ਵਿਨੀਪੈੱਗ ‘ਚ ਖੁੱਲ੍ਹੀ ਨਵੀਂ ਸਿਲੈਕਟਰੱਕਸ ਡੀਲਰਸ਼ਿਪ

ਸਿਲੈਕਟਰੱਕਸ ਨੇ ਵਿਨੀਪੈੱਗ ‘ਚ ਆਪਣੀ ਨਵੀਂ ਡੀਲਰਸ਼ਿਪ ਖੋਲ੍ਹ ਦਿੱਤੀ ਹੈ।

ਇਸ ਸਾਲ ਖੁੱਲ੍ਹਣ ਵਾਲੀ ਸਿਲੈਕਟਰੱਕਸ ਦੀ ਇਹ ਚੌਥੀ ਡੀਲਰਸ਼ਿਪ ਹੈ, ਜਦਕਿ ਕੈਨੇਡਾ ‘ਚ ਇਹ ਇਸ ਦੀ ਦੂਜੀ ਡੀਲਰਸ਼ਿਪ ਹੈ। ਨਵੀਂ ਵਿਨੀਪੈੱਗ ਡੀਲਰਸ਼ਿਪ ਟਰਾਂਸਸਲਿਊਸ਼ਨਜ਼ ਟਰੱਕ ਸੈਂਟਰਸ ਗਰੁੱਪ ਆਫ਼ ਕੰਪਨੀਜ਼ ਦਾ ਹਿੱਸਾ ਹੈ।

85,000 ਵਰਗ ਫ਼ੁੱਟ ਦੀ ਡੀਲਰਸ਼ਿਪ ‘ਚ 10-ਬੇਅ ਸਮਰਥਾ ਦੀ ਸਮੀਖਿਆ ਅਤੇ ਤੁਰੰਤ ਮੁਰੰਮਤ ਸ਼ਾਪ, 24-ਬੇਅ ਮੁੱਖ ਸਰਵਿਸ ਸ਼ਾਪ, 14,000 ਵਰਗ ਫ਼ੁੱਟ ਦਾ ਪਾਰਟਸ ਐਂਡ ਵੇਅਰਹਾਊਸ ਅਤੇ ਇੱਕ ਇਨਡੋਰ ਸੇਲਜ਼ ਸ਼ੋਅਰੂਮ ਸਥਿਤ ਹੈ।

ਟਰਾਂਸਸਲਿਊਸ਼ਨਜ਼ ਟਰੱਕ ਸੈਂਟਰ ਦੇ ਵਾਇਸ-ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਇਟਾਮਾਰ ਲੇਵਿਨ ਨੇ ਕਿਹਾ, ”ਟਰਾਂਸਸਲਿਊਸ਼ਨਜ਼ ਟਰੱਕ ਸੈਂਟਰਸ ਦੀ ਡਾਇਮਲਰ ਟਰੱਕਸ ਨਾਰਥ ਅਮਰੀਕਾ ਨਾਲ ਲੰਮੇ ਸਮੇਂ ਤੋਂ ਸਾਂਝੇਦਾਰੀ ਰਹੀ ਹੈ ਅਤੇ ਅਸੀਂ ਆਪਣੀ ਭਾਈਵਾਲੀ ਦਾ ਵਿਸਤਾਰ ਕਰ ਕੇ ਉਤਸ਼ਾਹਿਤ ਮਹਿਸੂਸ ਕਰ ਰਹੇ ਹਨ। ਗ੍ਰਾਹਕਾਂ ਨੂੰ ਬਿਹਤਰੀਨ ਸੇਵਾ ਦਾ ਅਹਿਸਾਸ ਕਰਵਾਉਣ ਦੇ ਮਾਮਲੇ ‘ਚ ਸਿਲੈਕਟਰੱਕਸ ਦੀਆਂ ਕਦਰਾਂ-ਕੀਮਤਾਂ ਪੂਰੀ ਤਰ੍ਹਾਂ ਖਰੀਆਂ ਉਤਰਦੀਆਂ ਹਨ। ਸਾਡਾ ਸਟਾਫ਼ ਗ੍ਰਾਹਕਾਂ ਦੀ ਮੱਦਦ ਲਈ ਸਮਰਪਿਤ ਸੰਪੂਰਨ ਜਾਣਕਾਰੀ ਪ੍ਰਾਪਤ ਸਲਾਹਕਾਰਾਂ ਵੱਜੋਂ ਸੇਵਾ ਨਿਭਾਉਂਦਾ ਹੈ ਤਾਂ ਕਿ ਉਹ ਆਪਣੀਆਂ ਵਿਸ਼ੇਸ਼ ਕਾਰੋਬਾਰੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਹੀ ਪੁਰਾਣੇ ਟਰੱਕਾਂ ਦੀ ਚੋਣ ਕਰ ਸਕਣ।”

ਇਸ ‘ਚ ਆਪਣੀ ਗੱਲ ਜੋੜਦਿਆਂ ਡਾਇਮਲਰ ਟਰੱਕਸ ਰੀਮਾਰਕੀਟਿੰਗ ਦੀ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਮੈਰੀ ਅਫ਼ਡੇਮਬਰਗ ਨੇ ਕਿਹਾ, ”ਸਾਡੇ ਸਿਲੈਕਟਰੱਕਸ ਵਿਚਲੇ ਸਾਰੇ ਟੀਮ ਮੈਂਬਰ ਗ੍ਰਾਹਕਾਂ ਨੂੰ ਬੇਜੋੜ ਬਚਤ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਦੇ ਟੀਚੇ ਸਰ ਕਰਨ ‘ਚ ਮੱਦਦ ਕਰਨ ਲਈ ਉਤਸ਼ਾਹਿਤ ਹਨ। ਵਿਨੀਪੈੱਗ ਵਿਖੇ ਸਾਡੀ ਸਿਲੈਕਟਰੱਕਸ ਦੀ ਟੀਮ ਆਪਣੇ ਗ੍ਰਾਹਕਾਂ ਦੀ ਮੱਦਦ ਨੂੰ ਮੁੱਖ ਰੱਖ ਕੇ ਕੰਮ ਕਰਦੀ ਹੈ। ਕੈਨੇਡਾ ‘ਚ ਸਿਲੈਕਟਰੱਕਸ ਦੇ ਸਾਡੇ ਵੱਧ ਰਹੇ ਨੈੱਟਵਰਕ ‘ਚ ਟਰਾਂਸਸਲਿਊਸ਼ਨ ਟਰੱਕ ਸੈਂਟਰ ਦਾ ਸਵਾਗਤ ਕਰ ਕੇ ਅਸੀਂ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ।”

ਨਵੀਂ ਡੀਲਰਸ਼ਿਪ 45 ਬਰਜਨ ਕੱਟਆਫ਼ ਰੋਡ, ਵਿਨੀਪੈੱਗ ਵਿਖੇ ਸਥਿਤ ਹੈ ਅਤੇ ਇਸ ਦੀ ਵੈੱਬਸਾਈਟ Winnipeg.SelecTrucks.com ਹੈ।