ਵਿਜ਼ਨ ਟਰੱਕ ਗਰੁੱਪ ਬਣਿਆ ਵੋਲਵੋ ਦਾ ਸਰਬੋਤਮ ਕੈਨੇਡੀਅਨ ਡੀਲਰ

ਵਿਜ਼ਨ ਟਰੱਕ ਗਰੁੱਪ – ਕੈਨੇਡਾ ‘ਚ 2019 ਦਾ ਸਰਬੋਤਮ ਡੀਲਰ

ਵਿਜ਼ਨ ਟਰੱਕ ਗਰੁੱਪ ਨੂੰ ਵੋਲਵੋ ਟਰੱਕਸ 2019 ਦੇ ਇਸ ਸਾਲ ਦੇ ਸਰਬੋਤਮ ਕੈਨੇਡੀਅਨ ਡੀਲਰ ਦਾ ਖ਼ਿਤਾਬ ਦਿੱਤਾ ਗਿਆ ਹੈ।

ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਇਹ ਪੁਰਸਕਾਰ ਸਕਾਈਪ ਦੇ ਜ਼ਰੀਏ ਵੰਡੇ ਗਏ ਸਨ।

ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਮੈਨੇਜਿੰਗ ਡਾਇਰੈਕਟਰ ਪਾਲ ਕੁਡਲਾ ਨੇ ਕਿਹਾ, ”ਵਿਜ਼ਨ ਟਰੱਕ ਗਰੁੱਪ ਦੀ ਟੀਮ ਲਗਾਤਾਰ ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਸਿਖਰਲੇ ਰਾਜਦੂਤ ਵਜੋਂ ਕੰਮ ਕਰਦੀ ਹੈ ਅਤੇ ਗ੍ਰਾਹਕਾਂ ਪ੍ਰਤੀ ਇਸ ਦੀ ਵਚਨਬੱਧਤਾ ਕੈਨੇਡਾ ‘ਚ ਸਰਬੋਤਮ ਹੈ।”

ਇਹ ਪੁਰਸਕਾਰ ਗ੍ਰਾਹਕ ਸੰਤੁਸ਼ਟੀ, ਬਾਜ਼ਾਰ ‘ਚ ਹਿੱਸਾ, ਫ਼ਰੈਂਚਾਇਜ਼ ਨਿਵੇਸ਼, ਨਵੇਂ ਟਰੱਕਾਂ ਅਤੇ ਲੀਜ਼ਿੰਗ ਵਿਕਰੀ ਦੇ ਵਿਕਾਸ ਅਤੇ ਕਲਪੁਰਜ਼ਿਆਂ ਦੀ ਵਿਕਰੀ ਦੇ ਮਾਮਲੇ ‘ਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ।

ਇਹ ਡੀਲਰਸ਼ਿਪ ਬਰੈਂਪਟਨ, ਇਟੋਬੀਕੋ, ਸਟੋਨੀ ਕ੍ਰੀਕ, ਕੈਂਬਰਿਜ ਅਤੇ ਲੰਡਨ, ਓਂਟਾਰੀਓ ਵਿਖੇ ਸਥਿਤ ਹੈ।

ਵਿਜ਼ਨ ਟਰੱਕ ਗਰੁੱਪ ਦੇ ਮਾਲਕ ਜੌਨ ਸਲੋਟਗਰਾਫ਼ ਨੇ ਕਿਹਾ, ”ਵਿਜ਼ਨ ਟਰੱਕ ਗਰੁੱਪ ਕੈਨੇਡਾ ‘ਚ ਇਸ ਸਾਲ ਦੇ ਸਰਬੋਤਮ ਡੀਲਰ ਦਾ ਪੁਰਸਕਾਰ ਦੇਣ ਲਈ ਵੋਲਵੋ ਟਰੱਕਸ ਦਾ ਧੰਨਵਾਦ ਕਰਦਾ ਹੈ।”