ਸਪਾਈਸਰ ਰੈਡੀਪੈਕ ਕਿੱਟਾਂ ਹੁਣ ਜੁੜੀਆਂ-ਜੁੜਾਈਆਂ ਮਿਲਣਗੀਆਂ

ਡੈਨਾ ਨੇ ਆਪਣੇ ਸਭ ਤੋਂ ਮਸ਼ਹੂਰ ਕਮਰਸ਼ੀਅਲ ਵਹੀਕਲ ਡਰਾਈਵਸ਼ਾਫ਼ਟ, ਕਪਲਿੰਗ ਸ਼ਾਫ਼ਟ ਅਤੇ ਇੰਟਰ-ਐਕਸਲ ਸ਼ਾਫ਼ਟ ਲਈ ਪ੍ਰੀਅਸੈਂਬਲਡ ਰੈਡੀਪੈਕ ਕਿੱਟਸ ਜਾਰੀ ਕਰ ਦਿੱਤੀਆਂ ਹਨ।

ਕੰਪਨੀ ਦਾ ਕਹਿਣਾ ਹੈ ਕਿ ਪ੍ਰੀਅਸੈਂਬਲਡ ਕਿੱਟਾਂ ਨਾਲ ਇੰਸਟਾਲ ਕਰਨ ਵਾਲਿਆਂ ਦਾ ਪ੍ਰਤੀ ਉਸਾਰੀ 30 ਮਿੰਟਾਂ ਦਾ ਸਮਾਂ ਬਚ ਸਕਦਾ ਹੈ।

ਕਿੱਟ ‘ਚ ਅਸਲ ਸਪਾਈਸਰ ਉਪਕਰਨ ਲੱਗੇ ਹੋਏ ਹਨ ਅਤੇ ਇਹ ਯੂ-ਜੋੜਾਂ ਨਾਲ ਮਿਲਦੇ ਹਨ ਜੋ ਕਿ ਸਲਿੱਪ ਜੁਆਇੰਟ ਲਈ ਯੋਕ ਸ਼ਾਫ਼ਟ ‘ਚ ਅਤੇ ਤੰਗ ਜੋੜ ਲਈ ਟਿਊਬ ਯੋਕ ਨਾਲ ਲਗਾਏ ਜਾਂਦੇ ਹਨ। ਪ੍ਰੀਮੀਅਮ ਸਪਾਈਸਰ ਲਾਇਫ਼ ਸੀਰੀਜ਼ (ਐਸ.ਪੀ.ਐਲ.) ਯੂ-ਜੁਆਇੰਟ ਪ੍ਰੋਡਕਸ਼ਨ ਲਿਊਬ ਨਾਲ ਅਗਾਊਂ ਗ੍ਰੀਸ ਨਾਲ ਆਉਂਦੇ ਹਨ ਅਤੇ ਇਨ੍ਹਾਂ ਨੂੰ ਮਲਟੀ-ਲਿਪ ਸੀਲ ਨਾਲ ਬੰਦ ਕੀਤਾ ਹੁੰਦਾ ਹੈ। 10 ਸੀਰੀਜ਼ ਦੇ ਯੂ-ਜੁਆਇੰਟ ਨੂੰ ਪ੍ਰਯੋਗ ਤੋਂ ਪਹਿਲਾਂ ਹੀ ਗ੍ਰੀਸ ਲਾਉਣੀ ਹੁੰਦੀ ਹੈ।

www.spicerparts.com