ਸਨੋਪਲੋ ਲਈ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਅਪਡੇਟ
ਨੇਵੀਸਟਾਰ ਨੇ ਆਪਣੇ ਇੰਟਰਨੈਸ਼ਨਲ ਐਮ.ਵੀ. ਸੀਰੀਜ਼ ਟਰੱਕਾਂ ਨੂੰ ਅਪਡੇਟ ਕੀਤਾ ਹੈ, ਜਿਨ੍ਹਾਂ ’ਤੇ ਹੁਣ ਸਨੋਪਲੋ ਐਪਲੀਕੇਸ਼ਨ ਕੰਮ ਕਰ ਸਕੇਗੀ। ਇਸ ਨਾਲ ਆਸਾਨ ਏਕੀਕਰਨ ਲਈ ਬਿਹਤਰ ਪੈਕੇਜਿੰਗ ਅਤੇ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਤੇ ਹੋਰ ਬਿਹਤਰੀਆਂ ਜੋੜੀਆਂ ਜਾ ਸਕਣਗੀਆਂ।

14,700 ਪਾਊਂਡ ਦਾ ਮੂਹਰਲਾ ਐਕਸਲ ਅਤੇ ਸਸਪੈਂਸ਼ਨ, ਹੁੱਡ ਸਮੇਤ, ਪੇਸ਼ ਕੀਤਾ ਗਿਆ ਹੈ, ਜਿਸ ਨੂੰ ਤਰਲ ਪਦਾਰਥਾਂ ਦੀ ਜਾਂਚ ਦੌਰਾਨ ਖੋਲ੍ਹਿਆ ਜਾ ਸਕੇਗਾ। ਬੋਲਟ-ਆਨ ਉਪਾਅ ਮੁਕਾਬਲੇ ਇੱਕ ਏਕੀਕ੍ਰਿਤ ਮੂਹਰਲੀ ਫ਼ਰੇਮ ਐਕਸਟੈਂਸ਼ਨ ਘੱਟ ਭਾਰ ਨਾਲ ਉੱਚ ਮਜ਼ਬੂਤੀ ਪ੍ਰਦਾਨ ਕਰਦੀ ਹੈ। ਹੌਜ਼ ਰੀਲ ਅਤੇ ਵਿੰਚ ਐਪਲੀਕੇਸ਼ਨਾਂ ਲਈ ਵੀ ਮੌਕਾ ਹੈ।
ਫ਼ਲੋਰ ਪੈਨਲਾਂ ’ਤੇ ਇੱਕ ਮਾਨਕ ਇੰਟਰਕੋਟ ਜ਼ੰਗ ਤੋਂ ਬਚਾਅ ਕਰਦਾ ਹੈ, ਜਦਕਿ ਲਾਈਨ-ਐਕਸ ਇੰਟੀਰੀਅਰ ਫ਼ਲੋਰ ਕੋਟਿੰਗ ਦਾ ਵਿਕਲਪ ਵੀ ਹੈ।
ਕੈਬ ਅੰਦਰ ਵੇਖੀਏ ਤਾਂ, ਇੱਕ ਨਵੀਂ ਗਰਮ ਵਿੰਡਸ਼ੀਲਡ ਦੀ ਵਿਸ਼ੇਸ਼ਤਾ ਬਰਫ਼ ਜੰਮਣ ਤੋਂ ਰੋਕਦੀ ਹੈ, ਜਦਕਿ ਡਾਇਮੰਡ ਲੋਜਿਕ ਸਟੀਅਰਿੰਗ ਵ੍ਹੀਲ ਕੰਟਰੋਲ ਪਲੋ ਕੰਟਰੋਲਜ਼ ਨੂੰ ਡਰਾਈਵਰ ਲਈ ਆਸਾਨ ਬਣਾਉਂਦਾ ਹੈ। ਅਤੇ ਇੱਕ ਸਟਾਲਕ ਸਿਫ਼ਟਰ ਦੀ ਥਾਂ ਬਦਲਣ ਨਾਲ ਵੀ ਕੈਬ ਅੰਦਰ ਤੀਜੇ ਵਿਅਕਤੀ ਦੇ ਬੈਠਣ ਲਈ ਜਗ੍ਹਾ ਬਣਦੀ ਹੈ।