ਵੈਸਟਰਨ ਸਟਾਰ 4700 ‘ਚ ਕਈ ਸੁਧਾਰ ਕੀਤੇ ਗਏ

ਵੈਸਟਰਨ ਸਟਾਰ ਆਪਣੇ 4700 ਮਾਡਲ ‘ਚ ਸੁਧਾਰ ਕਰ ਰਿਹਾ ਹੈ, ਜਿਸ ਅਧੀਨ ਉਤਪਾਦਕਤਾ, ਸੁਰੱਖਿਆ, ਅਪਫ਼ਿਟਿੰਗ ਸਮੇਂ ਅਤੇ ਭਾਰ ਦੇ ਮਾਮਲੇ ‘ਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।

ਹੁਣ ਇਹ ਕਮਿੰਸ ਐਕਸ12 ਇੰਜਣਾਂ ਨਾਲ ਚਲਦਾ ਹੈ, ਅਤੇ 2050 ਪਾਊਂਡ ਨਾਲ ਇਹ 10-13 ਲਿਟਰ ਸ਼੍ਰੇਣੀ ਦੇ ਦਰਮਿਆਨੇ ਬੋਰ ਵਾਲੇ ਇੰਜਣਾਂ ਤੋਂ 600 ਪਾਊਂਡ ਹਲਕੇ ਹਨ। ਇਹ ਇੰਜਣ 500 ਐਚ.ਪੀ. ਦੀ ਤਾਕਤ ਅਤੇ 1700 ਪਾਊਂਡ-ਫ਼ੁੱਟ ਟੋਰਕ ਦਿੰਦਾ ਹੈ।

ਇੱਕ ਹੋਰ ਨਵੇਂ ਬਦਲ ‘ਚ ਸ਼ਾਮਲ ਹੈ ਡਿਟਰੋਇਟ ਡੀਟੀ12 ਆਟੋਮੇਟਡ ਮੈਨੂਅਲ ਟਰਾਂਸਮਿਸ਼ਨ ਜੋ ਕਿ ਡਿਟਰੋਇਟ ਪਾਵਰਡ ਮਾਡਲਾਂ ਵਾਂਗ ਹੈ। ਇਸ ‘ਚ ਕਰੀਪ ਮੋਡ, ਚੜ੍ਹਾਈ ਦੌਰਾਨ ਮਦਦ, ਅਤੇ ਨਿਊਮੈਟਿਕ ਸਿਫ਼ਟ ਅਤੇ ਕਲੱਚ ਕੰਟਰੋਲ ਸ਼ਾਮਲ ਹਨ।

ਕੈਨੇਡੀਅਨ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਦਿਆਂ, ਵਾਈਰਿੰਗ ਹਾਰਨੈੱਸ ਰਾਊਟਿੰਗ, ਕਲਿਪਿੰਗ ਅਤੇ ਰੈਪਿੰਗ ਹੁਣ ਪਲਾਸਟਿਕ ਟਿਊਬਿੰਗ ‘ਤੇ ਨਿਰਭਰ ਨਹੀਂ ਹੈ – ਜਿਸ ਨਾਲ ਜੰਮਣਰੋਧੀ ਰਸਾਇਣਾਂ ਨਾਲ ਸਬੰਧਤ ਖੋਰੇ ਤੋਂ ਬਚਾਅ ਹੋਵੇਗਾ।

ਟਰੱਕ ਦੇ ਅੰਦਰ ਗੇਜ ਨੂੰ ਵੱਡਾ ਕੀਤਾ ਗਿਆ ਹੈ, ਹੁਣ ਨਵੀਂ ਐਲ.ਸੀ.ਡੀ. ‘ਤੇ ਡਰਾਈਵਰ ਨੂੰ ਹੋਰ ਜ਼ਿਆਦਾ ਸੂਚਨਾ ਮਿਲਦੀ ਹੈ, ਅਤੇ ਐਲ.ਈ.ਡੀ. ਸੰਕੇਤਕ ਵੱਖੋ-ਵੱਖ ਕੰਮ ਅਤੇ ਚੇਤਾਵਨੀਆਂ ਦਾ ਹਿਸਾਬ ਰੱਖਣ ਦਾ ਕੰਮ ਕਰਦਾ ਹੈ।

ਸਟੈਂਡਰਡ ਸਟੀਅਰਿੰਗ ਵ੍ਹੀਲ ਹੁਣ ਕਰੂਜ਼ ਕੰਟਰੋਲ, ਰੇਡੀਉ ਸੈਟਿੰਗਸ ਅਤੇ ਫ਼ੋਨ ਦੇ ਕੁੱਝ ਕਾਰਜ ਕਰਨ ਦੀ ਸਮਰਥਾ ਵੀ ਦਿੰਦਾ ਹੈ।

ਇਹ ਵੀ ਪਹਿਲੀ ਵਾਰੀ ਹੈ ਕਿ 4700 ਮਾਡਲ ਨੂੰ 40 ਇੰਚ ਵਾਲੇ ਨੀਵੇਂ ਜਾਂ ਬਹੁਤ ਨੀਵੇਂ ਸਟਾਰ ਲਾਈਟ ਸਲੀਪਰ, ਜਾਂ ਇਸੇ ਤਰ੍ਹਾਂ ਦੀ ਸਟੋਰੇਜ ਥਾਂ ਨਾਲ ਖ਼ਰੀਦਿਆ ਜਾ ਸਕਦਾ ਹੈ।

ਸੁਰੱਖਿਆ ਨਾਲ ਸਬੰਧਤ ਸਿਸਟਮ ‘ਚ ਸ਼ਾਮਲ ਹੈ ਰਾਡਾਰ ਨਾਲ ਚੱਲਣ ਵਾਲੀ ਵੈੱਬਕੋ ਆਨਗਾਰਡ ਦੀ ਬ੍ਰੇਕਿੰਗ ਅਤੇ ਬੈਂਡਿਕਸ ਲੇਨ ਡਿਪਾਰਚਰ ਕੈਮਰੇ।