ਰੁਜ਼ਗਾਰਦਾਤਾਵਾਂ ‘ਤੇ ਕੀਤੇ ਸਰਵੇ ਨੇ ਕੋਵਿਡ-19 ਦੇ ਪਏ ਅਸਰ ‘ਤੇ ਪਾਇਆ ਚਾਨਣਾ

ਟਰੱਕਿੰਗ ਐਚ.ਆਰ. ਕੈਨੇਡਾ 17 ਜੂਨ ਨੂੰ ਲੇਬਰ ਮਾਰਕੀਟ ਬਾਰੇ ਇੱਕ ਅਪਡੇਟ ਜਾਰੀ ਕਰੇਗਾ ਜਿਸ ‘ਚ ਇਸ ਦੇ ਰੁਜ਼ਗਾਰਦਾਤਾਵਾਂ ਬਾਰੇ ਪਿਛਲੇ ਜਿਹੇ ਕੀਤੇ ਸਰਵੇਖਣ ਨੂੰ ਸਾਂਝਾ ਕੀਤਾ ਜਾਵੇਗਾ।

ਬਿਆਨ ‘ਚ ਇਸ ਗੱਲ ‘ਤੇ ਚਾਨਣਾ ਪਾਇਆ ਜਾਵੇਗਾ ਕਿ ਕੋਵਿਡ-19 ਨੇ ਕਿਸ ਤਰ੍ਹਾਂ ਰੁਜ਼ਗਾਰ ‘ਤੇ ਅਸਰ ਪਾਇਆ ਹੈ, ਮਹਾਂਮਾਰੀ ਦੇ ਨਤੀਜੇ ਵੱਜੋਂ ਮਨੁੱਖੀ ਸਰੋਤ ਬਾਰੇ ਕਿਹੜੇ ਕਦਮ ਚੁੱਕੇ ਗਏ ਹਨ ਅਤੇ ਇਸ ਨਾਲ ਕਿਸ ਤਰ੍ਹਾਂ ਆਉਣ ਵਾਲੇ ਮਹੀਨਿਆਂ ‘ਚ ਪ੍ਰਮੁੱਖ ਮਨੁੱਖੀ ਸਰੋਤ ਗਤੀਵਿਧੀਆਂ ਪ੍ਰਭਾਵਤ ਹੋਣਗੀਆਂ।

ਟਰੱਕਿੰਗ ਐਚ.ਆਰ. ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ”ਟਰੱਕਿੰਗ ਐਚ.ਆਰ. ਕੈਨੇਡਾ ਕੋਵਿਡ-19 ਸੰਕਟ ਨਾਲ ਨਜਿੱਠ ਰਹੇ ਟਰੱਕਿੰਗ ਅਤੇ ਲੋਜਿਸਟਿਕਸ ਰੁਜ਼ਗਾਰਦਾਤਾਵਾਂ ਦੀ ਮੱਦਦ ਕਰਨ ਲਈ ਵਚਨਬੱਧ ਹੈ।”

”ਅਸੀਂ ਇਹ ਯਕੀਨੀ ਕਰਨ ਲਈ ਵੀ ਵਚਨਬੱਧ ਹਾਂ ਕਿ ਸਾਡੀ ਪਹੁੰਚ ਅਤੇ ਕਾਰਵਾਈਆਂ ਸਬੂਤਾਂ ‘ਤੇ ਅਧਾਰਤ ਹਨ। ਇਸ ਸਰਵੇਖਣ ਦੇ ਨਤੀਜੇ ਵੀ ਇਹੀ ਸਾਬਤ ਕਰਦੇ ਹਨ ਜੋ ਕਿ ਕਾਨਫ਼ਰੰਸ ਬੋਰਡ ਆਫ਼ ਕੈਨੇਡਾ ਦੇ ਪ੍ਰਮੁੱਖ ਅਰਥਸ਼ਾਸਤਰੀਆਂ ਵੱਲੋਂ ਪੜਤਾਲੇ ਗਏ ਹਨ।”

ਇਸ ਅਪਡੇਟ ਨੂੰ ਟਰੱਕਿੰਗ ਐਚ.ਆਰ. ਦੇ ਨੀਤੀ ਅਤੇ ਪ੍ਰੋਗਰਾਮਾਂ ਬਾਰੇ ਡਾਇਰੈਕਟਰ ਕਰੇਗ ਫ਼ਾਸੇਟ ਪੇਸ਼ ਕਰਨਗੇ।