ਭਾਰ ਬਾਰੇ ਕਾਨੂੰਨ ਦੀ ਸਮੀਖਿਆ ਦੌਰਾਨ ਸਸਕੈਚਵਨ ਨੇ ਮੰਗੀ ਸਲਾਹ

ਸਸਕੈਚਵਨ ਨੇ ਟਰੱਕਿੰਗ ਉਦਯੋਗ ਨੂੰ ਲਾਲਫ਼ੀਤਾਸ਼ਾਹੀ ਘੱਟ ਕਰਨ ਦੇ ਤਰੀਕੇ ਸੁਝਾਉਣ ਲਈ ਕਿਹਾ ਹੈ।

ਹਾਈਵੇਜ਼ ਮੰਤਰਾਲੇ ਨੇ ਗੱਡੀਆਂ ਦੇ ਭਾਰ ਅਤੇ ਪੈਮਾਇਸ਼ ਕਾਨੂੰਨ, 2010 ਦੀ ਚੱਲ ਰਹੀ ਸਮੀਖਿਆ ਲਈ ਵਿਚਾਰ ਮੰਗੇ ਹਨ। ਪ੍ਰੋਵਿੰਸ਼ੀਅਲ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਕਿ ਇਸ ਬਾਰੇ ਕੀ ਸਮੱਸਿਆਵਾਂ ਦਰਪੇਸ਼ ਹਨ ਅਤੇ ਕਿਹੜੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।

ਸਰਕਾਰੀ ਵੈੱਬਸਾਈਟ ’ਤੇ ਕਿਹਾ ਗਿਆ ਕਿ ਗ਼ੈਰਜ਼ਰੂਰੀ ਕਾਨੂੰਨ ਆਰਥਕ ਤਰੱਕੀ ’ਚ ਰੇੜਕਾ ਸਾਬਤ ਹੁੰਦੇ ਹਨ ਅਤੇ ਹਰ ਕਿਸੇ ’ਤੇ ਅਸਰ ਪਾਉਂਦੇ ਹਨ। ਕੁੱਝ ਉਦਾਹਰਣਾਂ ਵਜੋਂ ਅਜਿਹੇ ਨਿਯਮ ਹਨ ਜੋ ਕਿਸੇ ਕਾਰੋਬਾਰ ਦੀ ਮੁਕਾਬਲੇਬਾਜ਼ ਰਹਿਣ ਜਾਂ ਵਿਕਾਸ ਕਰਨ ਦੀ ਸਮਰੱਥਾ ’ਤੇ ਅਸਰ ਪਾਉਂਦੇ ਹਨ; ਮੁਸ਼ਕਲ, ਗ਼ੈਰਜ਼ਰੂਰੀ ਜਾਂ ਬੇਅਸਰ ਕਾਗ਼ਜ਼ੀ ਕਾਰਵਾਈਆਂ; ਅਤੇ ਨਿਯਮ ਜੋ ਕਿ ਅਸਪੱਸ਼ਟ, ਭਰਮਪਾਊ ਜਾਂ ਬਹੁਤ ਜ਼ਿਆਦਾ ਗੁੰਝਲਦਾਰ ਹਨ।