ਮਲਰੋਨੀ ਨੇ ਮੁਢਲਾ ਢਾਂਚਾ ਨਿਵੇਸ਼, ਸੁਰੱਖਿਆ ’ਤੇ ਰੌਸ਼ਨੀ ਪਾਈ

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਆਪਣੇ 7 ਅਪ੍ਰੈਲ ਦੇ ਸੰਬੋਧਨ ’ਚ ਪ੍ਰੋਵਿੰਸ਼ੀਅਲ ਮੁਢਲਾ ਢਾਂਚਾ ਨਿਵੇਸ਼ ’ਤੇ ਰੌਸ਼ਨੀ ਪਾਈ ਜੋ ਕਿ ਸੁਰੱਖਿਅਤ, ਉਤਾਪਦਕ ਅਤੇ ਮੁਢਲਾ ਢਾਂਚਾ ਹਿਤੈਸ਼ੀ (ਐਸ.ਪੀ.ਆਈ.ਐਫ਼.) ਵਹੀਕਲ ਰੂਪਰੇਖਾ ਨੂੰ ਸਮਰਪਿਤ ਹੈ ਜਿਸ ਨਾਲ ਹਾਈਵੇਜ਼ ਦੀ ਟੁੱਟ-ਭੱਜ ਨੂੰ ਰੋਕਣ ’ਚ ਮੱਦਦ ਮਿਲਦੀ ਹੈ।

ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਟੋਰਾਂਟੋ ਵਿਖੇ ਵੀਰਵਾਰ ਨੂੰ ਓਂਟਾਰੀਓ ਸੇਫ਼ਟੀ ਲੀਗ ’ਚ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਲੀਓ ਬਾਰੋਸ

ਓਂਟਾਰੀਓ ਸੇਫ਼ਟੀ ਲੀਗ (ਓ.ਐਸ.ਐਲ.) ਦੇ ਦੁਪਹਿਰ ਦੇ ਖਾਣੇ ਦੌਰਾਨ ਬੋਲਦਿਆਂ, ਮੰਤਰੀ ਨੇ ਕਿਹਾ ਕਿ ਸਰਕਾਰ ਨੇ ਅਗਲੇ 10 ਸਾਲਾਂ ’ਚ 83 ਅਰਬ ਡਾਲਰ ਟਰਾਂਜ਼ਿਟ ਅਤੇ ਆਵਾਜਾਈ ਮੁਢਲਾ ਢਾਂਚੇ ਦੇ ਵਿਸਤਾਰ ਲਈ ਵੰਡੇ ਹਨ, ਜਿਨ੍ਹਾਂ ’ਚ ਹਾਈਵੇਜ਼, ਸੜਕਾਂ ਅਤੇ ਬਿ੍ਰਜ ਵੀ ਸ਼ਾਮਲ ਹਨ।

ਮਲਰੋਨੀ ਨੇ ਕਿਹਾ, ‘‘ਹੈਵੀ ਵਹੀਕਲ ਓਂਟਾਰੀਓ ਦੇ ਸੜਕ ਨੈੱਟਵਰਕ ’ਤੇ ਦਬਾਅ ਪਾਉਂਦੇ ਹਨ, ਵਿਸ਼ੇਸ਼ ਕਰ ਕੇ ਮਿਊਂਸੀਪਲ ਰੋਡਵੇਜ਼ ’ਤੇ, ਜਿਸ ਨਾਲ ਮੁਢਲੇ ਢਾਂਚੇ ਦੀ ਟੁੱਟ-ਭੱਜ ਹੁੰਦੀ ਹੈ ਅਤੇ ਸੜਕ ਸੁਰੱਖਿਆ ਨਾਲ ਸਮਝੌਤਾ ਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਇਸ ਨਾਲ ਸੰਬੰਧਤ ਕਾਨੂੰਨਾਂ ਨੂੰ ਲਾਗੂ ਕਰਨ ਲਈ ਮਜ਼ਬੂਤੀ ਨਾਲ ਟਿਕੀ ਹੋਈ ਹੈ।

