ਭੰਗ ਦੇ ਕਾਨੂੰਨੀ ਹੋਣ ਮਗਰੋਂ ਡਰਾਈਵਰਾਂ ਨੂੰ ਕਰਨਾ ਪੈ ਰਿਹੈ ਸਖ਼ਤ ਜਾਂਚ ਦਾ ਸਾਹਮਣਾ

ਕੈਨੇਡਾ ’ਚ ਮਨ ਪ੍ਰਚਾਵੇ ਲਈ ਭੰਗ ਦਾ ਪ੍ਰਯੋਗ ਜਾਇਜ਼ ਕਰਨ ਲਈ ਬਣਾਏ ਕਾਨੂੰਨੀ ਢਾਂਚੇ ਹੇਠ ਪਾਬੰਦੀਆਂ ਦਾ ਸਾਹਮਣਾ ਕਰਨ ਵਾਲਿਆਂ ’ਚ ਸਿਰਫ ਸਰਹੱਦ ਪਾਰ ਜਾਂਦੇ ਟਰੱਕ ਡਰਾਈਵਰ ਹੀ ਸ਼ਾਮਲ ਨਹੀਂ ਹਨ |

ਫ਼ਰੰਟਲਾਈਨ ਕਮਰਸ਼ੀਅਲ ਵਹੀਕਲ ਸਲਿਊਸ਼ਨਜ਼ ਦੇ ਐਲੇਕਸ ਬੁਗਿਆ ਨੇ ਪ੍ਰਾਈਵੇਟ ਮੋਟਰ ਟਰੱਕ ਕੌਾਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਵੱਲੋਂ ਕਰਵਾਈ ਇਕ ਪੇਸ਼ਕਾਰੀ ਦੌਰਾਨ ਕਿਹਾ ਕਿ ਸ਼ਰਾਬ/ਡਰੱਗ ਡਰਾਈਵਿੰਗ ਨਿਯਮਾਂ ’ਚ ਕੇਂਦਰੀ ਅਤੇ ਸੂਬਾਈ ਪੱਧਰ ‘ਤੇ ਵੀ ਸੁਧਾਰ ਕੀਤਾ ਗਿਆ ਹੈ |

ਕੇਂਦਰ ਸਰਕਾਰ ਨੇ ਅਪਰਾਧਿਕ ਦੋਸ਼, ਜਾਂਚ ਦੇ ਮਾਨਕ, ਪੁਲਿਸ ਦੇ ਅਖਤਿਆਰ ਅਤੇ ਅਪਰਾਧਿਕ ਸਜ਼ਾ ਦੀਆਂ ਹੱਦਾਂ ਨਿਸ਼ਚਿਤ ਕੀਤੀਆਂ ਹਨ | ਪਰ ਉਂਟਾਰੀਓ ਨੇ ਉਂਟਾਰੀਓ ਹਾਈਵੇ ਟਰੈਫ਼ਿਕ ਐਕਟ ਦੇ ਆਧਾਰ ’ਤੇ ਹੇਠਲੇ ਪੱਧਰ ਦੇ ਪ੍ਰਸ਼ਾਸਕੀ ਜੁਰਮਾਨੇ ਵੀ ਲਾਏ ਹਨ – ਜਿਸ ਨਾਲ ਕਾਰੋਬਾਰੀ ਡਰਾਈਵਰਾਂ ਲਈ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਗਈ ਹੈ |

ਬੁਗਿਆ ਨੇ ਬਿਲ ਸੀ46 ’ਚ ਕੇਂਦਰੀ ਨਿਯਮ ਸਖ਼ਤ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ, “ਸਾਫ਼ ਹੈ ਕਿ ਉਹ ਸੜਕਾਂ ਦੇ ਹਾਲਾਤ ਵੇਖ ਕੇ ਕਾਨੂੰਨ ’ਚ ਸਖ਼ਤਾਈ ਲਿਆਉਣਾ ਚਾਹੁੰਦੇ ਸਨ |” ਕਾਨੂੰਨ ਲਾਗੂ ਕਰਨ ਦੀਆਂ ਸ਼ਰਤਾਂ ’ਚ ਹੁਣ ਡਰਾਈਵਰ ਦੇ ਖ਼ੂਨ ਦੀ ਜਾਂਚ ਕਰਨ ਤੋਂ ਪਹਿਲਾਂ ਤੋਤਲੀ ਆਵਾਜ਼ ਜਾਂ ਬੰਦ ਹੁੰਦੀਆਂ ਅੱਖਾਂ ਵਰਗੇ ਸਬੂਤ ਨਹੀਂ ਰਹਿ ਗਏ ਹਨ | ਜੇਕਰ ਕੋਈ ਵੀ ਟੱਕਰ ਹੁੰਦੀ ਹੈ ਤਾਂ ਉਸ ਦੇ ਖ਼ੂਨ ਦੀ ਜਾਂਚ ਲਾਜ਼ਮੀ ਹੋਵੇਗੀ |

