ਮੈਕ ਐਮਡਰਾਈਵ ਹੁਣ ਖੱਬੀ ਅਤੇ ਸੱਜੀ ਦੋਹਰੀ ਪੀ.ਟੀ.ਓ. ਨਾਲ ਮਿਲੇਗਾ

ਹਾਈਵੇ ਅਤੇ ਵੋਕੇਸ਼ਨਲ ਗ੍ਰਾਹਕਾਂ ਲਈ ਮੈਕ ਟਰੱਕਸ ਦਾ ਐਮਡਰਾਈਵ ਆਟੋਮੇਟਡ ਮੈਨੂਅਲ ਟਰਾਂਸਮਿਸ਼ਨ (ਏ.ਐਮ.ਟੀ.) ਹੁਣ ਖੱਬੇ ਅਤੇ ਸੱਜੇ ਦੋਹਰੀ ਪਾਵਰ ਟੇਕਆਫ਼ (ਪੀ.ਟੀ.ਓ.) ਵਿਕਲਪ ਦੀ ਵਿਸ਼ੇਸ਼ਤਾ ਨਾਲ ਮਿਲੇਗਾ।

(ਤਸਵੀਰ: ਮੈਕ ਟਰੱਕਸ)

ਓ.ਈ.ਐਮ. ਨੇ ਕਿਹਾ ਕਿ ਮੈਕ ਦੇ ਗ੍ਰੇਨਾਈਟ, ਐਂਥਮ ਅਤੇ ਪਿੱਨੈਕਲ ਮਾਡਲਾਂ ’ਚ 12-, 13-, 14-ਸਪੀਡ ਐਮਡਰਾਈਵ ’ਚ ਮੌਜੂਦ, ਨਵਾਂ ਬਦਲ ਫ਼ਰੇਮ- ਅਤੇ ਬਾਡੀ ’ਤੇ ਲੱਗੇ ਉਪਕਰਨਾਂ ਲਈ ਵੱਧ ਸਾਫ਼ ਰਾਊਟਿੰਗ ਪੇਸ਼ ਕਰਦਾ ਹੈ। ਇਸ ਨਾਲ ਡਰਾਈਵਰ ਗੱਡੀ ਦੇ ਦੋਵੇਂ ਪਾਸੇ ਹਾਈਡਰੋਲਿਕ ਪੰਪ ਉਪਕਰਨ ਚਲਾ ਸਕਣਗੇ।

ਦੋਹਰਾ ਪੀ.ਟੀ.ਓ. ਡੀ.ਆਈ.ਐਨ.-ਮਾਊਂਟਡ ਜਾਂ ਐਸ.ਏ.ਈ. ਫ਼ਲੈਂਜ ਕੁਨੈਕਸ਼ਨਾਂ ਨਾਲ ਕਲੱਚ ਵਾਲੇ ਅਡੈਪਟਰਾਂ ਨਾਲ ਮੁਹੱਈਆ ਹੋਵੇਗਾ। ਦੋਵੇਂ ਦੋਹਰੇ ਪੀ.ਟੀ.ਓ. ਪੋਰਟ ਘੜੀ ਦੀ ਦਿਸ਼ਾ ਤੋਂ ਉਲਟੇ ਪਾਸੇ ਵੀ ਘੁੰਮਦੇ ਹਨ, ਜਦਕਿ ਅਡੈਪਟਰਾਂ ਨੂੰ ਆਪਸ ’ਚ ਬਦਲਿਆ ਜਾ ਸਕਦਾ ਹੈ ਅਤੇ ਫ਼ੀਲਡ ’ਚ ਐਡਜਸਟ ਕੀਤਾ ਜਾ ਸਕਦਾ ਹੈ।

ਸੰਬੰਧਤ ਡੈਸ਼ ਸਵਿੱਚ ਆਜ਼ਾਦ ਤੌਰ ’ਤੇ ਹਵਾਈ ਸੋਲੀਨੋਇਡ ਰਾਹੀਂ ਕੰਮ ਕਰਦਾ ਹੈ, ਇਸ ਲਈ ਦੋਵੇਂ ਪੀ.ਟੀ.ਓ. ਨੂੰ ਚਾਲੂ ਰਹਿਣ ਦੀ ਜ਼ਰੂਰਤ ਨਹੀਂ ਪੈਂਦੀ, ਜੇਕਰ ਸਿਰਫ਼ ਇੱਕ ਦੀ ਹੀ ਜ਼ਰੂਰਤ ਹੋਵੇ।

ਪੀ.ਟੀ.ਓ. ਦੋ ਡਾਇਰੈਕਟ-ਮਾਊਂਟ ਫ਼ੈਕਟਰੀ-ਇੰਸਟਾਲਡ ਹਾਈਡ੍ਰੋਲਿਕ ਪੰਪਾਂ ਨਾਲ ਆਉਂਦਾ ਹੈ ਜਾਂ ਇਸ ਨੂੰ ਰੈਟਰੋਫ਼ਿੱਟ ਬਦਲਾਂ ਨਾਲ ਲਗਾਇਆ ਜਾ ਸਕਦਾ ਹੈ।