ਪ੍ਰੋਵਿੰਸ਼ੀਅਲ ਸਰਕਾਰ ਵੱਲੋਂ 22 ਅਪ੍ਰੈਲ ਤੋਂ ਲੈ ਕੇ ਦੱਖਣੀ ਓਂਟਾਰੀਓ ਹਾਈਵੇਜ਼ ਦੇ ਛੇ ਭਾਗਾਂ ’ਤੇ ਰਫ਼ਤਾਰ ਦੀ ਹੱਦ 110 ਕਿੱਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ – ਅਤੇ ਉੱਤਰੀ ਓਂਟਾਰੀਓ ਹਾਈਵੇਜ਼ ਦੇ ਦੋ ਭਾਗਾਂ ’ਤੇ ਅਜ਼ਮਾਇਜ਼ ਵਜੋਂ ਰਫ਼ਤਾਰ ਵਧਾਏ ਜਾਣ – ਤੋਂ ਬਾਅਦ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਤਬਦੀਲੀਆਂ ’ਚ ਸੁਰੱਖਿਆ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ, ‘‘ਅਜਿਹੀਆਂ ਪਹਿਲਾਂ ’ਚ ਸੁਰੱਖਿਆ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਹਰ ਭਾਗ ਨੂੰ ਕਈ ਕਾਰਕਾਂ ਦੇ ਆਧਾਰ ’ਤੇ ਧਿਆਨ ਨਾਲ ਚੁਣਿਆ ਗਿਆ ਹੈ ਜਿਸ ’ਚ ਤੇਜ਼ ਰਫ਼ਤਾਰ ਸਹਾਰ ਸਕਣ ਦੀ ਸਮਰੱਥਾ ਸ਼ਾਮਲ ਹੈ।’’

ਹਾਈਵੇ ਲਾਂਘਿਆਂ ’ਤੇ ਤਸਕਰੀ ਦਾ ਸ਼ਿਕਾਰ ਪੀੜਤਾਂ ਦੀ ਸੁਰੱਖਿਆ ਲਈ ਵੀ ਵਚਨਬੱਧਤਾ ਪ੍ਰਗਟਾਈ ਗਈ।

ਮੰਤਰੀ ਨੇ ਕਿਹਾ ਕਿ ਇਸ ਜੁਰਮ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਸਰਕਾਰ ਇੱਕ ਮਨੁੱਖੀ ਤਸਕਰੀ ਹੌਟਲਾਈਨ ਦਾ ਪ੍ਰਚਾਰ ਕਰਨ ਲਈ ਟਰੱਕਿੰਗ ਉਦਯੋਗ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਰੋਕਣ ਲਈ ਅਗਲੇ ਤਿੰਨ ਸਾਲਾਂ ’ਚ 300 ਮਿਲੀਅਨ ਡਾਲਰ ਖ਼ਰਚ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਗਈ ਹੈ।

ਪ੍ਰੋਵਿੰਸ ਅੰਦਰ ਆਰਾਮ ਘਰ ਮੁਢਲਾ ਢਾਂਚਾ ਵੀ ਸਮਰੱਥਾ ਅਨੁਸਾਰ ਬਿਹਤਰ ਕੀਤਾ ਜਾ ਰਿਹਾ ਹੈ, ਲਾਈਟਾਂ ਅਤੇ ਸੁਰੱਖਿਆ ਕੈਮਰੇ ਲਾਉਣ ਨਾਲ ਅਤੇ ਸੂਚਨਾ ਮੁਹੱਇਆ ਕਰਵਾਉਣ ਨਾਲ ਲੋਕਾਂ ਨੂੰ ਮਨੁੱਖੀ ਤਸਕਰੀ ਦੇ ਸੰਕੇਤ ਸਮਝਣ ’ਚ ਮੱਦਦ ਕਰਦਾ ਹੈ।