ਰੋਡ ਟੂਡੇ-ਟਰੱਕ ਨਿਊਜ਼ ਜੌਬ ਐਕਸਪੋ ’ਚ ਸੈਂਕੜਿਆਂ ਨੇ ਸ਼ਿਰਕਤ ਕੀਤੀ

19 ਨਵੰਬਰ ਨੂੰ ਹੋਏ ਰੋਡ ਟੂਡੇ-ਟਰੱਕ ਨਿਊਜ਼ ਜੌਬਸ ਐਕਸਪੋ ’ਚ ਸੈਂਕੜੇ ਨੌਕਰੀਆਂ ਦੇ ਚਾਹਵਾਨਾਂ ਨੇ ਸ਼ਿਰਕਤ ਕੀਤੀ।

ਇਸ ’ਚ ਲਗਭਗ 50 ਪ੍ਰਦਰਸ਼ਨਕਰਤਾ ਸ਼ਾਮਲ ਹੋਏ, ਜੋ ਕਿ ਟਰੱਕਿੰਗ ਉਦਯੋਗ ’ਚ ਕਈ ਪ੍ਰਕਾਰ ਦੀਆਂ ਨੌਕਰੀਆਂ ’ਤੇ ਭਰਤੀਆਂ ਕਰ ਰਹੇ ਸਨ।

ਈਵੈਂਟ ਨੂੰ ਮੈਕਰੋ ਟਰੱਕ ਸੇਲਜ਼ ਅਤੇ ਟੈਕਸੀਜ਼ ਟਰੱਕ ਐਗਜ਼ਾਸਟ ਨੇ ਸਪਾਂਸਰ ਕੀਤਾ ਸੀ।

(ਤਸਵੀਰ: ਮਨਨ ਗੁਪਤਾ)

ਨਿਊਕਾਮ ਸਾਊਥ ਏਸ਼ੀਅਨ ਮੀਡੀਆ ਦੇ ਜਨਰਲ ਮੈਨੇਜਰ ਮਨਨ ਗੁਪਤਾ ਨੇ ਕਿਹਾ, ‘‘ਮਹਾਂਮਾਰੀ ਕਰਕੇ ਰੁਕਾਵਟ ਪੈਣ ਤੋਂ ਬਾਅਦ ‘ਜੌਬ ਐਕਸਪੋ’ ਨੂੰ ਵਾਪਸ ਲਿਆ ਕੇ ਨਿਊਕਾਮ ਸਾਊਥ ਏਸ਼ੀਅਨ ਮੀਡੀਆ ਕੰਪਨੀ ਨੂੰ ਪ੍ਰਸੰਨਤਾ ਹੈ। ਅਸੀਂ ਪਿਛਲੇ ਹਫ਼ਤੇ ਦੀ ਸਫ਼ਲਤਾ ’ਚ ਯੋਗਦਾਨ ਦੇਣ ਲਈ ਸਾਰੇ ਪ੍ਰਦਰਸ਼ਨਕਰਤਾਵਾਂ ਅਤੇ ਹਾਜ਼ਰੀਨਾਂ ਦਾ ਧੰਨਵਾਦ ਕਰਦੇ ਹਾਂ। ਹੁਣ 2023 ’ਚ ਨਵੀਂਆਂ ਵਿਸ਼ੇਸ਼ਤਾਵਾਂ ਅਤੇ ਹੋਰ ਬਿਹਤਰ ਈਵੈਂਟ ਕਰਵਾਉਣ ਦੀਆਂ ਯੋਜਨਾਵਾਂ ਚਾਲੂ ਹਨ।’’

‘ਜੌਬਸ ਐਕਸਪੋ’ 2023 ’ਚ ਪਰਤੇਗਾ, ਜੋ 15 ਅਪ੍ਰੈਲ ਅਤੇ 16 ਸਤੰਬਰ ਨੂੰ ਇੰਟਰਨੈਸ਼ਨਲ ਸੈਂਟਰ, ਮਿਸੀਸਾਗਾ, ਓਂਟਾਰੀਓ ’ਚ ਈਵੈਂਟ ਕਰਵਾਏ ਜਾਣਗੇ।

1 ਜੁਲਾਈ ਨੂੰ ਕੈਲੇਡਨ ’ਚ ਬਰੈਂਪਟਨ ਫ਼ੇਅਰ ਗਰਾਊਂਡਸ ’ਤੇ ਕਰਵਾਏ ਜਾ ਰਹੇ ਕੈਨੇਡਾ ਡੇਅ ਮੇਲਾ ਅਤੇ ਟਰੱਕ ਸ਼ੋਅ ਵਿਖੇ ਵੀ ਇਸ ਦੀ ਵਾਧੂ ਝਲਕ ਵੇਖੀ ਜਾਵੇਗੀ।

ਥਾਂ ਨੂੰ ਬੁਕ ਕਰਨ ਲਈ ਵੇਰਵਾ ਛੇਤੀ ਹੀ www.rttnexpo.com ’ਤੇ ਮੌਜੂਦ ਹੋਵੇਗਾ।