ਮੈਕ ਐਮ.ਡੀ. ਸੀਰੀਜ਼ ਹੁਣ ਪ੍ਰਦਾਨ ਕਰਦੀ ਹੈ ਐਲੀਸਨ 3000 ਆਰ.ਡੀ.ਐਸ. ਟਰਾਂਸਮਿਸ਼ਨ

ਮੈਕ ਟਰੱਕਸ ਨੇ ਬਦਲਵੀਂ ਐਲੀਸਨ 3000 ਆਰ.ਡੀ.ਐਸ. ਸੀਰੀਜ਼ ਟਰਾਂਸਮਿਸ਼ਨ ਨਾਲ ਮੀਡੀਅਮ-ਡਿਊਟੀ ਗ੍ਰਾਹਕਾਂ ਲਈ ਆਪਣੀ ਵੋਕੇਸ਼ਨਲ ਪੇਸ਼ਕਸ਼ ਦਾ ਵਿਸਤਾਰ ਕੀਤਾ ਹੈ। ਇਹ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਸਾਬਤ ਹੋਵੇਗਾ ਜਿਨ੍ਹਾਂ ਨੂੰ 4&2 ਰਿਫ਼ਿਊਜ਼, ਟੈਂਕ ਅਤੇ ਡੰਪ ਐਪਲੀਕੇਸ਼ਨ ਸਮੇਤ ਜ਼ਿਆਦਾ ਪੇਲੋਡ ਜਾਂ ਲਾਇਵ-ਪਾਵਰ ਪੀ.ਟੀ.ਓ. ਦਾ ਪ੍ਰਯੋਗ ਕਰਨ ਦੀ ਜ਼ਰੂਰਤ ਹੁੰਦੀ ਹੈ।

ਉਦਾਹਰਣ ਲਈ, ਲਾਇਵ-ਪਾਵਰ ਪੀ.ਟੀ.ਓ. ਟਰੱਕਾਂ ਦੇ ਚੱਲਣ ਨਾਲ ਹੀ ਪੀ.ਟੀ.ਓ. ਦਾ ਪ੍ਰਯੋਗ ਕਰਨ ਦੀ ਇਜਾਜ਼ਤ ਦੇਵੇਗਾ।

ਐਲੀਸਨ 3000 ਆਰ.ਡੀ.ਐਸ. ਨਾਲ ਲੈਸ ਹੋਣ ’ਤੇ ਟਰੱਕ ’ਚ 33,000 ਪਾਊਂਡ ਦੀ ਕੁੱਲ ਵਜ਼ਨ ਰੇਟਿੰਗ ਦਿਸੇਗੀ। ਅਤੇ ਉਪਲਬਧ ਕੁੱਲ ਸੰਯੋਜਨ ਵਜ਼ਨ ਰੇਟਿੰਗ, 50 ਫ਼ੀਸਦੀ ਤੱਕ ਦੇ ਵਾਧੇ ਨਾਲ, 45,000 ਪਾਊਂਡ ਤੱਕ ਪਹੁੰਚਣ ’ਤੇ ਇੱਕ ਐਮ.ਡੀ. ਸੀਰੀਜ਼ ਡੰਪ ਟਰੱਕ ਛੋਟੇ ਉਤਖਨਕਾਂ ਨਾਲ ਭਰੇ ਯੂਟੀਲਿਟੀ ਟਰੇਲਰਾਂ ਨੂੰ ਖਿੱਚਣ ’ਚ ਸਮਰੱਥ ਹੈ।

ਟਰਾਂਸਮਿਸ਼ਨ ਪਹਿਲਾਂ ਤੋਂ ਮੁਹੱਈਆ ਐਲੀਸਨ 2500 ਆਰ.ਡੀ.ਐਸ. ’ਚ ਵਾਧਾ ਕਰਦਾ ਹੈ।

ਮੈਕ ਨੇ ਪਿੱਛੇ ਜਿਹੇ ਹੀ ਮੀਡੀਅਮ-ਡਿਊਟੀ ਬਾਜ਼ਾਰ ’ਚ ਮੁੜ ਤੋਂ ਕਦਮ ਰੱਖਿਆ, ਅਤੇ ਪਹਿਲੀਆਂ ਐਮ.ਡੀ. ਸੀਰੀਜ਼ ਇਕਾਈਆਂ ਕੋਵਿਡ-19 ਨਾਲ ਸੰਬੰਧਤ ਦੇਰੀ ਤੋਂ ਬਾਅਦ ਵਰਜੀਨੀਆ ਅਸੈਂਬਲੀ ਲਾਈਨ ’ਚੋਂ ਸਤੰਬਰ 2020 ’ਚ ਬਾਹਰ ਨਿਕਲੀਆਂ ਸਨ, ਪਰ ਓ.ਈ.ਐਮ. ਨੇ ਕੁਲ ਮਿਲਾ ਕੇ 5,000 ਟਰੱਕਾਂ ਦਾ ਉਤਪਾਦਨ ਕੀਤਾ। ਪਿਛਲੇ ਸਾਲ ਇਹ ਜਨਵਰੀ ’ਚ ਸਿਰਫ਼ 50 ਟਰੱਕਾਂ ਤੋਂ ਵੱਧ ਕੇ ਦਸੰਬਰ ’ਚ 9 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਤੱਕ ਪਹੁੰਚ ਗਿਆ – ਜਿਸ ਨਾਲ ਸਾਲ ਦੇ ਅੰਤ ਤੱਕ ਕੁਲ ਬਾਜ਼ਾਰ ਹਿੱਸੇਦਾਰੀ ’ਚ 3.7 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ।