ਯੂਕਰੇਨ ’ਚ ਜੰਗ ਨਾਲ ਟਰੱਕਿੰਗ ਹਾਲਾਤ ਖ਼ਤਰੇ ’ਚ : ਐਫ਼.ਟੀ.ਆਰ.

ਐਫ਼.ਟੀ.ਆਰ. ਦੇ ਟਰੱਕਿੰਗ ਹਾਲਾਤ ਸੂਚਕ (ਟੀ.ਸੀ.ਆਈ.) ਅਨੁਸਾਰ ਯੂਕਰੇਨ ’ਚ ਚਲ ਰਹੀ ਜੰਗ ਟਰੱਕਿੰਗ ਹਾਲਾਤ ’ਤੇ ਬੁਰਾ ਅਸਰ ਪਾ ਰਹੀ ਹੈ।

ਜੰਗ ਲੱਗਣ ਤੋਂ ਪਹਿਲਾਂ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਕਰਕੇ ਇਹ ਸੂਚਕ ਅੰਕ ਜਨਵਰੀ ’ਚ 14.45 ਤੋਂ ਡਿੱਗ ਕੇ 11.45 ਹੋ ਗਿਆ। ਐਫ਼.ਟੀ.ਆਰ. ਨੇ ਕਿਹਾ ਕਿ ਵੱਧ ਫ਼ਰੇਟ ਫ਼ਿਊਲ ਦੀਆਂ ਵਧਦੀਆਂ ਕੀਮਤਾਂ ਦੇ ਅਸਰ ਤੋਂ ਬਚ ਸਕਦੇ ਹਨ ਪਰ ਮਾਤਰਾ ਹੇਠਾਂ ਆ ਗਈ ਹੈ। ਅਤੇ ਫ਼ਿਊਲ ਦੀਆਂ ਕੀਮਤਾਂ ’ਚ ਰਿਕਾਰਡ ਵਾਧੇ ਨਾਲ ਕੈਰੀਅਰਾਂ ’ਤੇ ਆਉਣ ਵਾਲੇ ਸਮੇਂ ’ਚ ਬੁਰਾ ਅਸਰ ਪਵੇਗਾ।

ਇਸ ਨੇ ਕਿਹਾ ਕਿ ਟੀ.ਸੀ.ਆਈ. ਸਾਕਾਰਾਤਮਕ ਹੈ ਪਰ ਮੰਦੀ ਦਾ ਖ਼ਤਰਾ ‘ਬਹੁਤ ਵੱਧ’ ਗਿਆ ਹੈ।

ਐਫ਼.ਟੀ.ਆਰ. ਦੇ ਵਾਇਸ-ਪ੍ਰੈਜ਼ੀਡੈਂਟ – ਟਰੱਕਿੰਗ ਏਵਰੀ ਵਾਇਜ਼ ਨੇ ਕਿਹਾ, ‘‘ਯੂਕਰੇਨ ’ਚ ਜੰਗ ਨੇ ਟਰੱਕਿੰਗ ਫ਼ਰੇਟ ਦੀਆਂ ਗਤੀਵਿਧੀਆਂ ’ਚ ਅਨਿਸ਼ਚਿਤਤਾ ਲਿਆਂਦੀ ਹੈ। ਕੈਰੀਅਰਜ਼ ਲਈ ਫ਼ਿਊਲ ਦੀਆਂ ਕੀਮਤਾਂ ਤਾਂ ਬਹੁਤ ਜ਼ਿਆਦਾ ਹੋਣ ਹੀ ਵਾਲੀਆਂ ਹਨ, ਪਰ ਸਾਨੂੰ ਇਹ ਨਹੀਂ ਪਤਾ ਕਿ ਪਹਿਲਾਂ ਹੀ ਮਹਿੰਗਾਈ ਦੇ ਜ਼ਿਆਦਾ ਹੋਣ ’ਤੇ ਗੈਸੋਲੀਨ ਦੀਆਂ ਬਹੁਤ ਜ਼ਿਆਦਾ ਕੀਮਤਾਂ ਅਤੇ ਸ਼ੇਅਰ ਬਾਜ਼ਾਰ ’ਚ ਵੱਡੇ ਉਤਰਾਅ-ਚੜਾਅ ਨਾਲ ਗ੍ਰਾਹਕਾਂ ਦਾ ਖ਼ਰਚ ਘਟੇਗਾ ਜਾਂ ਨਹੀਂ।’’

‘‘ਇੱਕ ਹੋਰ ਮਹੱਤਵਪੂਰਨ ਕਾਰਕ ਛੋਟੀਆਂ ਟਰੱਕਿੰਗ ਫ਼ਰਮਾਂ ਦਾ ਭਵਿੱਖ ਹੈ- ਵਿਸ਼ੇਸ਼ ਕਰ ਕੇ 2020 ਦੇ ਅੱਧ ਤੋਂ ਲੈ ਕੇ ਹੋਂਦ ’ਚ ਆਏ ਹਜ਼ਾਰਾਂ ਫ਼ੋਰ-ਹਾਇਅਰ ਕੈਰੀਅਰਜ਼ ਦਾ ਡੀਜ਼ਲ ਦੀਆਂ ਕੀਮਤਾਂ ’ਚ ਏਨੇ ਪਹਿਲਾਂ ਕਦੇ ਨਾ ਵੇਖੇ ਗਏ ਉਛਾਲ ਤੋਂ ਬਾਅਦ। ਬਹੁਤ ਸਾਰੇ ਅਦਾਰਿਆਂ ਨੂੰ ਨੁਕਸਾਨ ਪਹੁੰਚੇਗਾ, ਪਰ ਕੀ ਨਤੀਜਾ ਕੈਰੀਅਰਸ ਲਈ ਅੱਜ ਦੀਆਂ ਦਰਾਂ ਨੂੰ ਮਜ਼ਬੂਤ ਜਾਂ ਕਮਜ਼ੋਰ ਕਰੇਗਾ? ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੀ ਫ਼ੇਲ੍ਹ ਹੋ ਰਹੇ ਕੈਰੀਅਰਾਂ ਦੇ ਡਰਾਈਵਰ ਉਦਯੋਗ ਛੱਡ ਜਾਂਦੇ ਹਨ ਜਾਂ ਵੱਡੇ ਕੈਰੀਅਰਾਂ ਕੋਲ ਨੌਕਰੀ ਕਰਦੇ ਹਨ। ਅਸੀਂ ਆਮ ਤੌਰ ’ਤੇ ਬਾਅਦ ਵਾਲੀ ਗੱਲ ਨੂੰ ਹੀ ਮੰਨਾਂਗੇ, ਜੋ ਕਿ ਦਰ ’ਤੇ ਦਬਾਅ ਕੁੱਝ ਘੱਟ ਕਰ ਸਕਦੀ ਹੈ, ਪਰ ਲੇਬਰ ਮਾਰਕੀਟ ਵੀ ਮਹਾਂਮਾਰੀ ਦੌਰਾਨ ਬਹੁਤ ਬਦਲ ਗਈ ਹੈ, ਜਿਸ ਨਾਲ ਇਹ ਯਕੀਨੀ ਤੌਰ ’ਤੇ ਦਾਅ ਲਾਉਣ ਵਾਲੀ ਗੱਲ ਹੋਵੇਗੀ।’’