ਵੋਲਵੋ, ਮੈਕ ਨੇ ਅਪਟਾਇਮ ਸਰਵਿਸ ਬੰਡਲ ਦਾ ਵਿਸਤਾਰ ਕੀਤਾ

ਮੈਕ ਅਤੇ ਵੋਲਵੋ ਆਪਣੀਆਂ ਅਪਟਾਈਮ ਸੇਵਾਵਾਂ ਨੂੰ ਬਿਨਾਂ ਕਿਸੇ ਲਾਗਤ ਤੋਂ ਇਸ ਸਾਲ ਦੇ ਅੰਤ ਜਾਂ ਘੱਟ ਤੋਂ ਘੱਟ ਤਿੰਨ ਮਹੀਨਿਆਂ – ਜੋ ਵੀ ਵੱਧ ਹੋਵੇ, ਤਕ ਲਈ ਵਧਾ ਰਹੇ ਹਨ।

ਮੁਫ਼ਤ ਪ੍ਰੋਗਰਾਮ ਵਿਸਤਾਰ ਪੂਰਵ-ਵਿਆਪੀ ਹੈ ਅਤੇ ਇਹ ਉਨ੍ਹਾਂ ਸਾਰੇ ਮਾਡਲਾਂ ‘ਤੇ ਲਾਗੂ ਹੋਵੇਗਾ ਜਿਨ੍ਹਾਂ ਦਾ ਅਪਟਾਈਮ ਸਰਵੀਸਿਜ਼ ਪੈਕੇਜ 1 ਮਈ ਤੋਂ 31 ਦਸੰਬਰ ਵਿਚਕਾਰ ਖ਼ਤਮ ਹੋ ਰਿਹਾ ਸੀ।

ਵੋਲਵੋ ਟਰੱਕਸ ਦੀਆਂ ਅਪਟਾਈਮ ਸਰਵੀਸਿਜ਼ ‘ਚ ਰਿਮੋਟ ਡਾਇਗਨੋਸਟਿਕਸ, ਵੈੱਬ-ਆਧਾਰਤ ਅਸਿਸਟ ਸਰਵਿਸ ਕਮਿਊਨੀਕੇਸ਼ਨਜ਼ ਪਲੇਟਫ਼ਾਰਮ, ਵੋਲਵੋ ਐਕਸ਼ਨ ਸਰਵਿਸ ਵੱਲੋਂ 24/7 ਸਫ਼ਰ ਦੌਰਾਨ ਕਿਸੇ ਸਮੱਸਿਆ ਲਈ ਸੜਕ ‘ਤੇ ਹੀ ਮੱਦਦ ਅਤੇ ਰੀਮੋਟ ਪ੍ਰੋਗਰਾਮਿੰਗ ਸਾਫ਼ਟਵੇਅਰ ਅਪਡੇਟ ਸ਼ਾਮਲ ਹਨ।

ਮੈਕ ਗਾਰਡਡੋਗ ਕੁਨੈਕਟ ਅਪਟਾਈਮ ਸਰਵੀਸਿਜ਼ ‘ਚ ਮੈਕ ਵਨਕਾਲ ਤਕ ਪਹੁੰਚ, ਮੈਕ ਦੀ 24/7 ਕਸਟਮਰ ਸਪੋਰਟ ਅਤੇ ਮੈਕ ਅਸਿਸਟ, ਮੈਕ ਦੀ ਵੈੱਬ-ਆਧਾਰਤ ਸਰਵਿਸ ਮੈਨੇਜਮੈਂਟ ਪ੍ਰੋਗਰਾਮ ਸ਼ਾਮਲ ਹੈ। ਮੈਕ ਦੀ ਓਵਰ-ਦ-ਏਅਰ ਰਿਮੋਟ ਸਾਫ਼ਟਵੇਅਰ ਅਪਡੇਟ ਸੇਵਾਵਾਂ ਵੀ ਇਸ ‘ਚ ਸ਼ਾਮਲ ਹਨ।

ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਕਸਟਮਰ ਪ੍ਰੋਡਕਟੀਵਿਟੀ ਸਲਿਊਸ਼ਨਜ਼ ਦੇ ਡਾਇਰੈਕਟਰ ਕੋਨਲ ਡੀਡੀ ਨੇ ਕਿਹਾ, ”ਸਾਡੇ ਗ੍ਰਾਹਕ ਅਜਿਹੀਆਂ ਜ਼ਰੂਰੀ ਸੇਵਾਵਾਂ ਨਿਭਾ ਹਨ ਜੋ ਕਿ ਸਾਡੀ ਆਰਥਿਕਤਾ ਨੂੰ ਅਸਾਧਾਰਨ ਤੋਂ ਸੁਖਾਵੇਂ ਹਾਲਾਤਾਂ ਵੱਲ ਲੈ ਕੇ ਜਾਣ। ਅਸੀਂ ਵੋਲਵੋ ਟਰੱਕਸ ਅਪਟਾਈਮ ਸਰਵੀਸਿਜ਼ ਸੁਪੋਰਟ ਬੰਡਲ ਦਾ ਵਿਸਤਾਰ ਕਰਕੇ ਉਨ੍ਹਾਂ ਨੂੰ ਅਜਿਹੀਆਂ ਬਿਹਤਰੀਨ ਸੇਵਾਵਾਂ ਦੇਣੀਆਂ ਚਾਹੁੰਦੇ ਹਾਂ ਜਿਸ ਨਾਲ ਉਹ ਸਿਰਫ਼ ‘ਧੰਨਵਾਦੀ’ ਹੀ ਨਾ ਰਹਿਣ ਬਲਕਿ ਉਨ੍ਹਾਂ ਦਾ ਕੁੱਝ ਵਿੱਤੀ ਬੋਝ ਹੌਲਾ ਕਰ ਸਕੀਏ ਜੋ ਉਨ੍ਹਾਂ ਨੂੰ ਇਸ ਵੇਲੇ ਚੁੱਕਣਾ ਪੈ ਰਿਹਾ ਹੈ।”

ਮੈਕ ਦੇ ਕੁਨੈਕਟਡ ਵਹੀਕਲ ਅਤੇ ਅਪਟਾਈਮ ਸਰਵੀਸਿਜ਼ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਪਾਰਡੂ ਨੇ ਕਿਹਾ, ”ਮੈਕ ਟਰੱਕਸ ਨੂੰ ਪਤਾ ਹੈ ਕਿ ਆਲਮੀ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਮਾਂ ਕਿੰਨਾ ਮੁਸ਼ਕਲ ਚਲ ਰਿਹਾ ਹੈ। ਸਾਨੂੰ ਉਮੀਦ ਹੈ ਕਿ ਆਪਣੀਆਂ ਅਪਟਾਈਮ ਸੇਵਾਵਾਂ ਦੇ ਬੰਡਲ ਦਾ ਮੁਫ਼ਤ ‘ਚ ਵਿਸਤਾਰ ਕਰਨ ਨਾਲ ਉਨ੍ਹਾਂ ਨੂੰ ਸਾਡੀਆਂ ਬਿਹਤਰੀਨ ਸੁਪੋਰਟ ਸੇਵਾਵਾਂ ਜ਼ਿਆਦਾ ਆਸਾਨੀ ਨਾਲ ਮਿਲ ਸਕਣਗੀਆਂ।”

ਵੋਲਵੋ