ਰੈਂਡ ਮੈਕਨੈਲੀ ਨੇ ਆਪਣਾ ਨੇਵੀਗੇਸ਼ਨ ਸਾਫ਼ਟਵੇਅਰ ਅਪਡੇਟ ਕੀਤਾ

ਰੈਂਡ ਮੈਕਨੈਲੀ ਦਾ ਕਹਿਣਾ ਹੈ ਕਿ ਇਸ ਨੇ ਆਪਣੇ ਰੈਂਡ ਨੇਵੀਗੇਸ਼ਨ ਸਾਫ਼ਟਵੇਅਰ ਲਈ ‘ਵੱਡੀ’ ਓਵਰ-ਦ-ਏਅਰ ਅਪਡੇਟ ਮੁਹੱਈਆ ਕਰਵਾਈ ਹੈ।

ਕੰਪਨੀ ਨੇ ਕਿਹਾ ਕਿ ਕੀਤੇ ਗਏ ਸੁਧਾਰਾਂ ’ਚ ਇੱਕ ਨਵੀਂ ਪੂਰੇ ਨਕਸ਼ੇ ਦੀ ਅਪਡੇਟ ਅਤੇ ਰੂਟਿੰਗ ਸਾਫ਼ਟਵੇਅਰ ਤੇ ਇੰਟਰਫ਼ੇਸ ’ਚ ਕਈ ਬਿਹਤਰੀਆਂ ਸ਼ਾਮਲ ਹਨ। ਇਹ ਅਪਡੇਟ ਸਾਰੇ ਨਵੀਨਤਮ ਮਾਡਲ ਰੈਂਡ ਮੈਕਨੈਲੀ ਟੀ.ਐਨ.ਡੀ. ਅਤੇ ਓਵਰਡਰਾਇਵ ਟੈਬਲੈੱਟਸ ਲਈ ਮੌਜੂਦ ਹਨ।

ਬਿਹਤਰੀਆਂ ’ਚ ਕੰਪਨੀ ਦੇ ਆਪਰੇਟਿੰਗ ਸਿਸਟਮ ’ਚ ਸੁਧਾਰ, ਨਵੀਂ ਸਮੱਗਰੀ ਅਤੇ ਇੰਟਰਫ਼ੇਸ ਤੇ ਬਿਹਤਰ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਲੋਕੇਸ਼ਨ ਅਤੇ ਰਾਊਟਿੰਗ ਜ਼ਿਆਦਾ ਸਟੀਕ ਹੋਏ ਹਨ।

ਹਾਈਵੇ ਅਤੇ ਸੜਕਾਂ, ਯਾਤਰਾ ਕੇਂਦਰ ਅਤੇ ਟਰੱਕ ਸਰਵੀਸਿਜ਼ ਅਤੇ ਟਰੱਕ ਵਿਸ਼ੇਸ਼ ਆਕਰਸ਼ਣ ਬਿੰਦੂਆਂ ਨੂੰ ਅਪਡੇਟ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਹੁਣ ਮੁਕਾਬਲੇਬਾਜ਼ ਉਤਪਾਦਾਂ ਤੋਂ 33% ਵੱਧ ਟਰੱਕ-ਵਿਸ਼ੇਸ਼ ਸੜਕ ਅੰਕੜੇ ਪੇਸ਼ ਕਰਦੀ ਹੈ।

ਹੋਰਨਾਂ ਸੁਧਾਰਾਂ ’ਚ ਸ਼ਾਮਲ ਹੈ ਵੱਡੇ ਅਤੇ ਗੂੜ੍ਹੇ ਅੱਖਰ, ਰੁਚੀ ਦੀਆਂ ਚੀਜ਼ਾਂ ਦੀ ਜ਼ਿਆਦਾ ਦ੍ਰਿਸ਼ਟਤਾ, ਅਤੇ ਦੋਹਰੇ ਬੈਕ ਐਰੋਜ਼, ਨਾਲ ਹੀ ਵਾਧੂ ਅੰਦਾਜ਼ਨ ਪਹੁੰਚਣ ਦਾ ਸਮਾਂ। (ਤਸਵੀਰ: ਰੈਂਡ ਮੈਕਨੈਲੀ)