅਤਿ-ਟਿਕਾਊ ਕਲੱਚਾਂ ਦਾ ਪ੍ਰਯੋਗ ਕਰਦੇ ਹਨ। ਸੰਬੰਧਤ ਸਾਫ਼ਟਵੇਅਰ ਵਿੱਚ ਇੱਕ ਰੌਕ-ਫਰੀ ਮੋਡ ਸ਼ਾਮਲ ਹੈ ਜੋ ਕਿ ਡਰਾਈਵਰਾਂ ਨੂੰ ਇੱਕ ਐਕਸਲਰੇਟਰ ਦਾ ਪ੍ਰਯੋਗ ਕਰਕੇ ਕਿਸੇ ਥਾਂ ਫਸੀ ਗੱਡੀ ਨੂੰ ਬਾਹਰ ਕੱਢਣ ’ਚ ਮੱਦਦ ਕਰ ਸਕਦਾ ਹੈ। ਇਸ ਦੀ ਹਾਈਵੇ ਤੋਂ ਪਰ੍ਹੇ ਦੀ ਕਾਰਗੁਜ਼ਾਰੀ ਨੂੰ ਕੁਦਰਤੀ ਤੌਰ ’ਤੇ ਰੁੜ੍ਹਦੀ ਧਰਾਤਲ ਅਤੇ ਨਰਮ ਮਿੱਟੀ ਅਨੁਕੂਲ ਬਣਾਇਆ ਗਿਆ ਹੈ।