ਸਪੀਰੀਓਨ ਨੇ ਐਫ਼.ਐਲ. ਫ਼ਲੈਕਸ ਸ੍ਵੀਟ, ਇੰਟੈਲੀਸਕੈਨ ਦੀਆਂ ਵਿਸ਼ੇਸ਼ਤਾਵਾਂ ’ਚ ਕੀਤਾ ਵਾਧਾ
ਸਪੀਰੀਓਨ ਆਪਣੇ ਐਫ਼.ਐਲ. ਫ਼ਲੈਕਸ ਸ੍ਵੀਟ ਅਤੇ ਇੰਟੈਲੀਸਕੈਨ ਕਾਰਗੋ ਸੈਂਸਰ ਨੂੰ ਫ਼ਲੀਟਲੋਕੇਟ ਉਤਪਾਦ ਲੜੀ ਅਧੀਨ ਅਪਡੇਟ ਕਰ ਰਿਹਾ ਹੈ।

ਇਸ ਬਦਲਾਅ ਵਜੋਂ ਤੇਜ਼ੀ ਨਾਲ ਇੰਸਟਾਲੇਸ਼ਨ, ਵੱਧ ਪਾਵਰ ਵਿਕਲਪ, ਵਾਇਰਲੈੱਸ ਸੈਂਸਰ ਸਮਰੱਥਾਵਾਂ, ਅਤੇ ਏਕੀਕਿ੍ਰਤ ਕਾਰਗੋ ਸੈਂਸਰ ਦੇ ਰੂਪ ’ਚ ਵੱਧ ਲਚੀਲਾਪਨ ਮਿਲਦਾ ਹੈ। ਕਾਰਗੋ ਸੈਂਸਰ ਦੀ ਅਗਲੀ ਪੀੜ੍ਹੀ ਹੀ ਸਮਰੱਥਾਵਾਂ ’ਚ ਏਨਾ ਵਾਧਾ ਕਰਦੀ ਹੈ ਕਿ ਟਰੇਲਰ ਫ਼ਲੋਰ ’ਤੇ ਮੌਜੂਦ ਖ਼ਾਲੀ ਥਾਂ ਬਾਰੇ ਪਤਾ ਲੱਗ ਸਕਦਾ ਹੈ।
ਫ਼ਲੈਕਸ ਸ੍ਵੀਟ ’ਚ ਵਾਇਰਲੈੱਸ ਸੈਂਸਰਾਂ ਨਾਲ ਇੱਕ ਗੁਪਤ ਵਿਕਲਪ ਅਤੇ ਏਕੀਕਿ੍ਰਤ ਸੋਲਰ ਪੈਨਲ ਲਈ ਨਵੇਂ ਬਦਲ ਸ਼ਾਮਲ ਹਨ।
ਫ਼ਲੈਕਸ ਉਤਪਾਦਾਂ ਨੂੰ ਵੱਖੋ-ਵੱਖ ਤਾਰ ਵਾਲੇ ਅਤੇ ਬੇਤਾਰ ਸੈਂਸਰ ਵਿਕਲਪਾਂ ਨਾਲ ਜੋੜਿਆ ਜਾ ਸਕਦਾ ਹੈ ਜਿਨ੍ਹਾਂ ’ਚ ਦਰਵਾਜ਼ੇ ਦਾ ਸੈਂਸਰ, ਪੀ.ਐਸ.ਆਈ. ਏ.ਟੀ.ਆਈ.ਐਸ., ਪੀ.ਐਸ.ਆਈ. ਟੀ.ਪੀ.ਐਮ.ਐਸ., ਅਤੇ ਤਾਪਮਾਨ ਦੀ ਜਾਂਚ ਸ਼ਾਮਲ ਹੈ।