ਕੇਂਦਰੀ ਬਿਲ ’ਚ ਜਾਂਚ ਲਈ ਨਵੀਂ ਸੀਮਾ ਰੇਖਾ ਵੀ ਬਣਾ ਦਿੱਤੀ ਹੈ, ਜੋ ਕਿ ਪਹਿਲਾਂ ਤੋਂ ਮੌਜੂਦ ਖ਼ੂਨ ’ਚ 0.08 ਅਲਕੋਹਲ ਦੀ ਹੱਦ ਵਾਂਗ ਹੀ ਹੈ ਜਿਸ ਨੂੰ ਨਸ਼ੇ ਹੇਠ ਡਰਾਈਵਰਾਂ ਦੀ ਪਛਾਣ ਲਈ ਵਰਤਿਆ ਜਾਂਦਾ ਸੀ | ਛੋਟੇ ਅਪਰਾਧ ਦੇ ਮਾਮਲੇ ’ਚ ਭੰਗ ਅੰਦਰ, ਨਸ਼ੇ ਲਈ ਜ਼ਿੰਮੇਵਾਰ, ਟੀ.ਐਚ.ਸੀ. ਲਈ ਕੇਂਦਰੀ ਹੱਦਾਂ ਦੋ ਅਤੇ ਪੰਜ ਨੈਨੋਗ੍ਰਾਮ ਪ੍ਰਤੀ ਮਿਲੀਲੀਟਰ (ਐਨਜੀ/ਐਮਐਲ) ਮਿੱਥੀਆਂ ਗਈਆਂ ਹਨ ਅਤੇ ਇਸ ਦਾ ਜ਼ਿਆਦਾ ਪੱਧਰ ਅਪਰਾਧਕ ਦੋਸ਼ ਲਾਉਣ ਲਈ ਕਾਫ਼ੀ ਹੁੰਦਾ ਹੈ | ਜਿਨ੍ਹਾਂ ਦੇ ਖ਼ੂਨ ’ਚ 2.5 ਐਨਜੀ/ਐਮਐਲ ਟੀ.ਐਚ.ਸੀ. ਹੁੰਦਾ ਹੈ ਅਤੇ ਬੀ.ਏ.ਸੀ. .05 ਤੋਂ ਜ਼ਿਆਦਾ ਹੁੰਦਾ ਹੈ ਉਹ ਵੀ ਅਪਰਾਧਿਕ ਡਰਾਈਵਿੰਗ ਦੇ ਦੋਸ਼ੀ ਹੁੰਦੇ ਹਨ |

ਪਰ ਉਂਟਾਰੀਓ ਨੇ ਕਮਰਸ਼ੀਅਲ ਡਰਾਈਵਰਾਂ ਅੰਦਰ ਇੱਕ ਹੱਦ ਤਕ ਭੰਗ ਜਾਂ ਸ਼ਰਾਬ ਦੇ ਚਿੰਨ੍ਹਾਂ ਨੂੰ ਲਗਭਗ ਪਾਬੰਦੀਸ਼ੁਦਾ ਕਰ ਦਿੱਤਾ ਹੈ |

