ਰੈਂਡ ਮੈਕਨੈਲੀ ਨੇ ਜੀ.ਪੀ.ਐਸ. ਇਕਾਈਆਂ ਨੂੰ ਕੀਤਾ ਅਪਡੇਟ

ਰੈਂਡ ਮੈਕਨੈਲੀ ਨੇ ਆਪਣੇ ਟੀ.ਐਨ.ਡੀ. 750 ਅਤੇ ਟੀ.ਐਨ.ਡੀ. 550 ਟਰੱਕ ਜੀ.ਪੀ.ਐਸ. ਉਪਕਰਨਾਂ ਨੂੰ ਅਪਡੇਟ ਕੀਤਾ ਹੈ, ਜਿਨ੍ਹਾਂ ‘ਚੋਂ ਹਰੇਕ ‘ਚ ਸਫ਼ਰ ਦੌਰਾਨ ਰਸਤੇ ਦੀ ਜਾਣਕਾਰੀ ਦੇਣ ਵਾਲਾ ਨਵਾਂ ਰੈਂਡ ਨੇਵੀਗੇਸ਼ਨ 2.0 ਸਾਫ਼ਟਵੇਅਰ ਵੀ ਸ਼ਾਮਲ ਹੈ।

ਨਵੀਂ ਅਪਡੇਟ ‘ਚ ਸਾਫ਼ਟਵੇਅਰ ਨੂੰ ਨਵਾਂ ਇੰਟਰਫ਼ੇਸ ਮਿਲਿਆ ਹੈ, ਤਿੰਨ-ਆਯਾਮੀ (3ਡੀ) ਸ਼ਹਿਰ ਅਤੇ ਲੈਂਡਮਾਰਕ ਦੇ ਨਾਲ ਟਰੈਫ਼ਿਕ ਤੋਂ ਬਚਣ ਲਈ ਜ਼ਿਆਦਾ ਸਟੀਕ ਟਰੱਕ ਰਾਊਟਿੰਗ ਬਦਲ ਵੀ ਮੌਜੂਦ ਹਨ। ਡਰਾਈਵਰ ਇਨ੍ਹਾਂ ਦਾ ਪ੍ਰਯੋਗ ਆਪਣੀ ਮਰਜ਼ੀ ਅਨੁਸਾਰ ਰਸਤੇ ਦੀ ਚੋਣ ਲਈ ਵੀ ਕਰ ਸਕਦੇ ਹਨ।

ਟੀ.ਐਨ.ਡੀ. 750 ‘ਚ ਹਾਈ-ਡੈਫ਼ੀਨੇਸ਼ਨ ਸੱਤ ਇੰਚ ਦੀ ਸਕ੍ਰੀਨ ਲੱਗੀ ਹੋਈ ਹੈ, ਜਦਕਿ ਟੀ.ਐਨ.ਡੀ. 550 ‘ਚ ਪੰਜ-ਇੰਚ ਦੀ ਸਕ੍ਰੀਨ ਹੈ। ਇਹ ਟਰੱਕ ਜੀ.ਪੀ.ਐਸ. ਉਪਕਰਨਾਂ ਦੀ ਛੇਵੀਂ ਪੀੜ੍ਹੀ ਦੇ ਉਪਕਰਨਾਂ ਦੀ ਪ੍ਰਤੀਨਿਧਗੀ ਕਰਦੇ ਹਨ।

ਬਾਹਰੀ ਅਪਗਰੇਡ ‘ਚ ਇਕਾਈ ਨੂੰ ਇੱਕ ਥਾਂ ‘ਤੇ ਟਿਕਾਈ ਰੱਖਣ ਲਈ ਜ਼ਿਆਦਾ ਮਜ਼ਬੂਤ ਚੁੰਬਕੀ ਮਾਊਂਟ ਸ਼ਾਮਲ ਹਨ ਅਤੇ ਨਵੇਂ ਪ੍ਰੋਸੈਸਰ ਰਸਤਿਆਂ ਨੂੰ ਛੇਤੀ ਪ੍ਰਦਰਸ਼ਿਤ ਕਰਦੇ ਹਨ ਤੇ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੇ ਹਨ। ਡੈਟਾ ‘ਚ ਟਰੈਫ਼ਿਕ ਦੀ ਤਾਜ਼ਾ ਜਾਣਕਾਰੀ, ਮੌਜੂਦਾ ਫ਼ਿਊਲ ਕੀਮਤਾਂ, ਮੌਸਮ ਦੀ ਜਾਣਕਾਰੀ ਅਤੇ ਰੁਚੀ ਦੇ ਹੋਰ ਨੁਕਤੇ ਸ਼ਾਮਲ ਹਨ।