ਵਾਬਾਸ਼ ਨੈਸ਼ਨਲ ਨੇ ਬਾਜ਼ਾਰ ‘ਚ ਉਤਾਰਿਆ ਸੂਰਜੀ ਊਰਜਾ ਵਾਲਾ ਰੀਫ਼ਰ

ਵਾਬਾਸ਼ ਨੈਸ਼ਨਲ ਈ-ਨਾਓ ਸੋਲਰ ਪਾਵਰ ਅਤੇ ਕੈਰੀਅਰ ਟਰਾਂਸੀਕੋਲਡ ਦੇ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਰੀਫ਼ਰ ਦੀਆਂ ਤਕਨੀਕਾਂ ਨੂੰ ਜੋੜ ਕੇ ਸਿਫ਼ਰ-ਉਤਸਰਜਨ ਟਰੇਲਰ ਦਾ ਨਿਰਮਾਣ ਕਰ ਰਿਹਾ ਹੈ।

ਇਹ ਮਾਡਲ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੀ ਤਕਨਾਲੋਜੀ ਐਂਡ ਮੈਂਟੇਨੈਂਸ ਕੌਂਸਲ ਦੀ ਫ਼ਰਵਰੀ ‘ਚ ਹੋਈ ਮੀਟਿੰਗ ਦੌਰਾਨ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਕਿ ਹੁਣ ਬਾਜ਼ਾਰ ‘ਚ ਖ਼ਰੀਦਣ ਲਈ ਉਪਲਬਧ ਹੈ।

ਵਾਬਾਸ਼ ਦਾ ਕਹਿਣਾ ਹੈ ਕਿ ਇਸ ਦੀ ਮੋਲਡਿਡ ਸਟਰੱਕਚਰਲ ਕੰਪੋਜ਼ਿਟ (ਐਮ.ਐਸ.ਸੀ.) ਤਕਨੀਕ ਬਿਜਲੀ ਨਾਲ ਚੱਲਣ ਵਾਲੇ ਟਰੇਲਰ ਰੈਫ਼ਰੀਜਰੇਸ਼ਨ ਯੂਨਿਟਾਂ (ਟੀ.ਆਰ.ਯੂ.) ਲਈ ਆਪਣੀ ਤਰ੍ਹਾਂ ਦਾ ਇਕੱਲਾ ਮੰਚ ਪੇਸ਼ ਕਰਦੀ ਹੈ। ਜੋੜੀ ਗਈ ਥਰਮਲ ਐਫ਼ੀਸ਼ੀਐਂਸੀ ਬੈਟਰੀਆਂ ਦਾ ਆਕਾਰ ਘਟਾਉਣ ਲਈ ਲਾਹੇਵੰਦ ਹੈ।

ਈ-ਨਾਓ ਰੈਫ਼ਰੀਜਰੇਸ਼ਨ ਸਿਸਟਮ ਨਾਲ ਟੀ.ਆਰ.ਯੂ. ਨੂੰ 12 ਘੰਟਿਆਂ ਤਕ ਡੀਜ਼ਲ ਇੰਜਣ ਦੀ ਜ਼ਰੂਰਤ ਤੋਂ ਬਗ਼ੈਰ ਚਾਲੂ ਰੱਖਿਆ ਜਾ ਸਕੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਲਾਗਤਾਂ ‘ਚ ਡੀਜ਼ਲ ਰੀਫ਼ਰਾਂ ਦੇ ਮੁਕਾਬਲੇ 50% ਦੀ ਕਮੀ ਆਵੇਗੀ।

ਇਸ ਦੌਰਾਨ ਕੈਰੀਅਰ ਦਾ ਟਰਾਂਸੀਕੋਲਡ ਇੰਜਣਹੀਣ ਵੈਕਟਰ 8100 ਯੂਨਿਟ, ਘੱਟ ਰੱਖ-ਰਖਾਅ ਅਤੇ ਆਵਾਜ਼ ਦਾ ਵਾਅਦਾ ਕਰਦਾ ਹੈ, ਜਦਕਿ ਇਸ ਦੇ ਨਾਲ ਹੀ ਇਹ ਡੀਜ਼ਲ ਨਾਲ ਚੱਲਣ ਵਾਲੇ ਰਵਾਇਤੀ ਟੀ.ਆਰ.ਯੂ.  ਦਾ ਉਤਸਰਜਨ ਖ਼ਤਮ ਕਰਨ ਅਤੇ ਫ਼ਿਊਲ ਖਪਤ ਨੂੰ ਵੀ ਖ਼ਤਮ ਕਰਦਾ ਹੈ।