ਸ਼ਰਾਬ ਦੀ ਪਛਾਣ ਕਰਨ ਵਾਲੇ ਉਪਕਰਨਾਂ ਨੂੰ .01 ਬੀ.ਏ.ਸੀ. ’ਤੇ ਸੈਲ਼ਟ ਕੀਤਾ ਗਿਆ ਹੈ ਤਾਂ ਕਿ ਖੰਘ ਦੀਆਂ ਦਵਾਈਆਂ ਵਰਗੀਆਂ ਚੀਜ਼ਾਂ ਨੂੰ ਇਸ ਤੋਂ ਬਾਹਰ ਰੱਖਿਆ ਜਾ ਸਕੇ | ਉਨ੍ਹਾਂ ਕਿਹਾ, ”ਮੈਨੂੰ ਸੁਣਨ ’ਚ ਇਹ ਵੀ ਆਇਆ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਉਪਕਰਨਾਂ ਦੀ ਸਮਰਥਾ ਨੂੰ ਵਧਾਇਆ ਗਿਆ ਹੈ, ਇਹ ਹੱਦ .02 ਦੇ ਪੱਧਰ ਤਕ ਹੈ |” ਭੰਗ ਦਾ ਦਵਾਈ ਵਜੋਂ ਪ੍ਰਯੋਗ ਕਰਨ ਵਾਲਿਆਂ ਨੂੰ ਸੂਬੇ ਦੀ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ, ਪਰ ਫਿਰ ਵੀ ਇਹ ਕੇਂਦਰੀ ਹੱਦ ਹੇਠ ਆਉਾਦੇ ਹਨ |

ਬੁਗਿਆ ਨੇ ਉਸ ਸੋਧ ਵੱਲ ਵੀ ਇਸ਼ਾਰਾ ਕੀਤਾ ਜੋ ਕਿ ਆਰ.ਵੀ. ਪ੍ਰਯੋਗਕਰਤਾਵਾਂ ਲਈ ਸੀ ਪਰ ਇਸ ਨੂੰ ਟਰੱਕ ਡਰਾਈਵਰਾਂ ਦੀ ਜਾਂਚ ਲਈ ਵੀ ਵਰਤਿਆ ਜਾ ਸਕਦਾ ਹੈ | ਉਨ੍ਹਾਂ ਕਿਹਾ, ”ਸੌਣ ਦੇ ਸਥਾਨ ਅਤੇ ਖਾਣਾ ਬਣਾਉਣ ਦੀ ਸਹੂਲਤ ਵਾਲੀਆਂ ਗੱਡੀਆਂ ਅਤੇ ਕਿਸ਼ਤੀਆਂ ਜੋ ਕਿ ਪਾਰਕ ਹਨ ਅਤੇ ਐਾਕਰ ਦੇ ਸਹਾਰੇ ਹਨ |”

ਫਿਰ ਵੀ, ਟਰੱਕਾਂ ਨੂੰ ਕੰਮ ਕਰਨ ਦੀ ਥਾਂ ਵਜੋਂ ਵੇਖਣ ਦੀ ਜ਼ਰੂਰਤ ਹੈ, ਜਿੱਥੇ ਭੰਗ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ |

ਉਨ੍ਹਾਂ ਕਿਹਾ ਕਿ ਜੋ ਲੋਕ ਸਬੰਧਤ ਉਤਪਾਦਾਂ ਨੂੰ ਗੱਡੀਆਂ ‘ਚ ਲੈ ਕੇ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਭੰਗ ਕਾਨੂੰਨ ਕਹਿੰਦਾ ਹੈ ਕਿ ਅਜਿਹੀਆਂ ਚੀਜ਼ਾਂ ਨੂੰ ਬੈਗ ‘ਚ ਚੰਗੀ ਤਰ੍ਹਾਂ ਬੰਦ ਕਰ ਕੇ ਲਿਜਾਣਾ ਚਾਹੀਦਾ ਹੈ |

ਇਹ ਸਾਰੀਆਂ ਗੱਲਾਂ ਵਧੀਆ ਰੁਜ਼ਗਾਰ ਦੇ ਮਹੌਲ ਅਤੇ ਸੁਰੱਖਿਆ ਲਈ ਜ਼ਰੂਰੀ ਹਨ |

ਇਨ੍ਹਾਂ ‘ਚੋਂ ਕਈ ਕਾਨੂੰਨ ਵਿਕਸਤ ਕੀਤੇ ਜਾ ਰਹੇ ਹਨ |